'ਅਰਥ ਆਵਰ' ਮੌਕੇ ਆਲਮੀ ਪੱਧਰ 'ਤੇ ਲਾਈਟਾਂ ਬੰਦ ਕਰਨ ਦੀ ਅਪੀਲ
ਅੱਜ ਰਾਤ 8.30 ਵਜੇ 'ਤੇ ਅਰਥ ਆਵਰ ਮਨਾਇਆ ਜਾਵੇਗਾ, ਜਿਸ ਨਾਲ ਦੁਨੀਆ ਭਰ ਦੇ ਲੋਕ ਊਰਜਾ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਗੈਰ-ਜ਼ਰੂਰੀ ਬਿਜਲੀ ਦੀਆਂ ਲਾਈਟਾਂ ਨੂੰ ਇੱਕ ਘੰਟੇ ਲਈ ਬੰਦ ਕਰਨਗੇ। ਦੁਨੀਆ ਭਰ ਦੇ ਲੋਕ ਰਾਤ 8:30 ਤੋਂ 9:30 ਵਜੇ ਤੱਕ ਇੱਕ ਘੰਟੇ ਲਈ ਆਪਣੀਆਂ ਲਾਈਟਾਂ ਬੰਦ ਕਰਨ ਲਈ ਹੱਥ ਮਿਲਾਉਣਗੇ। ਲੋਕਲ ਟਾਈਮ ਜ਼ੋਨ ਦੇ ਹਿਸਾਬ ਨਾਲ 15ਵੇਂ 'ਅਰਥ ਆਵਰ' ਨੂੰ ਦੇਖਣ ਦਾ ਸਮਾਂ 8.30 ਤੋਂ 9.30 ਵਜੇ ਤੱਕ ਦਾ ਹੈ। 'ਅਰਥ ਆਵਰ' ਚੌਗਿਰਦੇ ਨੂੰ ਸਾਫ ਰੱਖਣ ਲਈ ਵਿਸ਼ਵ ਦੀ ਸਭ ਤੋਂ ਵੱਡੀ ਲਹਿਰ ਹੈ। ਇਸ ਦਾ ਮਕਸਦ ਦੁਨੀਆ ਭਰ ਦੀ ਏਕਤਾ ਦਿਖਾਉਣ ਅਤੇ ਇਕਜੁੱਟ ਕਰਨਾ ਹੈ। ਇਸ ਸਾਲ ਦਾ ਇਵੈਂਟ ਦੁਨੀਆ ਭਰ ਦੇ ਲੋਕਾਂ ਨੂੰ ਇੱਕ ਦੂਜੇ ਅਤੇ ਸਾਡੇ ਸਮੂਹਿਕ ਘਰ ਦੇ ਨਾਲ ਸਾਡੇ ਰਿਸ਼ਤੇ 'ਤੇ ਪ੍ਰਤੀਬਿੰਬ ਦੇ ਇੱਕ ਪਲ ਵਿੱਚ ਇੱਕਜੁੱਟ ਹੋਣ ਲਈ ਸੱਦਾ ਦਿੰਦਾ ਹੈ।
2007 ਵਿੱਚ WWF ਤੇ ਭਾਈਵਾਲਾਂ ਵੱਲੋਂ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਡਨੀ ਵਿੱਚ ਇੱਕ ਲਾਈਟ-ਆਊਟ ਇਵੈਂਟ ਵਜੋਂ ਸ਼ੁਰੂ ਕੀਤਾ ਗਿਆ ਸੀ। 'ਅਰਥ ਆਵਰ' ਹੁਣ ਵਾਤਾਵਰਣ ਪੱਖੋ ਵਿਸ਼ਵ ਦੇ ਸਭ ਤੋਂ ਵੱਡੇ ਜਾਗਰੂਕਤਾ ਅੰਦੋਲਨਾਂ ਵਿੱਚੋਂ ਇੱਕ ਹੈ। ਹਰ ਸਾਲ ਮਾਰਚ ਦੇ ਆਖਰੀ ਸ਼ਨਿੱਵਾਰ ਨੂੰ ਆਯੋਜਿਤ ਕੀਤਾ ਜਾਂਦਾ ਹੈ। 'ਅਰਥ ਆਵਰ' ਵਿੱਚ 190 ਤੋਂ ਵੱਧ ਦੇਸ਼ ਸ਼ਾਮਲ ਹੁੰਦੇ ਹਨ। ਮਨੁੱਖਤਾ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਆਲਮੀ ਹੰਭਲਾ ਮਾਰਿਆ ਜਾਂਦਾ ਹੈ।
'ਅਰਥ ਆਵਰ' ਦੀ ਸ਼ੁਰੂਆਤ ਲਾਈਟ ਸਵਿਚ ਆਫ ਕਰਨ ਤੋਂ ਹੋਈ ਸੀ ਪਰ ਹੁਣ ਇਹ ਕਾਫੀ ਅੱਗੇ ਚਲਾ ਗਿਆ ਹੈ। ਇਸ ਨੂੰ ਕਈ ਹਾਂਪੱਖੀ ਨਜ਼ਰੀਆ ਨਾਲ ਦੇਖਿਆ ਜਾਂਦਾ ਹੈ, ਜਿਥੇ ਪੂਰੀ ਮਨੁੱਖਤਾ ਵਾਤਾਵਰਣ ਲਈ ਇੱਕ ਘੰਟੇ ਲਈ ਏਕਾ ਕਰਦੀ ਹੈ। ਇਸ ਹੰਭਲੇ ਦਾ ਹਰ ਕੋਈ ਸਵਾਗਤ ਕਰਦਾ ਹੈ।
ਮਨੁੱਖੀ ਭਵਿੱਖ ਲਈ ਕੁਦਰਤੀ ਪ੍ਰਣਾਲੀਆਂ ਬਹੁਤ ਹੀ ਮਹੱਤਵਪੂਰਨ ਹਨ। ਇਸ ਦੇ ਬਾਵਜੂਦ ਪਿਛਲੇ 50 ਸਾਲਾਂ ਦੌਰਾਨ ਕੁਦਰਤ ਦੇ ਨੁਕਸਾਨ ਦੀ ਦਰ ਬੇਮਿਸਾਲ ਹੈ। ਕੁਦਰਤ ਸਾਨੂੰ ਭੋਜਨ, ਪਾਣੀ, ਸਾਫ਼ ਹਵਾ ਤੇ ਹੋਰ ਬੇਸ਼ਕੀਮਤੀ ਸੇਵਾਵਾਂ ਪ੍ਰਦਾਨ ਕਰਦੀ ਹੈ। 'ਅਰਥ ਆਵਰ' ਦਾ ਉਦੇਸ਼ ਜਾਗਰੂਕਤਾ ਵਧਾਉਣਾ ਅਤੇ ਕੁਦਰਤ ਦੀ ਰੱਖਿਆ, ਜਲਵਾਯੂ ਸੰਕਟ ਨਾਲ ਨਜਿੱਠਣ ਅਤੇ ਮਨੁੱਖਾਂ ਲਈ ਇੱਕ ਉੱਜਵਲ ਭਵਿੱਖ ਬਣਾਉਣ ਲਈ ਇਕੱਠੇ ਹੋ ਕੇ ਕੰਮ ਕਰਨ ਬਾਰੇ ਆਲਮੀ ਗੱਲਬਾਤ ਸ਼ੁਰੂ ਕਰਨਾ ਹੈ।
ਇਹ ਵੀ ਪੜ੍ਹੋ : ਨੌਜਵਾਨ ਨੂੰ ਦਰੱਖਤ ਨਾਲ ਉਲਟਾ ਲਟਕਾ ਕੇ ਬੁਰੀ ਤਰ੍ਹਾਂ ਕੁੱਟਿਆ, ਪੁਲਿਸ ਨੇ ਕੀਤੀ ਵੱਡੀ ਕਾਰਵਾਈ