ਕਠੂਆ: ਰਣਜੀਤ ਸਾਗਰ ਡੈਮ (Ranjit Sagar Dam lake) 'ਚ ਭਾਰਤੀ ਫ਼ੌਜ ਦੇ ਏਵੀਏਸ਼ਨ ਕੋਰ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਏ ਦੀ ਬੀਤੇ 13 ਦਿਨਾਂ ਦੀ ਤਲਾਸ਼ੀ ਤੋਂ ਬਾਅਦ ਆਖਿਰਕਾਰ ਖੋਜੀ ਟੀਮ ਨੇ ਭਾਰਤੀ ਫ਼ੌਜ ਦੇ ਏਵੀਏਸ਼ਨ ਕੋਰ ਦੇ ਹੈਲੀਕਾਪਟਰ ਦੇ ਦੋ ਲਾਪਤਾ ਪਾਇਲਟਾਂ 'ਚੋਂ ਇਕ ਦੀ ਲਾਸ਼ ਬਰਾਮਦ (Body of pilot) ਕਰ ਲਈ ਹੈ। ਦੂਸਰੇ ਪਾਇਲਟ ਦੀ ਖੋਜ ਹਾਲ ਵੀ ਜਾਰੀ ਹੈ। ਖੋਜੀ ਟੀਮ ਦਾ ਕਹਿਣਾ ਹੈ ਕਿ ਦੂਸਰੇ ਪਾਇਲਟ ਦੀ ਲਾਸ਼ ਵੀ ਆਸਪਾਸ ਹੀ ਮੌਜੂਦ ਹੋਵੇਗੀ। ਜਲਦ ਹੀ ਉਸ ਨੂੰ ਵੀ ਲੱਭ ਕੇ ਕੱਢ ਲਿਆ ਜਾਵੇਗਾ।

ਇੱਥੇ ਪੜ੍ਹੋ ਹੋਰ ਖ਼ਬਰ : ਪੰਜਾਬ ਦੇ ਸਕੂਲਾਂ 'ਚ ਕੋਰੋਨਾ ਮਾਮਲੇ ਵੇਖ ਸਰਕਾਰ ਵੱਲੋਂ ਸਖ਼ਤ ਨਵੇਂ ਦਿਸ਼ਾ-ਨਿਰਦੇਸ਼
ਦੱਸ ਦੇਈਏ ਕਿ ਫ਼ੌਜ ਦਾ ਧਰੂਵ ਏਐੱਲਐੱਚ ਮਾਰਕ-4 ਹੈਲੀਕਾਪਟਰ ਬੀਤੀ 3 ਅਗਸਤ ਨੂੰ ਸਵੇਰੇ 10.50 ਵਜੇ ਹਾਦਸਾਗ੍ਰਸਤ ਹੋ ਕੇ ਰਣਜੀਤ ਸਾਗਰ ਡੈਮ 'ਚ ਜਾ ਡਿੱਗਾ ਸੀ। ਇਸ ਹੈਲੀਕਾਪਟਰ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ। ਇਸ ਵਿਚ ਲੈਫਟੀਨੈਂਟ ਕਰਨਲ ਏਐੱਸ ਬਾਠ ਤੇ ਉਨ੍ਹਾਂ ਦੀ ਸਹਿਯੋਗੀ ਅਧਿਕਾਰੀ ਜੈਅੰਤ ਜੋਸ਼ੀ ਸਵਾਰ ਸਨ। ਕਰੀਬ 13 ਦਿਨਾਂ ਬਾਅਦ ਯਾਨੀ 15 ਅਗਸਤ ਦੇਰ ਸ਼ਾਮ ਨੂੰ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੇ ਝੀਲ 'ਚ ਦਲਦਲ 'ਚ ਫਸੇ ਲੈਫਟੀਨੈਂਟ ਕਰਨਲ ਏਐੱਸ ਬਾਠ ਦੀ ਲਾਸ਼ ਬਰਾਮਦ ਕਰ ਲਈ।

ਫੌਜ ਦੇ ਸੂਤਰਾਂ ਨੇ ਦੱਸਿਆ ਕਿ ਦੂਜੇ ਪਾਇਲਟ ਦੀ ਲਾਸ਼ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਇੱਕ ਸੂਤਰ ਨੇ ਦੱਸਿਆ, "ਲੈਫਟੀਨੈਂਟ ਕਰਨਲ ਏਐਸ ਬਾਥ ਦੀ ਲਾਸ਼ 75.9 ਮੀਟਰ ਦੀ ਡੂੰਘਾਈ ਤੋਂ ਸ਼ਾਮ 6.19 ਵਜੇ ਰਣਜੀਤ ਸਾਗਰ ਝੀਲ ਤੋਂ ਬਰਾਮਦ ਕੀਤੀ ਗਈ।" ਕਈ ਏਜੰਸੀਆਂ ਦੀ ਟੀਮ ਵੱਲੋਂ ਖੋਜ ਅਤੇ ਬਚਾਅ ਕਾਰਜ ਚਲਾਇਆ ਗਿਆ। ਉਸ ਨੇ ਹੈਲੀਕਾਪਟਰ ਦਾ ਮਲਬਾ ਵੀ ਬਰਾਮਦ ਕਰ ਲਿਆ। ਇਹ ਹੈਲੀਕਾਪਟਰ ਪਠਾਨਕੋਟ ਸਥਿਤ ਹਵਾਬਾਜ਼ੀ ਦਸਤੇ ਨਾਲ ਸਬੰਧਤ ਸੀ।

-PTCNews