ਗਹਿਲੋਤ ਸਰਕਾਰ 31 ਜੁਲਾਈ ਨੂੰ ਰਾਜਸਥਾਨ ਵਿਧਾਨ ਸਭਾ ਦਾ ਇਜਲਾਸ ਕਰਵਾਉਣ ਦੀ ਮੰਗ 'ਤੇ ਅੜੀ
ਗਹਿਲੋਤ ਸਰਕਾਰ 31 ਜੁਲਾਈ ਨੂੰ ਰਾਜਸਥਾਨ ਵਿਧਾਨ ਸਭਾ ਦਾ ਇਜਲਾਸ ਕਰਵਾਉਣ ਦੀ ਮੰਗ 'ਤੇ ਅੜੀ[/caption]
ਜਾਣਕਾਰੀ ਅਨੁਸਾਰ ਗਹਿਲੋਤ ਕੈਬਨਿਟ ਦੀ ਮੀਟਿੰਗ ਵਿਚ ਸੋਧੇ ਹੋਏ ਮਤੇ ਬਾਰੇ ਵਿਚਾਰ-ਵਟਾਂਦਰਾ ਕਰਨ ਮਗਰੋਂ ਇਸ ਨੂੰ ਰਾਜ ਭਵਨ ਭੇਜਿਆ ਗਿਆ। ਸੂਤਰਾਂ ਅਨੁਸਾਰ ਕੈਬਨਿਟ ਕੋਲੋਂ ਮਨਜ਼ੂਰੀ ਮਗਰੋਂ ਸੋਧਿਆ ਹੋਇਆ ਮਤਾ ਰਾਜ ਭਵਨ ਨੂੰ ਭੇਜਿਆ ਗਿਆ ਹੈ।
[caption id="attachment_421174" align="aligncenter" width="300"]
ਗਹਿਲੋਤ ਸਰਕਾਰ 31 ਜੁਲਾਈ ਨੂੰ ਰਾਜਸਥਾਨ ਵਿਧਾਨ ਸਭਾ ਦਾ ਇਜਲਾਸ ਕਰਵਾਉਣ ਦੀ ਮੰਗ 'ਤੇ ਅੜੀ[/caption]
ਸੂਤਰਾਂ ਅਨੁਸਾਰ ਅਸ਼ੋਕ ਗਹਿਲੋਤ ਸਰਕਾਰ ਨੇ ਆਪਣੇ ਨਵੇਂ ਪ੍ਰਸਤਾਵ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਜਲਾਸ ਦੌਰਾਨ ਉਹ ਭਰੋਸੇ ਦੀ ਵੋਟ ਲੈਣਾ ਚਾਹੁੰਦੇ ਹਨ ਜਾਂ ਨਹੀਂ ਹਾਲਾਂਕਿ ਇਸ ਵਿਚ ਇਜਲਾਸ 31 ਜੁਲਾਈ ਤੋਂ ਹੀ ਬੁਲਾਉਣ ਦੀ ਗੱਲ ਆਖੀ ਗਈ ਹੈ।
[caption id="attachment_421173" align="aligncenter" width="300"]
ਗਹਿਲੋਤ ਸਰਕਾਰ 31 ਜੁਲਾਈ ਨੂੰ ਰਾਜਸਥਾਨ ਵਿਧਾਨ ਸਭਾ ਦਾ ਇਜਲਾਸ ਕਰਵਾਉਣ ਦੀ ਮੰਗ 'ਤੇ ਅੜੀ[/caption]
ਦੱਸ ਦੇਈਏ ਕਿ ਰਾਜ ਸਰਕਾਰ ਨੇ ਤੀਜੀ ਵਾਰ ਇਹ ਮਤਾ ਰਾਜਪਾਲ ਨੂੰ ਭੇਜਿਆ ਹੈ। ਇਸ ਤੋਂ ਪਹਿਲਾਂ ਦੋ ਵਾਰ ਰਾਜਪਾਲ ਨੇ ਕੁੱਝ ਨੁਕਤਿਆਂ ਨਾਲ ਮਤਾ ਸਰਕਾਰ ਨੂੰ ਮੋੜ ਦਿਤਾ ਸੀ। ਇਸ ਤੋਂ ਪਹਿਲਾਂ ਹੋਈ ਕੈਬਨਿਟ ਦੀ ਬੈਠਕ ਵਿਚ ਰਾਜਪਾਲ ਦੁਆਰਾ ਚੁੱਕੇ ਗਏ ਨੁਕਤਿਆਂ ਬਾਰੇ ਚਰਚਾ ਕੀਤੀ ਗਈ ਸੀ।
-