ਅਗਨੀਵੀਰਾਂ ਦੀ ਪਹਿਲੀ ਭਰਤੀ ਲਈ ਫੌਜ ਨੇ ਕੀਤਾ ਨੋਟੀਫਿਕੇਸ਼ਨ ਜਾਰੀ
ਇਨ੍ਹਾਂ ਅਸਾਮੀਆਂ ਲਈ ਵਿਦਿਅਕ ਯੋਗਤਾ ਹੇਠ ਲਿਖੇ ਅਨੁਸਾਰ ਹੈ-
ਅਗਨੀਵੀਰ ਜਨਰਲ ਡਿਊਟੀ - ਇਸ ਅਸਾਮੀ ਲਈ 45% ਅੰਕਾਂ ਨਾਲ 10ਵੀਂ ਪਾਸ ਅਤੇ ਹਰੇਕ ਵਿਸ਼ੇ ਵਿੱਚ 33% ਅੰਕ ਹੋਣੇ ਲਾਜ਼ਮੀ ਹਨ। ਗਰੇਡਿੰਗ ਸਿਸਟਮ ਵਾਲੇ ਬੋਰਡ ਦੇ ਵਿਦਿਆਰਥੀਆਂ ਦਾ ਸਮੁੱਚਾ C2 ਗ੍ਰੇਡ ਹੋਣਾ ਚਾਹੀਦਾ ਹੈ। ਵਿਸ਼ਿਆਂ ਵਿੱਚ ਘੱਟੋ-ਘੱਟ ਡੀ ਗ੍ਰੇਡ (33-40 ਪ੍ਰਤੀਸ਼ਤ) ਅੰਕ ਜ਼ਰੂਰੀ ਹਨ।
ਅਗਨੀਵੀਰ ਟੈਕਨੀਕਲ, ਏਵੀਏਸ਼ਨ, ਐਮੂਨੀਸ਼ਨ ਐਗਜ਼ਾਮੀਨਰ - ਇਸ ਅਹੁਦੇ 'ਤੇ ਭਰਤੀ ਲਈ, ਸਾਇੰਸ ਵਿਚ 10 2 ਪਾਸ ਕਰਨਾ ਜ਼ਰੂਰੀ ਹੈ। ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ 50% ਅੰਕ ਹੋਣੇ ਚਾਹੀਦੇ ਹਨ। ਹਰੇਕ ਵਿਸ਼ੇ ਵਿੱਚ 40 ਫੀਸਦੀ ਅੰਕਾਂ ਦੀ ਮਾਪਦੰਡ ਰੱਖੀ ਗਈ ਹੈ। ਕਿਸੇ ਵੀ ਸੂਬੇ ਦੇ ਮਾਨਤਾ ਪ੍ਰਾਪਤ ਬੋਰਡ, ਕੇਂਦਰੀ ਸਿੱਖਿਆ ਬੋਰਡ, ਜਾਂ ਓਪਨ ਸਕੂਲ NIOS ਤੋਂ 10 2 ਦੀ ਪੜ੍ਹਾਈ ਕੀਤੀ ਹੈ। ਜੇਕਰ ਤੁਸੀਂ ITI ਤੋਂ ਘੱਟੋ-ਘੱਟ ਇੱਕ ਸਾਲ ਦਾ ਕੋਰਸ ਕੀਤਾ ਹੈ ਤਾਂ ਉਹ ਵੀ ਇਸ ਪੋਸਟ ਲਈ ਅਪਲਾਈ ਕਰਨ ਦੇ ਯੋਗ ਹੋਵੇਗਾ। ITI ਦਾ ਇਹ ਕੋਰਸ ਸੰਬੰਧਿਤ ਖੇਤਰ ਵਿੱਚ NSQF ਪੱਧਰ 4 ਜਾਂ ਇਸ ਤੋਂ ਉੱਪਰ ਦਾ ਹੋਣਾ ਚਾਹੀਦਾ ਹੈ।
ਅਗਨੀਵੀਰ ਕਲਰਕ ਜਾਂ ਸਟੋਰ ਕੀਪਰ - ਇਸ ਪੋਸਟ ਲਈ ਆਰਟਸ, ਕਾਮਰਸ ਜਾਂ ਸਾਇੰਸ ਵਰਗੀ ਕਿਸੇ ਵੀ ਸਟਰੀਮ ਵਿੱਚ 10 2 ਜਾਂ ਇੰਟਰਮੀਡੀਏਟ ਦੀ ਵਿਦਿਅਕ ਯੋਗਤਾ ਰੱਖੀ ਗਈ ਹੈ। ਇਸ ਦੇ ਲਈ ਕੁੱਲ 60 ਫੀਸਦੀ ਅੰਕ ਅਤੇ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਦੀ ਸ਼ਰਤ ਰੱਖੀ ਗਈ ਹੈ। ਇਸ ਤੋਂ ਇਲਾਵਾ 12ਵੀਂ ਵਿੱਚ ਅੰਗਰੇਜ਼ੀ, ਗਣਿਤ/ਅਕਾਊਂਟਸ/ਬੁੱਕਕੀਪਿੰਗ ਵਿੱਚ 50 ਫੀਸਦੀ ਅੰਕ ਲਾਜ਼ਮੀ ਹਨ।
ਅਗਨੀਵੀਰ ਟਰੇਡਸਮੈਨ (10ਵੀਂ ਪਾਸ) – ਇਸ ਪੋਸਟ ਲਈ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।। ਇਸ ਪੋਸਟ ਲਈ ਹਰ ਵਿਸ਼ੇ ਵਿਚੋਂ 33 ਪ੍ਰਤੀਸ਼ਤ ਅੰਕ ਜ਼ਰੂਰੀ ਹਨ।
ਅਗਨੀਵੀਰ ਟਰੇਡਸਮੈਨ (8ਵੀਂ ਪਾਸ)- ਇਸ ਪੋਸਟ ਲਈ ਅੱਠਵੀਂ ਪਾਸ ਵੀ ਰਜਿਸਟਰ ਕਰ ਸਕਦਾ ਹੈ।
ਅਗਨੀਵੀਰ ਦੀ ਤਨਖ਼ਾਹ
ਫੌਜ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਰਵਿਸ ਦੇ ਪਹਿਲੇ ਸਾਲ 30,000/- ਤਨਖਾਹ ਅਤੇ ਭੱਤੇ, ਦੂਜੇ ਸਾਲ 33,000/- ਤਨਖਾਹ ਅਤੇ ਭੱਤੇ, ਤੀਜੇ ਸਾਲ 36,500/- ਤਨਖਾਹ ਅਤੇ ਭੱਤੇ ਅਤੇ ਆਖਰੀ ਸਾਲ 40,000/- ਤਨਖਾਹ ਅਤੇ ਭੱਤੇ ਦਿੱਤੇ ਜਾਣਗੇ। ਜਦੋਂ ਚਾਰ ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਅਦ, ਅਗਨੀਵੀਰਾਂ ਨੂੰ ਸੇਵਾ ਫੰਡ ਪੈਕੇਜ, ਅਗਨੀਵੀਰ ਹੁਨਰ ਸਰਟੀਫਿਕੇਟ ਅਤੇ 12ਵੀਂ ਜਮਾਤ ਦੇ ਬਰਾਬਰ ਯੋਗਤਾ ਸਰਟੀਫਿਕੇਟ ਵੀ ਮਿਲੇਗਾ। ਜਿਹੜੇ ਉਮੀਦਵਾਰ 10ਵੀਂ ਪਾਸ ਹਨ, ਉਨ੍ਹਾਂ ਨੂੰ 4 ਸਾਲਾਂ ਬਾਅਦ 12ਵੀਂ ਦੇ ਬਰਾਬਰ ਦਾ ਸਰਟੀਫਿਕੇਟ ਵੀ ਮਿਲੇਗਾ। ਮਿਲੀ ਜਾਣਕਾਰੀ ਅਨੁਸਾਰ 25,000 ਰੰਗਰੂਟਾਂ ਦੀ ਸਿਖਲਾਈ ਦਸੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ਸ਼ੁਰੂ ਹੋਵੇਗੀ। ਟਰੇਨੀ ਅਗਨੀਵੀਰਾਂ ਦਾ ਦੂਜਾ ਬੈਚ 23 ਫਰਵਰੀ 2023 ਦੇ ਆਸਪਾਸ ਸਿਖਲਾਈ ਸ਼ੁਰੂ ਕਰੇਗਾ। ਲਗਭਗ 40,000 ਕਰਮਚਾਰੀਆਂ ਦੀ ਚੋਣ ਲਈ ਦੇਸ਼ ਭਰ ਵਿੱਚ ਕੁੱਲ 83 ਭਰਤੀ ਰੈਲੀਆਂ ਕੀਤੀਆਂ ਜਾਣੀਆਂ ਹਨ।
ਇਹ ਵੀ ਪੜ੍ਹੋ:ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਸ਼੍ਰੋਮਣੀ ਕਮੇਟੀ ਨੇ ਵੰਡੇ ਪਾਸਪੋਰਟ
-PTC News