Mon, Dec 22, 2025
Whatsapp

ਏਸ਼ੀਆਈ ਚੈਂਪੀਅੰਸ ਟ੍ਰਾਫ਼ੀ 'ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਹੋਵੇਗਾ ਮੇਜ਼ਬਾਨ ਓਮਾਨ ਨਾਲ

Reported by:  PTC News Desk  Edited by:  Joshi -- October 17th 2018 06:18 PM
ਏਸ਼ੀਆਈ ਚੈਂਪੀਅੰਸ ਟ੍ਰਾਫ਼ੀ 'ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਹੋਵੇਗਾ ਮੇਜ਼ਬਾਨ ਓਮਾਨ ਨਾਲ

ਏਸ਼ੀਆਈ ਚੈਂਪੀਅੰਸ ਟ੍ਰਾਫ਼ੀ 'ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਹੋਵੇਗਾ ਮੇਜ਼ਬਾਨ ਓਮਾਨ ਨਾਲ

ਏਸ਼ੀਆਈ ਚੈਂਪੀਅੰਸ ਟ੍ਰਾਫ਼ੀ 'ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਹੋਵੇਗਾ ਮੇਜ਼ਬਾਨ ਓਮਾਨ ਨਾਲ,ਮਸਕਟ : ਏਸ਼ੀਆਈ ਖੇਡਾਂ ਵਿੱਚ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਜਿੱਤ ਹਾਸਲ ਕਰਨ ਲਈ ਬੇਤਾਬ ਭਾਰਤੀ ਪੁਰਸ਼ ਹਾਕੀ ਟੀਮ ਕੱਲ੍ਹ ਨੂੰ ਏਸ਼ੀਆਈ ਚੈਂਪੀਅੰਸ ਟ੍ਰਾਫ਼ੀ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਮੇਜ਼ਬਾਨ ਓਮਾਨ ਦੇ ਖਿਲਾਫ ਦਮਦਾਰ ਸ਼ੁਰੁਆਤ ਕਰਨਾ ਚਾਹੇਗੀ। ਭਾਰਤੀ ਟੀਮ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਦੀਦਾਵੇਦਾਰ ਸੀ, ਪਰ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ ਹੱਥੋਂ ਹਾਰਨ ਦੇ ਬਾਅਦ ਭਾਰਤੀ ਟੀਮ ਨੂੰ ਕਾਂਸੀ ਮੈਡਲ ਨਾਲ ਸੰਤੋਸ਼ ਕਰਨਾ ਪਿਆ ਸੀ। ਹੋਰ ਪੜ੍ਹੋ: ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਟੂਰਨਾਮੈਂਟ 'ਚ ਚੋਟੀ ਦੀ ਰੈਂਕਿੰਗ ਪ੍ਰਾਪਤ ਟੀਮ ਹੈ ਅਤੇ ਸਾਲ 2014 'ਚ ਹੋਏ ਏਸ਼ੀਆਈ ਖੇਡਾਂ 'ਚ ਆਖਰੀ ਵਾਰ ਭਾਰਤ ਅਤੇ ਓਮਾਨ ਦਾ ਸਾਹਮਣਾ ਹੋਇਆ ਸੀ ਜਿਸ 'ਚ ਭਾਰਤੀ ਟੀਮ 7-0 ਨਾਲ ਜੇਤੂ ਰਹੀ ਸੀ। —PTC News

Top News view more...

Latest News view more...

PTC NETWORK
PTC NETWORK