Advertisment

ਸਤੰਬਰ ਤੋਂ ਭਾਰਤ ਵਿੱਚ ਹੋਰ ਮਹਿੰਗੀਆਂ ਹੋਣਗੀਆਂ Audi ਦੀਆਂ ਕਾਰਾਂ

author-image
ਜਸਮੀਤ ਸਿੰਘ
Updated On
New Update
ਸਤੰਬਰ ਤੋਂ ਭਾਰਤ ਵਿੱਚ ਹੋਰ ਮਹਿੰਗੀਆਂ ਹੋਣਗੀਆਂ Audi ਦੀਆਂ ਕਾਰਾਂ
Advertisment
ਨਵੀਂ ਦਿੱਲੀ, 23 ਅਗਸਤ: ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ (Audi) ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸਤੰਬਰ ਤੋਂ ਆਪਣੀਆਂ ਸਾਰੀਆਂ ਗੱਡੀਆਂ ਦੀਆਂ ਕੀਮਤਾਂ 'ਚ 2.4 ਫੀਸਦੀ ਤੱਕ ਦਾ ਵਾਧਾ ਕਰੇਗੀ। ਇਸ ਦਾ ਮਤਲਬ ਹੈ ਕਿ ਔਡੀ (Audi) ਰੇਂਜ ਦੀ ਸਾਰੀਆਂ ਗੱਡੀਆਂ ਲਈ ਖਰੀਦਦਾਰਾਂ ਨੂੰ ਘੱਟੋ-ਘੱਟ 80,000 ਰੁਪਏ ਹੋਰ ਅਦਾ ਕਰਨੇ ਪੈਣਗੇ। ਲਗਜ਼ਰੀ ਕਾਰ ਬ੍ਰਾਂਡ ਨੇ ਨਵੀਨਤਮ ਕੀਮਤਾਂ ਦੇ ਵਾਧੇ ਲਈ ਵਧ ਰਹੇ ਇਨਪੁਟ ਅਤੇ ਸਪਲਾਈ ਚੇਨ ਲਾਗਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Advertisment
publive-image ਔਡੀ ਇੰਡੀਆ (Audi India) ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਔਡੀ ਇੰਡੀਆ (Audi India) ਵਿਖੇ ਅਸੀਂ ਇੱਕ ਟਿਕਾਊ ਵਪਾਰਕ ਮਾਡਲ ਚਲਾਉਣ ਲਈ ਵਚਨਬੱਧ ਹਾਂ। ਵਧਦੀ ਇਨਪੁਟ ਅਤੇ ਸਪਲਾਈ ਚੇਨ ਲਾਗਤਾਂ ਦੇ ਨਾਲ ਸਾਨੂੰ ਆਪਣੀ ਮਾਡਲ ਰੇਂਜ ਵਿੱਚ 2.4 ਪ੍ਰਤੀਸ਼ਤ ਤੱਕ ਦੀ ਕੀਮਤ ਵਿੱਚ ਵਾਧਾ ਕਰਨ ਦੀ ਲੋੜ ਪਈ ਹੈ। ਜਰਮਨ ਕੰਪਨੀ ਕੋਲ ਵਰਤਮਾਨ ਵਿੱਚ ਭਾਰਤੀ ਬਾਜ਼ਾਰ 'ਚ ਇੱਕ ਬਹੁਤ ਹੀ ਵਿਆਪਕ ਉਤਪਾਦ ਪੋਰਟਫੋਲੀਓ ਹੈ। ਔਡੀ ਦੀ ਪੈਟਰੋਲ ਸ਼ੈਲੀ ਵਿੱਚ Audi A4, Audi A6, Audi A8 L, Audi Q5, Audi Q7, Audi Q8, Audi S5 ਸਪੋਰਟਬੈਕ, Audi RS 5 ਸਪੋਰਟਬੈਕ ਅਤੇ Audi RS Q8 ਵਰਗੇ ਮਾਡਲ ਸ਼ਾਮਲ ਹਨ। publive-image ਇਸ ਤੋਂ ਇਲਾਵਾ ਔਡੀ ਇੰਡੀਆ (Audi India) ਕੋਲ ਇਲੈਕਟ੍ਰਿਕ ਵਾਹਨ ਸ਼੍ਰੇਣੀ ਤਹਿਤ e-tron ਬ੍ਰਾਂਡ ਦੀਆਂ ਕਾਰਾਂ ਜਿਵੇਂ ਕਿ Audi e-tron 50, Audi e-tron 55, Audi e-tron ਸਪੋਰਟਬੈਕ 55 ਅਤੇ ਭਾਰਤ ਦੀਆਂ ਪਹਿਲੀਆਂ ਇਲੈਕਟ੍ਰਿਕ ਸੁਪਰ ਕਾਰਾਂ ਤਹਿਤ Audi e-tron GT ਅਤੇ Audi RS e-tron GT ਦੀ ਵਿਕਰੀ ਵੀ ਸ਼ਾਮਲ ਹੈ। publive-image ਕੰਪਨੀ ਨੇ ਹਾਲ ਹੀ ਵਿੱਚ ਭਾਰਤ 'ਚ Q3 ਲਈ ਆਨਲਾਈਨ ਬੁਕਿੰਗ ਵੀ ਖੋਲ੍ਹ ਦਿੱਤੀ ਹੈ। ਦਿਲਚਸਪੀ ਰੱਖਣ ਵਾਲੇ ਖਰੀਦਦਾਰ ਔਡੀ ਇੰਡੀਆ (Audi India) ਦੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ 2 ਲੱਖ ਰੁਪਏ ਦੀ ਲਾਗਤ ਨਾਲ ਨਵੀਂ Audi Q3 ਬੁੱਕ ਕਰ ਸਕਦੇ ਹਨ। publive-image -PTC News-
price-hike audi prices german increase luxury-carmaker september luxury-car-brand
Advertisment

Stay updated with the latest news headlines.

Follow us:
Advertisment