ਬਟਾਲਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਬੱਲੜਵਾਲ ਕਤਲਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ

By Baljit Singh - July 05, 2021 8:07 pm

ਬਟਾਲਾ: ਬਟਾਲਾ ਵਿਚ ਬੀਤੇ ਦਿਨ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ 4 ਜੀਆਂ ਦੇ ਕਾਤਲ ਸੁਖਜਿੰਦਰ ਸਿੰਘ ਦੇ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ।

ਪੜੋ ਹੋਰ ਖਬਰਾਂ: ਜ਼ਮੀਨੀ ਵਿਵਾਦ ਤੋਂ ਬਾਅਦ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਮਿਲੀ ਜਾਣਕਾਰੀ ਮੁਤਾਬਕ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਨੇ ਮੁੱਖ ਮੁਲਜਮ ਫੜੇ ਜਾਣ ਦਾ ਖੁਲਾਸਾ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਮੁੱਖ ਮੁਲਜਮ ਸੁਖਜਿੋਦਰ ਸਿੋਘ ਦੇ ਨਾਲ ਉਸਦੀ ਪਤਨੀ ਤੇ ਭਰਾ ਨੂੰ ਵੀ ਕਾਬੂ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸਾਲਾ ਘਟਨਾਕ੍ਰਮ ਬੀਤੇ ਦਿਨ ਬਟਾਲਾ ਦੇ ਪਿੰਡ ਬੱਲੜਵਾਲ ਵਿਚ ਵਾਪਰਿਾਆ ਸੀ। ਇਸ ਦੌਰਾਨ 4 ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਤੇ 2 ਹੋਰ ਗੰਭੀਰ ਜ਼ਖਮੀ ਹਨ।

ਪੜੋ ਹੋਰ ਖਬਰਾਂ: ਕਾਂਗਰਸ ਸਰਕਾਰ ਪੰਜਾਬੀਆਂ ਨੂੰ ਦੇਵੇ 24 ਘੰਟੇ ਸਸਤੀ ਬਿਜਲੀ : ਸੁਖਬੀਰ ਸਿੰਘ ਬਾਦਲ

ਇਸ ਗੋਲੀਕਾਂਡ ਤੋਂ ਬਾਅਦ ਦੋਸ਼ੀਆਂ ਦੇ ਨਾ ਫੜੇ ਜਾਣ ਕਾਰਨ ਮ੍ਰਿਤਕਾਂ ਦੇ ਵਾਰਸਾਂ ਨੇ ਮ੍ਰਿਤਕ ਦੇਹਾਂ ਸੜਕ ਉੱਤੇ ਰੱਖ ਕੇ ਪੁਲਿਸ ਖਿਲਾਫ ਸਾਰਾ ਦਿਨ ਪ੍ਰਦਰਸ਼ਨ ਕੀਤਾ ਸੀ ਤੇ ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਸ਼ਾਮ ਨੂੰ ਮ੍ਰਿਤਕਾਂ ਦਾ ਸੰਸਕਾਰ ਕੀਤਾ ਸੀ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਸ਼ੀ ਸੁਖਜਿੰਦਰ ਸਿੰਘ ਸੋਨੂੰ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ।

ਪੜੋ ਹੋਰ ਖਬਰਾਂ: ਨਾਭਾ ‘ਚ ਕਾਂਗਰਸ ਨੂੰ ਜ਼ੋਰਦਾਰ ਝਟਕਾ, ਨਾਭਾ ਦੀ ਮਹਿਲਾ ਪ੍ਰਧਾਨ ਰੀਨਾ ਬਾਂਸਲ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ

-PTC News

adv-img
adv-img