Sun, Jun 22, 2025
Whatsapp

ਅਜੇ ਵੀ ਕਾਇਮ ਹੈ ਇਮਾਨਦਾਰੀ ਦੀ ਮਿਸਾਲ , ਇਸ ਕਿਸਾਨ ਦੀ ਹਰ ਪਾਸੇ ਹੋ ਰਹੀ ਚਰਚਾ

Reported by:  PTC News Desk  Edited by:  Shanker Badra -- February 08th 2021 04:52 PM
ਅਜੇ ਵੀ ਕਾਇਮ ਹੈ ਇਮਾਨਦਾਰੀ ਦੀ ਮਿਸਾਲ , ਇਸ ਕਿਸਾਨ ਦੀ ਹਰ ਪਾਸੇ ਹੋ ਰਹੀ ਚਰਚਾ

ਅਜੇ ਵੀ ਕਾਇਮ ਹੈ ਇਮਾਨਦਾਰੀ ਦੀ ਮਿਸਾਲ , ਇਸ ਕਿਸਾਨ ਦੀ ਹਰ ਪਾਸੇ ਹੋ ਰਹੀ ਚਰਚਾ

ਬਨੂੜ : ਅੱਜ ਦੇ ਦੌਰ 'ਚ ਜਿੱਥੇ ਲੋਕਾਂ ਵਿੱਚ ਪੈਸੇ ਕਮਾਉਣ ਦਾ ਲਾਲਚ ਵੱਧ ਗਿਆ ਹੈ ,ਓਥੇ ਹੀ ਅਜੇ ਵੀ ਕਈ ਲੋਕ ਅਜਿਹੇ ਹਨ ,ਜਿਨ੍ਹਾਂ ਅੰਦਰ ਇਮਾਨਦਾਰੀਜ਼ਿੰਦਾ ਹੈ। ਅਜਿਹੀ ਮਿਸਾਲ ਬਨੂੜ ਦੇ ਵਾਰਡ ਨੰਬਰ -8 ਦੇ ਵਸਨੀਕ ਕਿਸਾਨ ਅਵਤਾਰ ਸਿੰਘ ਬਾਜਵਾ ਨੇ ਪੇਸ਼ ਕੀਤੀ ਹੈ। ਕਿਸਾਨ ਅਵਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਜਦੋਂ ਬੀਤੀ ਸ਼ਾਮ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਲਿਫਾਫਾ ਮਿਲਿਆ ਸੀ। ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ 'ਤੇ ਕਾਰਵਾਈ ਕਰਨ ਲਈ ਕਿਹਾ [caption id="attachment_473209" align="aligncenter" width="600"]Banur Farmer returns cash, ATM card, credit card and other important documents ਅਜੇ ਵੀ ਕਾਇਮ ਹੈ ਇਮਾਨਦਾਰੀ ਦੀ ਮਿਸਾਲ , ਇਸ ਕਿਸਾਨ ਦੀ ਹਰ ਪਾਸੇ ਹੋ ਰਹੀ ਚਰਚਾ[/caption] ਜਦੋਂ ਉਸ ਨੇ ਲਿਫਾਫੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ 35 ਹਜ਼ਾਰ ਰੁਪਏ ਦੀ ਨਕਦੀ, ਏ.ਟੀ.ਐੱਮ.ਕਾਰਡ, ਕ੍ਰੈਡਿਟ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਪਏ ਸਨ। ਜਦੋਂ ਉਸ ਨੇ ਇਨ੍ਹਾਂ ਦਸਤਾਵੇਜ਼ਾਂ ਦੀ ਪਛਾਣ ਕੀਤੀ ਤਾਂ ਉਹ ਵਾਰਡ ਨੰਬਰ 7 ਦੇ ਵਸਨੀਕ ਦੁਕਾਨਦਾਰ ਪਰਵੀਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਦੇ ਨਿਕਲੇ। [caption id="attachment_473210" align="aligncenter" width="750"]Banur Farmer returns cash, ATM card, credit card and other important documents ਅਜੇ ਵੀ ਕਾਇਮ ਹੈ ਇਮਾਨਦਾਰੀ ਦੀ ਮਿਸਾਲ , ਇਸ ਕਿਸਾਨ ਦੀ ਹਰ ਪਾਸੇ ਹੋ ਰਹੀ ਚਰਚਾ[/caption] ਉਨ੍ਹਾਂ ਦੱਸਿਆ ਕਿ ਉਸ ਨੇ ਦੁਕਾਨਦਾਰ ਨੂੰ ਜਾ ਕੇ ਪੈਸੇ ਤੇ ਹੋਰ ਦਸਤਾਵੇਜ ਵਾਪਸ ਕੀਤੇ ਹਨ। ਦੂਜੇ ਪਾਸੇ ਦੁਕਾਨਦਾਰ ਪ੍ਰਵੀਨ ਕੁਮਾਰ ਨੇ ਕਿਸਾਨ ਅਵਤਾਰ ਸਿੰਘ ਦਾ ਪੈਸੇ ਤੇ ਹੋਰ ਦਸਤਾਵੇਜ ਵਾਪਸ ਦੇਣ ’ਤੇ ਧੰਨਵਾਦ ਕੀਤਾ ਹੈ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਲਈ ਸਾਮਾਨ ਖਰੀਦਣ ਲਈ ਪੈਸੇ ਬੈਂਕ ਤੋਂ ਕਢਵਾ ਕੇ ਲਿਆਇਆ ਸੀ। [caption id="attachment_473208" align="aligncenter" width="299"]Banur Farmer returns cash, ATM card, credit card and other important documents ਅਜੇ ਵੀ ਕਾਇਮ ਹੈ ਇਮਾਨਦਾਰੀ ਦੀ ਮਿਸਾਲ , ਇਸ ਕਿਸਾਨ ਦੀ ਹਰ ਪਾਸੇ ਹੋ ਰਹੀ ਚਰਚਾ[/caption] ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ - MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ  ਜਦੋਂ ਉਸ ਨੇ ਪੈਸੇ ਤੇ ਹੋਰ ਦਸਤਾਵੇਜ਼ ਆਪਣੇ ਲਿਫ਼ਾਫ਼ੇ ਵਿਚ ਪਾ ਕੇ ਆਪਣੀ ਜੇਬ ਵਿਚ ਪਾਏ ਤਾਂ ਅਚਾਨਕ ਉਸਦਾ ਲਿਫ਼ਾਫ਼ਾ ਡਿੱਗ ਗਿਆ। ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਲਿਫ਼ਾਫ਼ੇ ਦੀ ਕਾਫੀ ਭਾਲ ਕੀਤੀ ਸੀ ਪਰ ਉਸ ਨੂੰ ਨਹੀਂ ਮਿਲਿਆ ਪਰ ਕਿਸਾਨ ਅਵਤਾਰ ਸਿੰਘ ਵੱਲੋਂ ਉਸ ਦੇ ਘਰ ਨਕਦੀ ਤੇ ਦਸਤਾਵੇਜ਼ਾਂ ਵਾਲਾ ਲਿਫਾਫਾ ਪਹੁੰਚਾਇਆ ਗਿਆ। -PTCNews


Top News view more...

Latest News view more...

PTC NETWORK
PTC NETWORK