ਜਲਦ ਹੀ ਲਗਾਵੇਗਾ ਨਵੇਂ ਗੀਤਾਂ ਦੀ ਝੜੀ "ਬੱਬੂ ਮਾਨ"
ਆਪਣੀ ਗਾਇਕੀ ਨਾਲ ਕੀਲਣ ਵਾਲੇ ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਤੇ ਬਾਕਮਾਲ ਹਸਤੀ ਹਨ ਤੇ ਅੱਜਕਲ ਕੈਨੇਡਾ ਦੇ ਸ਼ੋਅ ਵਿੱਚ ਬਿਜ਼ੀ ਹਨ।ਆਪਣੀ ਗਾਇਕੀ ਕਲਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਉਹਨਾਂ ਦੁਆਰਾ ਸੋਸ਼ਲ ਨੈਟਵਰਕ ਜ਼ਰੀਏ ਸਾਂਝੀ ਕੀਤੀ ਗਈ ।ਉਸ ਮਾਲਕ ਦੀ ਰਜ਼ਾ ਵਿੱਚ ਰਹਿਣ ਵਾਲੇ ਬੱਬੂ ਮਾਨ ਨੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰਾਨਾ ਕਰਦਿਆਂ ਕਿਹਾ ਹੈ ਕਿ ਇਹ ਉਹ ਲੋਕ ਹਨ ਜਿਨ੍ਹਾਂ ਦੀਆਂ ਦੁਆਵਾਂ ਦੀ ਬਦੌਲਤ ਅੱਜ ਮੈਂ ਇਸ ਮੁਕਾਮ ਨੂੰ ਹਾਸਲ ਕਰ ਸਕਿਆ ਹਾਂ ।
ਇੱਕ ਆਮ ਜਿਹੇ ਅਤੇ ਮਿਹਨਤ ਨੂੰ ਹੀ ਆਪਣਾ ਕਰਮ ਸਮਝਣ ਵਾਲੇ ਪਰਿਵਾਰ 'ਚ ਪੈਦਾ ਹੋਇਆ ਬੱਬੂ ਮਾਨ ਆਪਣੀ ਆਵਾਜ਼ ਦਾ ਜਾਦੂ ਇਸ ਕਦਰ ਲੋਕਾਂ 'ਚ ਬਿਖੇਰਦਾ ਹੈ ਕਿ ਹਰ ਕੋਈ ਉਸਦਾ ਦੀਵਾਨਾ ਹੋ ਉੱਠਦਾ ਹੈ।
ਸਾਦਗੀ ਨੂੰ ਆਪਣੀ ਜ਼ਿੰਦਗੀ 'ਚ ਸਮੋਈ ਰੱਖਣ ਵਾਲਾ ਇਹ ਬੱਬੂ ਮਾਨ ਸਾਦਗੀ ਨੂੰ ਹੀ ਜੀਵਨ ਦਾ ਆਧਾਰ ਮੰਨਦਾ ਹੈ ਅਤੇ ਕਲਾ ਦਾ ਧਨੀ ਹੈ। ਪੰਜਾਬੀ ਮਾਂ ਬੋਲੀ ਨੂੰ ਮਨੋਂ ਨਾ ਵਿਸਾਰਨ ਵਾਲਾ ਕਲਾਕਾਰ ਦੁਨੀਆਂ ਦੇ ਹਰ ਕੋਨੇ ਵਿੱਚ ਸੁਣਿਆ ਜਾਂਦਾ ਹੈ।
ਉਸਦੇ ਗੀਤ ਇਨ੍ਹੇ ਕੁ ਮਕਬੂਲ ਹੋਏ ਕਿ ਦੁਨੀਆਂ ਭਰ ਵਿੱਚ ਉਸਦੇ ਸ਼ੋਅ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ।
ਕੈਨੇਡਾ ਵਿੱਚ ਵੀ ਲੋਕ ਉਸਦੇ ਬਹੁਤ ਤਕੜੇ ਫੈਨ ਹਨ ਇਸੇ ਲਈ ਅੱਜਕਲ ਬੱਬੂ ਮਾਨ ਵੈਨਕੂਵਰ ਵਿਖੇ ਆਪਣੀ ਕਲਾ ਦੀਆਂ ਧੁਨਾਂ ਨੂੰ ਬਿਖੇਰਨ ਦੇ ਨਾਲ ਗਾਇਕੀ ਦੀਆਂ ਧੁੰਮਾਂ ਪਾਉਣ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ ।
ਆਪਣੇ ਇੱਕ ਨਵੇਂ ਗੀਤ ਦੀ ਵੀਡਿਓ ਉਨ੍ਹਾਂ ਨੇ ਫੇਸਬੁੱਕ ਤੇ ਸ਼ੇਅਰ ਕਰਦੇ ਹੋਏ ਜ਼ਿਕਰ ਕੀਤਾ ਹੈ ਕਿ ਉਹ ਜਲਦ ਹੀ ਲੋਕਾਂ ਦੀ ਕਚਹਿਰੀ ਵਿੱਚ ਆਪਣੇ ਨਵੇਂ ਗੀਤਾਂ ਨੂੰ ਲਿਆਉਣ ਜਾ ਰਹੇ ਹਨ । ਕੁਝ ਵੀ ਕਹੋ ਬੱਬੂ ਮਾਨ ਤਮਾਮ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਇਹੀ ਕਾਰਨ ਹੈ ਕਿ ਕਨੇਡਾ ਦੇ ਸ਼ਹਿਰ ਵੈਨਕੁਵਰ ਵਿਖੇ ਉਨ੍ਹਾਂ ਦੇ ਗੀਤਾਂ ਦਾ ਲੁਤਫ਼ ਉਠਾਉਣ ਲਈ ਪੰਜਾਬੀਆਂ ਦੀ ਭੀੜ ਉਮੜ ਪਈ ਹੈ ।
—PTC News