Sun, Apr 28, 2024
Whatsapp

ਬਠਿੰਡਾ : ਵਿਜੀਲੈਂਸ ਬਿਓਰੋ ਨੇ 2 ਪੁਲਿਸ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕੀਤਾ ਕਾਬੂ

Written by  Shanker Badra -- March 19th 2019 08:16 AM -- Updated: March 19th 2019 08:23 AM
ਬਠਿੰਡਾ : ਵਿਜੀਲੈਂਸ ਬਿਓਰੋ ਨੇ 2 ਪੁਲਿਸ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕੀਤਾ ਕਾਬੂ

ਬਠਿੰਡਾ : ਵਿਜੀਲੈਂਸ ਬਿਓਰੋ ਨੇ 2 ਪੁਲਿਸ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕੀਤਾ ਕਾਬੂ

ਬਠਿੰਡਾ : ਵਿਜੀਲੈਂਸ ਬਿਓਰੋ ਨੇ 2 ਪੁਲਿਸ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕੀਤਾ ਕਾਬੂ:ਬਠਿੰਡਾ : ਵਿਜੀਲੈਂਸ ਬਿਓਰੋ ਬਠਿੰਡਾ ਦੀ ਟੀਮ ਨੇ 2 ਪੁਲਿਸ ਹੌਲਦਾਰਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਗ੍ਰਿਫ਼ਤਾਰ ਕੀਤਾ ਹੈ। [caption id="attachment_271336" align="aligncenter" width="300"]Bathinda: Vigilance Bureau 2 police Employees Taking bribe Arrested ਬਠਿੰਡਾ : ਵਿਜੀਲੈਂਸ ਬਿਓਰੋ ਨੇ 2 ਪੁਲਿਸ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕੀਤਾ ਕਾਬੂ[/caption] ਇਨ੍ਹਾਂ ਦੋਵੇਂ ਪੁਲਿਸ ਹੌਲਦਾਰਾਂ ਨੂੰ ਕਮਲ ਮਿੱਤਲ ਵਾਸੀ ਮੌੜ ਮੰਡੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਥਾਣਾ ਮੌੜ ਮੰਡੀ ਦੀ ਪੁਲਿਸ ਨੇ ਉਸ ਦੇ ਇੱਕ ਮਿੱਤਰ ਹਰਬੰਸ ਸਿੰਘ ਵਾਸੀ ਕੁੱਤੀਵਾਲ ਕਲਾਂ ਨੂੰ ਐੱਨ.ਡੀ.ਪੀ.ਐੱਸ. ਐਕਟ ਤਹਿਤ ਗ੍ਰਿਫ਼ਤਾਰ ਕਰ ਕੇ ਇੱਕ ਕਿਲੋ ਅਫੀਮ ਬਰਾਮਦ ਕੀਤੀ ਸੀ। [caption id="attachment_271337" align="aligncenter" width="300"]Bathinda: Vigilance Bureau 2 police Employees Taking bribe Arrested ਬਠਿੰਡਾ : ਵਿਜੀਲੈਂਸ ਬਿਓਰੋ ਨੇ 2 ਪੁਲਿਸ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕੀਤਾ ਕਾਬੂ[/caption] ਇਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਕਮਲ ਮਿੱਤਲ ਹੌਲਦਾਰ ਚਮਕੌਰ ਸਿੰਘ ਤੇ ਹੌਲਦਾਰ ਦਵਿੰਦਰ ਸਿੰਘ ਨੂੰ ਮਿਲਿਆ ਤਾਂ ਉਨ੍ਹਾਂ ਨੇ ਹਰਬੰਸ ਸਿੰਘ ਦਾ ਕੇਸ ਰਫ਼ਾ-ਦਫਾ ਕਰਨ ਤੇ ਉਸ ਨੂੰ ਛੱਡਣ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।ਜਿਸ ਤੋਂ ਬਾਅਦ ਇਨ੍ਹਾਂ ਦੋਵੇਂ ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ ਵਿਜੀਲੈਂਸ ਬਿਓਰੋ ਬਠਿੰਡਾ ਨੂੰ ਦਿੱਤੀ। [caption id="attachment_271334" align="aligncenter" width="300"]Bathinda: Vigilance Bureau 2 police Employees Taking bribe Arrested ਬਠਿੰਡਾ : ਵਿਜੀਲੈਂਸ ਬਿਓਰੋ ਨੇ 2 ਪੁਲਿਸ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕੀਤਾ ਕਾਬੂ[/caption] ਇਸ ਦੌਰਾਨ ਸ਼ਿਕਾਇਤਕਰਤਾ ਨੇ ਦੋਵੇਂ ਹੌਲਦਾਰਾਂ ਨੂੰ 5 ਹਜ਼ਾਰ ਰੁਪਏ ਨਕਦ ਤੇ 25 ਹਜ਼ਾਰ ਰੁਪਏ ਦਾ ਚੈੱਕ ਸੌਂਪ ਦਿੱਤਾ।ਇਸੇ ਦੌਰਾਨ ਵਿਜੀਲੈਂਸ ਬਿਓਰੋ ਬਠਿੰਡਾ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ 2 ਪੁਲਿਸ ਹੌਲਦਾਰਾਂ ਨੂੰ ਰੰਗੇ-ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। -PTCNews


Top News view more...

Latest News view more...