Mon, Apr 29, 2024
Whatsapp

ਆਸਾਰਾਮ ਤੋਂ ਬਾਅਦ ਪੁੱਤ ਨਰਾਇਣ ਸਾਈਂ ਵੀ ਨਿਕਲਿਆ ਬਲਾਤਕਾਰੀ ,ਅਦਾਲਤ ਨੇ ਦਿੱਤਾ ਦੋਸ਼ੀ ਕਰਾਰ

Written by  Shanker Badra -- April 26th 2019 08:17 PM -- Updated: April 26th 2019 08:19 PM
ਆਸਾਰਾਮ ਤੋਂ ਬਾਅਦ ਪੁੱਤ ਨਰਾਇਣ ਸਾਈਂ ਵੀ ਨਿਕਲਿਆ ਬਲਾਤਕਾਰੀ ,ਅਦਾਲਤ ਨੇ ਦਿੱਤਾ ਦੋਸ਼ੀ ਕਰਾਰ

ਆਸਾਰਾਮ ਤੋਂ ਬਾਅਦ ਪੁੱਤ ਨਰਾਇਣ ਸਾਈਂ ਵੀ ਨਿਕਲਿਆ ਬਲਾਤਕਾਰੀ ,ਅਦਾਲਤ ਨੇ ਦਿੱਤਾ ਦੋਸ਼ੀ ਕਰਾਰ

ਆਸਾਰਾਮ ਤੋਂ ਬਾਅਦ ਪੁੱਤ ਨਰਾਇਣ ਸਾਈਂ ਵੀ ਨਿਕਲਿਆ ਬਲਾਤਕਾਰੀ ,ਅਦਾਲਤ ਨੇ ਦਿੱਤਾ ਦੋਸ਼ੀ ਕਰਾਰ:ਨਵੀਂ ਦਿੱਲੀ : ਆਸਾਰਾਮ ਦੇ ਬੇਟੇ ਨਰਾਇਣ ਸਾਈਆਂ ਨੂੰ ਅਦਾਲਤ ਨੇ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ।ਨਰਾਇਣ ਸਾਈਂ ਉਤੇ ਸੂਰਤ ਵਿਚ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ ਬਲਾਤਕਾਰ ਦੇ ਇਲਜ਼ਾਮ ਲਾਏ ਸਨ। ਜਿਸ ਤੋਂ ਬਾਅਦ ਸੂਰਤ ਸੈਸ਼ਨ ਕੋਰਟ ਨੇ ਨਰਾਇਣ ਸਾਈਂ ਨੂੰ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ।ਇਸ ਮਾਮਲੇ 'ਚ ਅਦਾਲਤ ਵੱਲੋਂ ਨਰਾਇਣ ਸਾਈਂ ਨੂੰ 30 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। [caption id="attachment_288019" align="aligncenter" width="300"]Asaram Son Narayan Sai Against Surat Court rape case Conviction
ਆਸਾਰਾਮ ਤੋਂ ਬਾਅਦ ਪੁੱਤ ਨਰਾਇਣ ਸਾਈਂ ਵੀ ਨਿਕਲਿਆ ਬਲਾਤਕਾਰੀ ,ਅਦਾਲਤ ਨੇ ਦਿੱਤਾ ਦੋਸ਼ੀ ਕਰਾਰ[/caption] ਆਸ਼ਰਮ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ 'ਚ ਆਸਾਰਾਮ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਨਾਰਾਇਣ ਸਾਈਂ 'ਤੇ ਇਲਜ਼ਾਮ ਹੈ ਕਿ ਉਸਨੇ ਇੱਕ ਮਹਿਲਾ ਨਾਲ ਵੱਖ -ਵੱਖ ਸਮੇਂ ਤੇ ਬਲਾਤਕਾਰ ਕੀਤਾ ਹੈ।ਆਸਾ ਰਾਮ ਵੀ ਬਲਾਤਕਾਰ ਦੇ 2 ਵੱਖ -ਵੱਖ ਮਾਮਲਿਆਂ ਵਿਚ ਪਹਿਲਾਂ ਹੀ ਜੋਧਪੁਰ ਦੀ ਜੇਲ੍ਹ ਵਿਚ ਬੰਦ ਹੈ ,ਓਥੇ ਹੀ ਉਸਦੇ ਪੁੱਤ ਨਰਾਇਣ ਸਾਈਂ ਨੇ ਵੀ ਕਾਲੀਆਂ ਕਰਤੂਤਾਂ ਵਿੱਚ ਆਪਣੇ ਪਿਤਾ ਆਸਾਰਾਮ ਦਾ ਖੂਬ ਸਾਥ ਨਿਭਾਇਆ ਹੈ।ਇਨ੍ਹਾਂ ਹੀ ਨਹੀਂ ਨਰਾਇਣ ਸਾਈਂ 'ਤੇ ਉਸਦੀ ਪਤਨੀ ਜਾਨਕੀ ਵੀ ਗੈਰ ਕਾਨੂੰਨੀ ਰਿਸ਼ਤਿਆਂ ਦਾ ਇਲਜ਼ਾਮ ਲਗਾ ਚੁੱਕੀ ਹੈ। [caption id="attachment_288020" align="aligncenter" width="300"]Asaram Son Narayan Sai Against Surat Court rape case Conviction
ਆਸਾਰਾਮ ਤੋਂ ਬਾਅਦ ਪੁੱਤ ਨਰਾਇਣ ਸਾਈਂ ਵੀ ਨਿਕਲਿਆ ਬਲਾਤਕਾਰੀ ,ਅਦਾਲਤ ਨੇ ਦਿੱਤਾ ਦੋਸ਼ੀ ਕਰਾਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਮ ਰਹੀਮ ਨੇ ਜੇਲ੍ਹ ‘ਚੋਂ ਛੁੱਟੀ ਲੈਣ ਲਈ ਲਾਇਆ ਨਵਾਂ ਬਹਾਨਾ , ਹਾਈਕੋਰਟ ਕਰ ਰਹੀ ਹੈ ਵਿਚਾਰ ਦੱਸ ਦਈਏ ਕਿ ਨਰਾਇਣ ਸਾਈਆਂ ‘ਤੇ ਆਸ਼ਰਮ 'ਚ ਇੱਕ ਲੜਕੀ ਨਾਲ ਬਲਾਤਕਾਰ ਦਾ ਦੋਸ਼ ਹੈ।ਨਰਾਇਣ ਸਾਈਆਂ ‘ਤੇ ਦਰਜ ਇਹ ਕੇਸ 11 ਸਾਲ ਪੁਰਾਣਾ ਹੈ।ਨਰਾਇਣ ਸਾਈਆਂ ਖਿਲਾਫ਼ ਇੱਕ ਲੜਕੀ ਨੇ 6 ਅਕਤੂਬਰ 2013 ਨੂੰ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ।ਆਸਾਰਾਮ ਵਿਰੁੱਧ ਗਾਂਧੀਨਗਰ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ। -PTCNews


Top News view more...

Latest News view more...