ਮੁੱਖ ਖਬਰਾਂ

ਭਗਵੰਤ ਮਾਨ ਨੇ ਪੰਜਾਬ ਭਰ ਦੇ ਸਮੂਹ ਸਿਖਿਆ ਅਫਸਰਾਂ, ਪ੍ਰਿੰਸੀਪਲ ਅਤੇ ਮੁਖ ਅਧਿਆਪਕਾਂ ਨਾਲ 10 ਮਈ ਨੂੰ ਸੱਦੀ ਵਿਸ਼ੇਸ਼ ਇਕੱਤਰਤਾ

By Jasmeet Singh -- May 08, 2022 3:58 pm

ਚੰਡੀਗੜ੍ਹ, 8 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਵਾਂ ਨਾਲ ਲੁਧਿਆਣਾ ਵਿਖੇ 10 ਮਈ ਜਾਨੀ ਮੰਗਲਵਾਰ ਨੂੰ ਮੀਟਿੰਗ ਕੀਤੀ ਜਾਵੇਗੀ। 2700 ਦੇ ਕਰੀਬ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਲੁਧਿਆਣਾ ਪਹੁੰਚਣਗੇ।

ਇਹ ਵੀ ਪੜ੍ਹੋ: ਟਾਰਗੇਟ ਕਿਲਿੰਗ ਦੀ ਸੰਭਾਵਿਤ ਕੋਸ਼ਿਸ਼ ਟਲੀ; ਪੁਲਿਸ ਵੱਲੋਂ 3 ਪਿਸਤੌਲਾਂ ਸਣੇ ਵਿਅਕਤੀ ਕਾਬੂ

ਸਮੂਹ ਜ਼ਿਲ੍ਹਾ ਸਿੱਖਿਆ ਅਫਸਰ, ਉਪ-ਜ਼ਿਲ੍ਹਾ ਸਿੱਖਿਆ ਅਫਸਰ, ਸਕੂਲ ਪ੍ਰਿੰਸੀਪਲ, ਡਾਇਟ ਪ੍ਰਿੰਸੀਪਲ, ਹੈਡਮਾਸਟਰ ਅਤੇ ਬੀ.ਪੀ.ਈ.ਓਜ਼ ਨਾਲ ਵਿਚਾਰ ਵਟਾਂਦਰਾ ਕਰਨ ਲਈ ਲੁਧਿਆਣਾ ਵਿਖੇ ਇਹ ਮੀਟਿੰਗ ਕੀਤੀ ਜਾਣੀ ਹੈ।

ਇਸ ਮੀਟਿੰਗ 'ਚ ਸਮੂਹ ਜ਼ਿਲ੍ਹਿਆਂ ਦੇ ਪ੍ਰਤੀਭਾਗੀਆਂ ਵੱਲੋਂ ਭਾਗ ਲਿਆ ਜਾਣਾ ਹੈ। ਜਿਸ ਲਈ ਸਮੂਹ ਜ਼ਿਲ੍ਹਿਆਂ ਦੇ ਪ੍ਰਤੀਭਾਗੀਆਂ ਨੂੰ ਲੁਧਿਆਣਾ-ਫਿਰੋਜਪੁਰ ਰੋਡ 'ਤੇ ਸਥਿਤ ਕਿੰਗਜ ਵਿਲਾਂ ਰਿਜੋਰਟ ਸੱਦਿਆ ਗਿਆ ਹੈ।

ਇਸ ਵਿਸ਼ੇਸ਼ ਇਕੱਤਰਤਾ 'ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲਿਆਉਣ ਤੇ ਵਾਪਿਸ ਲੈ ਜਾਣ ਲਈ 45+ ਸੀਟਰ ਏ.ਸੀ. ਬੱਸਾਂ ਦਾ ਇਤਜਾਮ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸਿੱਖਿਆ ਵਿਭਾਗ ਵੱਲੋਂ ਟਰਾਂਸਪੋਰਟ ਮਹਿਕਮੇ ਨੂੰ ਏਅਰਕੰਡੀਸ਼ਨ ਬੱਸਾਂ ਮੁਹੱਈਆ ਕਰਵਾਉਣ ਲਈ ਪੱਤਰ ਵੀ ਜਾਰੀ ਕੀਤਾ ਗਿਆ।

ਮੀਟਿੰਗ ਲਈ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਹਰ ਇੱਕ ਜ਼ਿਲ੍ਹੇ ਤੋਂ ਬੱਸ ਸਵੇਰੇ 9 ਵਜੇ ਚੱਲ ਕੇ ਪ੍ਰਤੀਭਾਗੀਆਂ ਨੂੰ ਲੈ ਕੇ ਮੀਟਿੰਗ ਦੇ ਸਥਾਨ ਪਹੁੰਚ ਜਾਵੇ। ਦੁਪਹਿਰੇ 2 ਵਜੇ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸਾਰੀਆਂ ਬੱਸਾਂ ਵਾਪਿਸ ਆਪਣੇ ਆਪਣੇ ਜ਼ਿਲ੍ਹਿਆਂ ਵਲ ਚਲੇ ਜਾਣਗੀਆਂ।

ਇਹ ਵੀ ਪੜ੍ਹੋ: ਵੀਡੀਓ: ਅੱਧੀ ਰਾਤ ਹਾਈਕੋਰਟ ਦੀ ਸੁਣਵਾਈ ਤੋਂ ਬਾਅਦ ਬੱਗਾ ਨੂੰ 10 ਮਈ ਤੱਕ ਰਾਹਤ

ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਜ਼ਿਲ੍ਹਾ ਮੁਤਾਬਕ ਗਿਣਤੀ ਭੇਜੀ ਗਈ ਹੈ। ਮੀਟਿੰਗ ਦੇ ਵਿਸ਼ੇ ਨੂੰ ਲੈ ਕੇ ਅੱਜੇ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਮੀਟਿੰਗ ਦਾ ਵਿਸ਼ਾ ਸੂਬੇ ਦੇ ਸਿਖਿਆ ਦੇ ਸੱਥਰ ਨੂੰ ਵਧਾਉਣਾ ਹੋਵੇਗਾ, ਜੋ ਕਿ 'ਆਪ' ਦਾ ਚੋਂਣਾ ਤੋਂ ਪਹਿਲਾਂ ਚੋਣ ਵਾਅਦਾ ਵੀ ਰਿਹਾ ਹੈ।

-PTC News

  • Share