ਬੰਗਾਲੀ ਬਾਬੂ ਨੇ 100ਵਾਂ ਜਨਮਦਿਨ ਮਨਾਉਣ ਲਈ 90 ਸਾਲਾ ਔਰਤ ਨਾਲ ਦੁਬਾਰਾ ਰਚਾਇਆ ਵਿਆਹ
ਪੱਛਮੀ ਬੰਗਾਲ, 12 ਜੁਲਾਈ: ਆਪਣੀ ਵਿਆਹ ਦੀ 70ਵੀਂ ਵਰ੍ਹੇਗੰਢ ਮੌਕੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਦਾ ਇੱਕ 100 ਸਾਲਾ ਵਿਅਕਤੀ ਨੇ ਆਪਣੀ ਪਤਨੀ ਨਾਲ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ। ਜਿਸਤੋਂ ਬਾਅਦ ਬਿਸ਼ਵਨਾਥ ਸਰਕਾਰ ਇੱਕ ਵਾਰ ਫਿਰ ਤੋਂ ਆਪਣੀ 90 ਸਾਲਾ ਜੀਵਨ ਸਾਥਣ ਸੁਰਧੋਨੀ ਸਰਕਾਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸੀ ਦਰਮਿਆਨ ਹੀ ਬਿਸ਼ਵਨਾਥ ਨੇ ਆਪਣਾ 100ਵਾਂ ਜਨਮਦਿਨ ਵੀ ਇਸ ਵਿਲੱਖਣ ਅਤੇ ਖਾਸ ਮੌਕੇ ਨਾਲ ਮਨਾਇਆ।
ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ ਸਕਿਉਰਿਟੀ ਗਾਰਡਜ਼ ਨਾਲ 'The Great Khali' ਦੀ ਹੋਈ ਝੜਪ, ਵੀਡੀਓ ਹੋਈ ਵਾਇਰਲ
ਇਸ ਜਸ਼ਨ ਵਿੱਚ ਜੋੜੇ ਦੇ ਨੂੰਹ, ਜਵਾਈ, ਪੁੱਤਰ, ਧੀ, ਪੋਤਰੇ ਅਤੇ ਦੋਹਤਿਆਂ ਨੇ ਵੀ ਹਾਜ਼ਰੀ ਭਰੀ ਅਤੇ ਖੂਬ ਆਨੰਦ ਮਾਣਿਆ। ਭਾਗੋਬਨ ਗੋਲਾ ਥਾਣਾ ਅਧੀਨ ਪੈਂਦੇ ਪਿੰਡ ਬਾਮੁਨੀਆ ਵਿੱਚ ਵਿਆਹ ਦੀ ਇਸ ਵਰ੍ਹੇਗੰਢ ਦਾ ਜਸ਼ਨ ਮਨਾਇਆ ਗਿਆ। ਇਸ ਜਸ਼ਨ ਲਈ 700 ਤੋਂ ਵੱਧ ਲੋਕਾਂ ਨੂੰ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਦੇ ਖਾਣੇ ਦਾ ਪ੍ਰਬੰਧ ਉਸੇ ਅਨੁਸਾਰ ਕੀਤਾ ਗਿਆ ਸੀ ਜਿਸ ਤਰਾਂ ਬਿਸ਼ਵਨਾਥ ਸਰਕਾਰ ਨੇ ਸਾਲ 1953 ਵਿੱਚ ਸੁਰੋਧਿਨੀ ਸਰਕਾਰ ਨਾਲ ਵਿਆਹ ਮੌਕੇ ਕੀਤਾ ਸੀ।
ਵਿਆਹ ਦੇ 70 ਸਾਲਾਂ ਬਾਅਦ ਇਸ ਜੋੜੇ ਦੇ 6 ਪੁੱਤਰ, 3 ਧੀਆਂ, ਨੂੰਹ, ਜਵਾਈ ਅਤੇ ਕਈ ਪੋਤੇ ਅਤੇ ਪੋਤਰੇ ਹਨ। ਹਾਲਾਂਕਿ ਉਨ੍ਹਾਂ ਦੇ ਜ਼ਿਆਦਾਤਰ ਬੱਚੇ ਆਪਣੇ ਪੇਸ਼ੇ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਹਨ, ਪਰ ਉਹ ਸਾਰੇ ਇਸ ਮੌਕੇ ਨੂੰ ਮਨਾਉਣ ਲਈ ਮੌਜੂਦ ਸਨ।
ਇਕ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਮਾਤਾ-ਪਿਤਾ ਨੂੰ ਝਗੜਾ ਕਰਦੇ ਨਹੀਂ ਦੇਖਿਆ। ਉਹ ਇੱਕ ਦੂਜੇ ਨਾਲ ਹਮੇਸ਼ਾਂ ਹੀ ਮੁਸਕਰਾ ਕੇ ਗੱਲਾਂ ਕਰਦੇ ਹਨ। ਬੇਟੇ ਨੇ ਅੱਗੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਸੋਚਿਆ ਕਿ ਮੇਰੇ ਮਾਤਾ-ਪਿਤਾ ਦਾ ਵਿਆਹ ਨਵੀਂ ਪੀੜ੍ਹੀ ਲਈ ਇੱਕ ਮਿਸਾਲ ਹੈ। ਇਸ ਲਈ ਸਾਡੇ ਪਰਿਵਾਰਕ ਮੈਂਬਰਾਂ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਫੈਸਲਾ ਲਿਆ ਕਿ ਅਸੀਂ ਆਪਣੇ ਮਾਤਾ-ਪਿਤਾ ਦੇ ਵਿਆਹ ਦੀ 70ਵੀਂ ਵਰ੍ਹੇਗੰਢ 'ਤੇ ਦੁਬਾਰਾ ਵਿਆਹ ਕਰਵਾਉਣ ਦਾ ਪ੍ਰਬੰਧ ਕਰਾਂਗੇ।
ਇਹ ਵੀ ਪੜ੍ਹੋ: ਹਰਿਆਣਾ STF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਕੀਤੇ ਗ੍ਰਿਫ਼ਤਾਰ
ਪੂਰਾ ਵਿਆਹ ਸਹੀ ਰਸਮਾਂ ਨਾਲ ਹੋਇਆ। ਵਿਸ਼ਵਨਾਥ ਸਰਕਾਰ ਦੀ ਪੋਤੀ ਪਾਇਲ ਸਰਕਾਰ ਨੇ ਇੰਡੀਆ ਟੁਡੇ ਨੂੰ ਦੱਸਿਆ ਕਿ ਉਸਨੇ ਆਪਣੇ ਦਾਦਾ ਜੀ ਅਤੇ ਦਾਦੀ ਜੀ ਦੇ ਵਿਆਹ ਵਿੱਚ ਬਹੁਤ ਆਨੰਦ ਮਾਣਿਆ ਅਤੇ ਉਹ ਇਸ ਖਾਸ ਦਿਨ ਨੂੰ ਹਮੇਸ਼ਾ ਯਾਦ ਰੱਖੇਗੀ।
-PTC News