ਮੁੱਖ ਖਬਰਾਂ

ਟੇਕਆਫ ਤੋਂ ਠੀਕ ਪਹਿਲਾਂ ਰਨਵੇ ਤੋਂ ਫਿਸਲਿਆ 'IndiGo' ਜਹਾਜ਼, ਉਡਾਣ ਹੋਈ ਰੱਦ View in English

By Riya Bawa -- July 29, 2022 10:10 am -- Updated:July 29, 2022 10:34 am

IndiGo Flight Cancelled : ਅਸਾਮ ਵਿੱਚ, IndiGo ਦਾ ਇਕ ਜਹਾਜ਼ ਟੇਕਆਫ ਤੋਂ ਠੀਕ ਪਹਿਲਾਂ ਰਨਵੇਅ ਤੋਂ ਫਿਸਲ ਗਿਆ। ਅਸਾਮ ਦੇ ਜੋਰਹਾਟ ਤੋਂ ਕੋਲਕਾਤਾ ਜਾਣ ਵਾਲੀ ਇੰਡੀਗੋ ਦੀ ਫਲਾਈਟ ਉਸ ਸਮੇਂ ਰੱਦ ਕਰ ਦਿੱਤੀ ਗਈ ਜਦੋਂ ਇੰਡੀਗੋ ਦਾ ਜਹਾਜ਼ ਟੇਕ-ਆਫ ਦੌਰਾਨ ਰਨਵੇਅ ਤੋਂ ਫਿਸਲ ਗਿਆ ਅਤੇ ਇਸ ਦੇ ਪਹੀਏ ਚਿੱਕੜ ਵਿੱਚ ਫਸ ਗਏ।

 ਟੇਕਆਫ ਤੋਂ ਠੀਕ ਪਹਿਲਾਂ ਰਨਵੇ ਤੋਂ ਫਿਸਲਿਆ 'IndiGo' ਜਹਾਜ਼, ਉਡਾਣ ਹੋਈ ਰੱਦ

ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੋਰਹਾਟ-ਕੋਲਕਾਤਾ ਰੂਟ 'ਤੇ ਸੰਚਾਲਿਤ ਇੱਕ ਇੰਡੀਗੋ 6E757 ਉਡਾਣ ਨੂੰ "ਤਕਨੀਕੀ ਸਮੱਸਿਆ" ਦੇ ਕਾਰਨ ਜੋਰਹਾਟ ਵਿਖੇ ਕਈ ਘੰਟੇ ਰਾਊਂਡ ਕਢਾਉਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ।

 ਟੇਕਆਫ ਤੋਂ ਠੀਕ ਪਹਿਲਾਂ ਰਨਵੇ ਤੋਂ ਫਿਸਲਿਆ 'IndiGo' ਜਹਾਜ਼, ਉਡਾਣ ਹੋਈ ਰੱਦ

ਇਹ ਵੀ ਪੜ੍ਹੋ:

MiG-21 Plane Crash: ਮਿਗ-21 ਲੜਾਕੂ ਜਹਾਜ਼ ਹੋਇਆ ਕਰੈਸ਼, ਦੋਵੇਂ ਪਾਇਲਟਾਂ ਦੀ ਹੋਈ ਮੌਤ

ਇੱਕ ਸਥਾਨਕ ਪੱਤਰਕਾਰ ਨੇ ਟਵਿੱਟਰ 'ਤੇ ਇੱਕ ਤਸਵੀਰ ਅਪਲੋਡ ਕੀਤੀ ਜਿਸ ਵਿੱਚ ਇੱਕ ਜਹਾਜ਼ ਦਿਖਾਇਆ ਗਿਆ ਜੋ ਰਨਵੇਅ ਤੋਂ ਫਿਸਲ ਗਿਆ ਅਤੇ ਇਸਦੇ ਪਹੀਏ ਘਾਹ ਵਿੱਚ ਫਸ ਗਏ। ਇੰਡੀਗੋ ਨੂੰ ਟੈਗ ਕਰਦੇ ਹੋਏ, ਉਸਨੇ ਕਿਹਾ ਕਿ ਗੁਹਾਟੀ ਕੋਲਕਾਤਾ ਇੰਡੀਗੋ ਦੀ ਉਡਾਣ 6F 757 (6E757) ਰਨਵੇ ਤੋਂ ਫਿਸਲ ਗਈ ਅਤੇ ਅਸਾਮ ਦੇ ਜੋਰਹਾਟ ਹਵਾਈ ਅੱਡੇ 'ਤੇ ਚਿੱਕੜ ਵਿੱਚ ਫਸ ਗਿਆ। ਫਲਾਈਟ ਨੇ ਦੁਪਹਿਰ 2.20 ਵਜੇ ਰਵਾਨਾ ਹੋਣਾ ਸੀ ਪਰ ਇਸ ਘਟਨਾ ਤੋਂ ਬਾਅਦ ਫਲਾਈਟ ਲੇਟ ਹੋ ਗਈ।

 ਟੇਕਆਫ ਤੋਂ ਠੀਕ ਪਹਿਲਾਂ ਰਨਵੇ ਤੋਂ ਫਿਸਲਿਆ 'IndiGo' ਜਹਾਜ਼, ਉਡਾਣ ਹੋਈ ਰੱਦ

ਆਪਣੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਡੀਗੋ ਨੇ ਕਿਹਾ, "ਸਰ, ਅਸੀਂ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਤੁਰੰਤ ਇਸ ਮੁੱਦੇ ਨੂੰ ਸਬੰਧਤ ਟੀਮ ਕੋਲ ਉਠਾ ਰਹੇ ਹਾਂ।" ਕਿਰਪਾ ਕਰਕੇ ਇਸਦੇ ਲਈ DM ਦੁਆਰਾ PNR ਨੂੰ ਸਾਂਝਾ ਕਰੋ।

-PTC News

  • Share