Wed, Jul 9, 2025
Whatsapp

ਕਾਂਗਰਸ ਤੇ ‘ਆਪ’ ਦੀਆਂ ਨੀਤੀਆਂ ਅਤੇ ਨੀਅਤ ਪੰਜਾਬ ਵਿਰੋਧੀ : ਪ੍ਰੋ. ਚੰਦੂਮਾਜਰਾ

Reported by:  PTC News Desk  Edited by:  Riya Bawa -- December 31st 2021 05:34 PM -- Updated: December 31st 2021 05:39 PM
ਕਾਂਗਰਸ ਤੇ ‘ਆਪ’ ਦੀਆਂ ਨੀਤੀਆਂ ਅਤੇ ਨੀਅਤ ਪੰਜਾਬ ਵਿਰੋਧੀ : ਪ੍ਰੋ. ਚੰਦੂਮਾਜਰਾ

ਕਾਂਗਰਸ ਤੇ ‘ਆਪ’ ਦੀਆਂ ਨੀਤੀਆਂ ਅਤੇ ਨੀਅਤ ਪੰਜਾਬ ਵਿਰੋਧੀ : ਪ੍ਰੋ. ਚੰਦੂਮਾਜਰਾ

ਘਨੌਰ : ਵਿਕਾਸ ਪੱਖੋਂ ਲੀਹੋਂ ਲੱਥੇ ਹਲਕਾ ਘਨੌਰ ਅੰਦਰ ਬੁਨਿਆਦੀ ਸਹੂਲਤਾਂ ਦੀ ਪੂਰਤੀ ਅਤੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਪੱਕੇ ਪ੍ਰਬੰਧਾਂ ਲਈ ਹਲਕੇ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ’ਚ ਸੌਂਪਣੀ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਅੱਧੀ ਦਰਜਨ ਤੋਂ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਹਲਕੇ ਦੇ ਪਿੰਡਾਂ ਸੂਰੋਂ, ਖਾਨਪੁਰ, ਭੱਟਮਾਜਰਾ, ਘਨੌਰ, ਚਮਾਰੂ ਆਦਿ ਵਿਖੇ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਪਾਰਟੀ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਦੇ ਲੋਕਾਂ ਨੇ ਚੰਗੀ ਤਰ੍ਹਾਂ ਪਰਖ ਲਿਆ ਹੈ, ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ’ਤੇ ਖਰਾ ਨਾ ਉਤਰਨ ਅਤੇ ਆਪਸੀ ਕਾਟੋ ਕਲੇਸ਼ ਦੀ ਬਲੀ ਚੜ੍ਹੀ ਕਾਂਗਰਸ ਪਾਰਟੀ ਨੂੰ ਲੋਕ ਇਨ੍ਹਾਂ ਚੋਣਾਂ ’ਚ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਆਖਿਆ ਕਿ ਹਲਕੇ ਅੰਦਰ ਨਜਾਇਜ਼ ਮਾਈਨਿੰਗ, ਨਜਾਇਜ਼ ਸ਼ਰਾਬ ਫੈਕਟਰੀਆਂ ਅਤੇ ਗੁੰਡਾਗਰਦੀ, ਡਰ ਤੇ ਸਹਿਮ ਦਾ ਜੋ ਮਾਹੌਲ ਕਾਂਗਰਸ ਨੇ ਸਿਰਜਿਆ ਹੈ, ਉਸਦਾ ਮੂੰਹ ਤੋੜ ਜਵਾਬ ਦੇਣ ਲਈ ਲੋਕ ਅਕਾਲੀ ਦਲ ਨਾਲ ਜੁੜਨ ’ਚ ਮਾਣ ਮਹਿਸੂਸ ਕਰ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਦੇ ਚੱਕਰਵਿਊ ਤੋਂ ਬਚ ਕੇ ਰਹਿਣ, ਕਿਉਂਕਿ ਇਹ ਦਿੱਲੀ ਦਾ ਧਾੜਵੀ ਗੈਂਗ ਪੰਜਾਬ ਨੂੰ ਦੋਵੇਂ ਲੁੱਟਣ ਦਾ ਮਨ ਬਣਾ ਕੇ ਹੀ ਇਥੇ ਆਇਆ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਨੀਅਤ ਦੋਵੇਂ ਪੰਜਾਬ ਵਿਰੋਧੀ ਹਨ। ਇਸ ਮੌਕੇ ਜਥੇਦਾਰ ਜਸਮੇਰ ਸਿੰਘ ਲਾਛੜੂ, ਕਮਲਜੀਤ ਸਿੰਘ ਢੰਡਾ, ਭੁਪਿੰਦਰ ਸਿੰਘ ਸ਼ੇਖੂਪੁਰ, ਮਨਪ੍ਰੀਤ ਸਿੰਘ ਚਮਾਰੂ, ਜਸਪਾਲ ਸਿੰਘ ਕਾਮੀ ਕਲਾਂ, ਬਲਦੇਵ ਸਿੰਘ, ਸਰਦੂਲ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ ਘਨੌਰ, ਗੁਰਦੀਪ ਸਿੰਘ ਮੰਜੌਲੀ, ਕੁਲਵਿੰਦਰ ਸਿੰਘ, ਸਰਪੰਚ ਗੁਰਵਿੰਦਰ ਸਿੰਘ ਰਾਮਪੁਰ ਵੀ ਹਾਜ਼ਰ ਸਨ। -PTC News


Top News view more...

Latest News view more...

PTC NETWORK
PTC NETWORK