Tue, Apr 23, 2024
Whatsapp

ਭਗਵੰਤ ਮਾਨ ਨੇ CM ਚੰਨੀ ਤੇ ਕੱਸਿਆ ਤੰਜ, ਜਾਣੋ ਕੀ ਕਿਹਾ

Written by  Pardeep Singh -- February 08th 2022 05:24 PM
ਭਗਵੰਤ ਮਾਨ ਨੇ CM ਚੰਨੀ ਤੇ ਕੱਸਿਆ ਤੰਜ, ਜਾਣੋ ਕੀ ਕਿਹਾ

ਭਗਵੰਤ ਮਾਨ ਨੇ CM ਚੰਨੀ ਤੇ ਕੱਸਿਆ ਤੰਜ, ਜਾਣੋ ਕੀ ਕਿਹਾ

ਚੰਡੀਗੜ੍ਹ: ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਕਾਂਗਰਸ ਦੇ ਸੀਐਮ ਚਿਹਰੇ ਚਰਨਜੀਤ ਚੰਨੀ ਨੂੰ ਲੈ ਕੇ ਹਰ ਪਾਰਟੀ ਵੱਲੋਂ ਤੰਜ ਕੱਸੇ ਜਾ ਰਹੇ ਹਨ। ਉੱਥੇ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਆਪਣੇ ਆਪ ਨੂੰ ਗ਼ਰੀਬ ਕਹਿਣ ਵਾਲੇ ਮੁੱਖ ਮੰਤਰੀ ਚੰਨੀ ਕੋਲ ਕਰੋੜਾਂ ਰੁਪਏ ਹਨ। ਭਗਵੰਤ ਮਾਨ ਨੇ CM ਚੰਨੀ ਤੇ ਕੱਸਿਆ ਤੰਜ, ਜਾਣੋ ਕੀ ਕਿਹਾ ਭਗਵੰਤ ਮਾਨ ਨੇ ਕਿਹਾ ਕਿ ਚੰਨੀ ਨੇ ਖੁਦ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ 'ਤੇ ਧਿਆਨ ਨਹੀਂ ਦੇ ਸਕੇ, ਜਿਸ ਕਰਕੇ ਅਜਿਹਾ ਹੋਇਆ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਜੋ ਮੁੱਖ ਮੰਤਰੀ ਆਪਣੇ ਰਿਸ਼ਤੇਦਾਰਾਂ 'ਤੇ ਨਜ਼ਰ ਨਹੀਂ ਰੱਖ ਸਕਦਾ ਉਹ ਪੰਜਾਬ 'ਤੇ ਨਜ਼ਰ ਕਿਵੇਂ ਰੱਖ ਸਕਦਾ ਹੈ। ਭਗਵੰਤ ਮਾਨ ਨੇ CM ਚੰਨੀ ਤੇ ਕੱਸਿਆ ਤੰਜ, ਜਾਣੋ ਕੀ ਕਿਹਾ ਭਗਵੰਤ ਮਾਨ ਨੇ ਕਾਂਗਰਸ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਕਾਂਗਰਸ ਨੇ ਪਿਛਲੇ 5 ਸਾਲਾ 'ਚ ਦੋ ਭ੍ਰਿਸ਼ਟਾਚਾਰ ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮਹਿਲ ਦੇ ਦਰਵਾਜ਼ੇ ਸਾਢੇ ਚਾਰ ਸਾਲ ਲੋਕਾਂ ਲਈ ਕਦੇ ਨਹੀਂ ਖੋਲ੍ਹੇ। ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸ ਦਾ ਦੂਜਾ ਮੁੱਖ ਮੰਤਰੀ 111 ਦਿਨ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ ਚੰਨੀ ਪਰ ਦੇ ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਬਰਾਮਦ ਕੀਤੇ ਹਨ। ਭਗਵੰਤ ਮਾਨ ਨੇ CM ਚੰਨੀ ਤੇ ਕੱਸਿਆ ਤੰਜ, ਜਾਣੋ ਕੀ ਕਿਹਾ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਹੀ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸੀਐਮ ਨੂੰ ਚਿਹਰਾ ਐਲਾਨਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਤਨੀ  ਨਵਜੋਤ ਕੌਰ ਸਿੱਧੂ ਦਾ ਬਿਆਨ ਵੀ ਸਾਹਮਣੇ ਆਇਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਲਈ ਚੰਨੀ ਤੋਂ ਜ਼ਿਆਦਾ ਸਿੱਧੂ ਕਾਬਿਲ ਹੈ। ਇਹ ਵੀ ਪੜ੍ਹੋ:ਚਾਈਨਾ ਡੋਰ ਨੇ 4 ਸਾਲਾਂ ਬੱਚੀ ਦਾ ਵੱਢਿਆ ਗਲ, ਹੋਈ ਮੌਤ -PTC News


Top News view more...

Latest News view more...