ਬਰਨਾਲਾ : ਬਾਜਾਖਾਨਾ ਰੋਡ 'ਤੇ ਪਲਾਈ ਬੋਰਡ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਹੋਇਆ ਨੁਕਸਾਨ
ਬਰਨਾਲਾ : ਬਾਜਾਖਾਨਾ ਰੋਡ 'ਤੇ ਪਲਾਈ ਬੋਰਡ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਹੋਇਆ ਨੁਕਸਾਨ:ਬਰਨਾਲਾ : ਬਾਜਾਖਾਨਾ ਰੋਡ 'ਤੇ ਜੇਲ੍ਹ ਨਜ਼ਦੀਕ ਅੱਜ ਸਵੇਰੇ ਦੁਰਗਾ ਪਲਾਈ ਬੋਰਡ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ ਹੈ।ਇਹ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ ਅਤੇ ਲੱਖਾਂ ਰੁਪਏ ਦੀ ਲੱਕੜ ਸੜ ਕੇ ਸਵਾਹ ਹੋ ਗਈ ਹੈ।
[caption id="attachment_288148" align="aligncenter" width="300"]
ਬਰਨਾਲਾ : ਬਾਜਾਖਾਨਾ ਰੋਡ 'ਤੇ ਪਲਾਈ ਬੋਰਡ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਹੋਇਆ ਨੁਕਸਾਨ[/caption]
ਜਾਣਕਾਰੀ ਅਨੁਸਾਰ ਫ਼ੈਕਟਰੀ ਵਿਚ ਅੱਗ ਲੱਗਣ ਕਾਰਨ ਚਾਰ ਚੁਫੇਰੇ ਧੂਆਂ ਫੈਲ ਗਿਆ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਸਾਰੀ ਫ਼ੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਜਦੋਂ ਅੱਗ ਲੱਗਣ ਬਾਰੇ ਫ਼ੈਕਟਰੀ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਪਤਾ ਲੱਗਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਇਸ ਮਗਰੋਂ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਅੱਗ 'ਤੇ ਕਬ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
[caption id="attachment_288150" align="aligncenter" width="300"]
ਬਰਨਾਲਾ : ਬਾਜਾਖਾਨਾ ਰੋਡ 'ਤੇ ਪਲਾਈ ਬੋਰਡ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਹੋਇਆ ਨੁਕਸਾਨ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ ‘ਤੇ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ , ਸਾਬਕਾ ਸਰਪੰਚ ਜਿੰਦਾ ਸੜਿਆ
ਇਸ ਸਬੰਧੀ ਫ਼ੈਕਟਰੀ ਮਾਲਕ ਬਿੰਨੂ ਬਾਂਸਲ ਪੁੱਤਰ ਸਤਪਾਲ ਬਾਂਸਲ ਨੇ ਦੱਸਿਆ ਕਿ ਫ਼ੈਕਟਰੀ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ।ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
-PTCNews