Sat, Apr 27, 2024
Whatsapp

ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਵਿਖੇ ਇਕ ਏਐਸਆਈ ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਆਇਆ ਸਾਹਮਣੇ

Written by  Jasmeet Singh -- March 24th 2022 06:47 PM -- Updated: March 24th 2022 06:50 PM
ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਵਿਖੇ ਇਕ ਏਐਸਆਈ ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਆਇਆ ਸਾਹਮਣੇ

ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਵਿਖੇ ਇਕ ਏਐਸਆਈ ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਆਇਆ ਸਾਹਮਣੇ

ਸ੍ਰੀ ਅੰਮ੍ਰਿਤਸਰ ਸਾਹਿਬ, 24 ਮਾਰਚ 2022: ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਵਿਖੇ ਇਕ ਏਐਸਆਈ ਵੱਲੋਂ ਇਕ ਮੀਟ ਦੀ ਦੁਕਾਨ ਚਲਾਉਣ ਵਾਲੇ ਲੜਕੇ 'ਤੇ ਕਾਰਵਾਈ ਨਾ ਕਰਨ ਦੇ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਨਿਲ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਕੋਟ ਖਾਲਸਾ ਵਿਖੇ ਉਹ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਅਤੇ ਕੁਝ ਲੋਕ ਉਸ ਦੀ ਦੁਕਾਨ 'ਤੇ ਚੋਰੀ ਛੁਪੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਹੀ ਥਾਣਾ ਕੋਟ ਖਾਲਸਾ ਵਿਖੇ ਤੈਨਾਤ ਏਐਸਆਈ ਆਤਮਬੀਰ ਸਿੰਘ ਉਸ ਦੀ ਦੁਕਾਨ 'ਤੇ ਆਇਆ ਅਤੇ ਉਸ ਨੂੰ ਕਹਿੰਦਾ ਕਿ ਤੇਰੇ ਵੱਲੋਂ ਆਪਣੀ ਦੁਕਾਨ 'ਤੇ ਨਾਜਾਇਜ਼ ਸ਼ਰਾਬ ਪਿਲਾਈ ਜਾ ਰਹੀ ਹੈ। ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਨਹੀਂ ਲੱਗ ਸਕਦਾ ਕੋਈ ਵੀ ਬੁੱਤ, 'ਆਪ' ਨੇ ਕੀਤੇ ਸਨ ਦਾਅਵੇ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਨੇ ਉਸ ਮੌਕੇ ਏਐਸਆਈ ਆਤਮਬੀਰ ਸਿੰਘ ਨੂੰ ਕਿਹਾ ਕਿ ਇਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੈ ਪਰ ਆਤਮਬੀਰ ਉਸ ਨੂੰ ਫੜ ਕੇ ਜ਼ਬਰਦਸਤੀ ਥਾਣਾ ਕੋਟ ਖ਼ਾਲਸਾ ਲੈ ਆਇਆ। ਅਨਿਲ ਕੁਮਾਰ ਨੇ ਦੱਸਿਆ ਕਿ ਆਤਮਬੀਰ ਸਿੰਘ ਨੇ ਉਸ ਦੇ ਕੋਲੋਂ ਉਸ ਨੂੰ ਛੱਡਣ ਦੇ ਬਦਲੇ ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਪਰ ਉਸ ਨੇ ਕਿਹਾ ਕਿ ਉਹ ਗ਼ਰੀਬ ਆਦਮੀ ਹੈ, ਉਹ ਦਸ ਹਜ਼ਾਰ ਰੁਪਏ ਨਹੀਂ ਦੇ ਸਕਦਾ ਤਾਂ ਆਤਮਜੀਤ ਸਿੰਘ ਨੇ ਕਿਹਾ ਕਿ ਤੈਨੂੰ ਸਵੇਰ ਤੱਕ ਦਾ ਸਮਾਂ ਦਿੰਦਾ ਹਾਂ ਤੂੰ ਸਵੇਰ ਤੱਕ ਦੱਸ ਹਜ਼ਾਰ ਰੁਪਿਆ ਲੈ ਕੇ ਥਾਣੇ ਆ ਜਾ ਮੈਂ ਤੇਰੇ ਵਿਰੁੱਧ ਕਾਰਵਾਈ ਨਹੀਂ ਕਰਾਂਗਾ। ਅਨਿਲ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਆਤਮਬੀਰ ਨੇ ਉਸ ਨੂੰ ਇਹ ਵੀ ਕਿਹਾ ਕਿ ਉਹ ਬਾਹਰ ਸਾਈਕਲਾਂ ਦੀ ਦੁਕਾਨ ਤੇ ਹਰਪਾਲ ਸਿੰਘ ਲੜਕਾ ਹੋਵੇਗਾ ਉਹ ਉਸ ਨੂੰ ਦਸ ਹਜ਼ਾਰ ਰੁਪਿਆ ਸਵੇਰੇ ਫੜਾ ਦੇਵੇ। ਅਨਿਲ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਘਰ ਗਿਆ ਅਤੇ ਉਸ ਨੇ ਵਰੁਣ ਕੁਮਾਰ ਨਾਮਕ ਨੌਜਵਾਨ ਨੂੰ ਸਾਰੀ ਗੱਲ ਦੱਸੀ ਤਾਂ ਵਰੁਣ ਨੇ ਉਸ ਨੂੰ ਕਿਹਾ ਪੰਜ ਹਜ਼ਾਰ ਰੁਪਏ ਦਿੱਤੇ ਅਤੇ ਏਐਸਆਈ ਆਤਮਬੀਰ ਸਿੰਘ ਨੂੰ ਦੇ ਦਿੱਤੇ। ਅਨਿਲ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਪੰਜ ਹਜ਼ਾਰ ਰੁਪਏ ਲੈ ਕੇ ਥਾਣਾ ਕੋਟ ਖਾਲਸਾ ਆਤਮਬੀਰ ਸਿੰਘ ਕੋਲ ਆਇਆ ਤਾਂ ਏਐਸਆਈ ਆਤਮਜੀਤ ਸਿੰਘ ਨੇ ਕਿਹਾ ਕਿ ਤੂੰ ਬਾਹਰ ਜਾ ਕੇ ਹਰਪਾਲ ਸਿੰਘ ਸਾਈਕਲਾਂ ਵਾਲੇ ਨੂੰ ਇਹ ਪੈਸੇ ਫੜਾ ਦਵੇ। ਅਨਿਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਪੰਜ ਹਜ਼ਾਰ ਰੁਪਏ ਬਾਹਰ ਹਰਪਾਲ ਸਿੰਘ ਸਾਈਕਲਾਂ ਵਾਲੇ ਨੂੰ ਫੜਾ ਕੇ ਵਾਪਸ ਆ ਗਿਆ। ਪੰਜ ਹਜ਼ਾਰ ਰੁਪਏ ਦੇ ਨੋਟਾਂ ਦੇ ਨੰਬਰ ਪਹਿਲਾਂ ਹੀ ਨੋਟ ਕੀਤੇ ਹੋਏ ਸੀ। ਇਸ ਸਬੰਧ ਵਿਚ ਜਦ ਆਮ ਆਦਮੀ ਪਾਰਟੀ ਦੇ ਹਲਕਾ ਵੈਸਟ ਤੋਂ ਐਮਐਲਏ ਜਸਬੀਰ ਸਿੰਘ ਸੰਧੂ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਆਪਣੀ ਟੀਮ ਤੇ ਸਮੇਤ ਥਾਣਾ ਕੋਟ ਖਾਲਸਾ ਵਿਖੇ ਪਹੁੰਚੇ, ਅਨਿਲ ਕੁਮਾਰ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਥਾਣਾ ਕੋਟ ਖਾਲਸਾ ਦੇ ਮੁਖੀ ਨੂੰ ਸ਼ਿਕਾਇਤ ਦੇ ਦਿੱਤੀ ਹੈ। ਇਸ ਘਟਨਾ ਦੇ ਸੰਬੰਧ ਵਿਚ ਥਾਣਾ ਕੋਟ ਖਾਲਸਾ ਦੇ ਮੁਖੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਉਨ੍ਹਾਂ ਕੋਲ ਆ ਗਈ ਹੈ ਅਤੇ ਮਾਮਲੇ ਦੀ ਜਾਂਚ ਕਰਨ ਉਪਰੰਤ ਜੋ ਵੀ ਦੋਸ਼ੀ ਹੋਇਆ ਉਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਭੁਪਿੰਦਰ ਸਿੰਘ ਹਨੀ ਨੂੰ ਮੁੜ 6 ਅਪ੍ਰੈਲ ਤੱਕ ਨਿਆਂਇਕ 'ਚ ਭੇਜਿਆ ਇਸ ਸੰਬੰਧ ਵਿਚ ਅੰਮ੍ਰਿਤਸਰ ਦੇ ਹਲਕਾ ਬਿਆਸ ਦੇ ਐਮਐਲਏ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਰਿਸ਼ਵਤਖੋਰਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਵੀ ਪੁਲਸ ਅਧਿਕਾਰੀ ਜਾਂ ਹੋਰ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦਾ ਕਾਬੂ ਕੀਤਾ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -PTC News


Top News view more...

Latest News view more...