ਚਾਚੇ-ਭਤੀਜੇ ਦੀ ਰੰਜ਼ਿਸ਼ ਦਾ ਸ਼ਿਕਾਰ ਹੋਈ ਮਾਸੀ, ਜਾਣੋ ਪੂਰਾ ਮਾਮਲਾ
ਹੁਸ਼ਿਆਰਪੁਰ : ਬੀਤੀ 25 ਮਾਰਚ ਨੂੰ ਪੰਜਾਬ ਹਿਮਾਚਲ ਸਰਹੱਦ (Border) ਦੇ ਨਜ਼ਦੀਕ ਪੰਜਾਬ ਦੀ ਹੱਦ ਵਿੱਚ ਗੋਲ਼ੀ ਲੱਗਣ ਨਾਲ ਇੱਕ ਔਰਤ ਰਕਸ਼ਾ ਦੇਵੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ ਜਦਕਿ ਰਜਨੀਸ਼ ਕੁਮਾਰ ਦੇ ਦੋ ਗੋਲ਼ੀਆਂ ਲੱਗਣ ਤੋਂ ਬਾਅਦ ਉਸ ਨੂੰ ਪਹਿਲਾ ਕਾਂਗੜਾ ਅਤੇ ਫਿਰ ਅੰਮ੍ਰਿਤਸਰ ਗੰਭੀਰ ਹਾਲਤ ਵਿੱਚ ਰੈਫ਼ਰ ਕਰ ਦਿੱਤਾ ਗਿਆ ਸੀ ਜਿਥੇ ਅਜੇ ਵੀ ਰਜਨੀਸ਼ ਦਾ ਇਲਾਜ ਚੱਲ ਰਿਹਾ ਹੈ।
ਇਸ ਗੋਲ਼ੀ ਕਾਂਡ ਵਿੱਚ ਪੁਲਿਸ ਵੱਲੋਂ ਗੋਲ਼ੀਆਂ ਚਲਾਉਣ ਵਾਲੇ ਵਿਅਕਤੀ ਜਿਸ ਦੀ ਪਛਾਣ ਭੂਮੀ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਥਾਣਾ ਮੁਖੀ ਹਰਿਆਣਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭੂਮੀ ਸਿੰਘ ਰਿਸ਼ਤੇ ਵਿੱਚ ਜ਼ਖ਼ਮੀ ਰਜਨੀਸ਼ ਦਾ ਭਤੀਜਾ ਲੱਗਦਾ ਹੈ ਅਤੇ ਪਰਿਵਾਰਕ ਰੰਜਿਸ਼ ਕਾਰਨ ਭੂਮੀ ਸਿੰਘ ਨੇ ਰਜਨੀਸ਼ ਉਤੇ ਗੋਲ਼ੀਆਂ ਚਲਾਈਆਂ ਸਨ, ਜਿਸ ਵਿੱਚ ਰਜਨੀਸ਼ ਦੀ ਮਾਸੀ ਜੋ ਕਿ ਮੋਟਰਸਾਈਕਲ ਉਤੇ ਰਜਨੀਸ਼ ਨਾਲ ਸਵਾਰ ਸੀ ਇਨ੍ਹਾਂ ਦੀ ਆਪਸੀ ਰੰਜਿਸ਼ ਦਾ ਸ਼ਿਕਾਰ ਹੋ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਪਿਸਤੌਲ ਕਿਥੋਂ ਲਿਆਂਦੀ ਗਈ। ਪੁਲਿਸ ਜਲਦ ਹੀ ਇਸ ਮਾਮਲੇ ਵਿੱਚ ਹੋਰ ਖ਼ੁਲਾਸਾ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਉੇਤੇ ਵਾਪਰੀ। ਹਿਮਾਚਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਕਿਉਂਕਿ ਇਹ ਘਟਨਾ ਪੰਜਾਬ ਦੀ ਹੱਦ ਵਿੱਚ ਵਾਪਰੀ ਸੀ।
ਇਹ ਵੀ ਪੜ੍ਹੋ : Corona Pandemic: ਦੋ ਸਾਲ ਬਾਅਦ ਭਾਰਤ 'ਚ ਅੱਜ ਤੋਂ ਮੁੜ ਸ਼ੁਰੂ ਹੋਈਆਂ ਅੰਤਰਰਾਸ਼ਟਰੀ ਉਡਾਣਾਂ