Advertisment

ਅੰਗਦ ਸੈਣੀ ਦੀ ਕਾਂਗਰਸ 'ਚ ਹੋਈ ਵਾਪਸੀ

author-image
Ravinder Singh
Updated On
New Update
ਅੰਗਦ ਸੈਣੀ ਦੀ ਕਾਂਗਰਸ 'ਚ ਹੋਈ ਵਾਪਸੀ
Advertisment
ਨਵਾਂਸ਼ਹਿਰ : ਅੰਗਦ ਸੈਣੀ ਦੀ ਕਾਂਗਰਸ ਵਿੱਚ ਵਾਪਸੀ ਹੋ ਗਈ ਹੈ। ਚੋਣਾਂ ਦੌਰਾਨ ਪਾਰਟੀ ਵਿੱਚ ਟਿਕਟ ਨਾ ਮਿਲਣ ਕਾਰਨ ਅੰਗਦ ਸੈਣੀ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਅੱਜ ਅੰਗਦ ਸੈਣੀ ਨੂੰ ਘਰ-ਘਰ ਜਾ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਗਦ ਸੈਣੀ ਦਾ ਸਨਮਾਨ ਕਰ ਕੇ ਕਾਂਗਰਸ ਵਿੱਚ ਵਾਪਸੀ ਕਰਵਾਈ।
Advertisment
ਅੰਗਦ ਸੈਣੀ ਦੀ ਕਾਂਗਰਸ 'ਚ ਹੋਈ ਵਾਪਸੀਕਾਬਿਲੇਗੌਰ ਹੈ ਕਿ ਕਾਂਗਰਸ ਦੀ ਟਿਕਟ ਨਾ ਮਿਲਣ ਕਰਕੇ ਅੰਗਦ ਸੈਣੀ ਨੇ 2022 ਦੀਆਂ ਚੋਣਾਂ 'ਚ ਆਜ਼ਾਦ ਤੌਰ 'ਤੇ ਚੋਣ ਲੜੀ ਸੀ। ਅੰਗਦ ਸੈਣੀ ਦੀ ਪਤਨੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਭਾਜਪਾ 'ਚ ਸ਼ਾਮਲ ਹੋ ਗਈ ਸੀ। ਇਸ ਕਾਰਨ ਅੰਗਦ ਸੈਣੀ ਨੂੰ ਪੰਜਾਬ ਵਿੱਚ ਟਿਕਟ ਨਹੀਂ ਦਿੱਤੀ ਗਈ ਸੀ। ਅੰਗਦ ਸੈਣੀ ਦੀ ਕਾਂਗਰਸ 'ਚ ਹੋਈ ਵਾਪਸੀਦਰਅਸਲ ਉੱਤਰ ਪ੍ਰਦੇਸ਼ 'ਚ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋ ਗਈ ਸੀ। ਅੰਗਦ ਸਿੰਘ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਤੇ ਅਦਿਤੀ ਸਿੰਘ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਹਨ। ਦੋਵਾਂ ਨੇ 2017 ਵਿੱਚ ਸਰਗਰਮ ਰਾਜਨੀਤੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਹ ਵੀ ਅਹਿਮ ਹੈ ਕਿ ਅੰਗਦ ਦੇ ਸਮਰਥਕ ਸਰਪੰਚਾਂ, ਅਹੁਦੇਦਾਰਾਂ ਨੇ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਬੇਸ਼ੱਕ ਅਦਿਤੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ ਪਰ ਇਸ ਵਾਰ ਮੁੜ ਅੰਗਦ ਸਿੰਘ ਨੂੰ ਪੰਜਾਬ ਦੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਜਾਵੇ ਪਰ ਹਾਈਕਮਾਂਡ ਨੇ ਕਿਸੇ ਦੀ ਨਾ ਸੁਣੀ ਤੇ ਅੰਗਦ ਦੀ ਟਿਕਟ ਕੱਟ ਦਿੱਤੀ। ਇਸ ਵਾਰ ਨਵਾਂਸ਼ਹਿਰ ਵਿੱਚ ਕਾਂਗਰਸ ਨੇ ਸਤਵੀਰ ਸਿੰਘ ਸੈਣੀ ਉਰਫ਼ ਪਾਲੀ ਝਿੱਕੀ ਨੂੰ ਟਿਕਟ ਦਿੱਤੀ ਸੀ। ਟਿਕਟ ਨਾ ਮਿਲਣ ਕਰਕੇ ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਹਾਰ ਗਏ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਟਿਕਟ ਨਾ ਮਿਲਣ ਵਿੱਚ ਉਨ੍ਹਾਂ ਦੇ ਵਿਰੋਧੀਆਂ ਦੀ ਵੀ ਵੱਡੀ ਭੂਮਿਕਾ ਹੈ। publive-image ਇਹ ਵੀ ਪੜ੍ਹੋ : ਦੋ ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ ਤੇ 25 ਤੋਂ 30 ਲੋਕ ਜ਼ਖਮੀ-
punjabinews latestnews congress punjabcongress punjabpolitical angadsaini amarindersinghrajawaring
Advertisment

Stay updated with the latest news headlines.

Follow us:
Advertisment