Sat, Jun 14, 2025
Whatsapp

ਭਗਵੰਤ ਸਿੰਘ ਮਾਨ ਨੇ 'ਹੋਲੀ ਮਿਲਨ ਸਮਾਗਮ' 'ਚ ਕੀਤੀ ਸ਼ਿਰਕਤ

Reported by:  PTC News Desk  Edited by:  Ravinder Singh -- March 17th 2022 06:21 PM
ਭਗਵੰਤ ਸਿੰਘ ਮਾਨ ਨੇ 'ਹੋਲੀ ਮਿਲਨ ਸਮਾਗਮ' 'ਚ ਕੀਤੀ ਸ਼ਿਰਕਤ

ਭਗਵੰਤ ਸਿੰਘ ਮਾਨ ਨੇ 'ਹੋਲੀ ਮਿਲਨ ਸਮਾਗਮ' 'ਚ ਕੀਤੀ ਸ਼ਿਰਕਤ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬਹੁਮਤ ਹਾਸਲ ਕਰ ਕੇ ਆਪਣੀ ਸਰਕਾਰ ਬਣਾ ਲਈ ਹੈ। ਅੱਜ ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਇਆ। ਇਸ ਇਜਲਾਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਹੁੰ ਚੁੱਕੀ। ਭਗਵੰਤ ਸਿੰਘ ਮਾਨ ਨੇ 'ਹੋਲੀ ਮਿਲਨ ਸਮਾਗਮ' 'ਚ ਕੀਤੀ ਸ਼ਿਰਕਤਇਸ ਤੋਂ ਬਾਅਦ ਇਜਲਾਸ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਜਲਾਸ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਐਲਾਨ ਕੀਤੇ। ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਖ਼ਿਲਾਫ਼ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ। ਆਮ ਆਦਮੀ ਪਾਰਟੀ ਐਕਸ਼ਨ ਮੋਡ ਵਿੱਚ ਦਿਸੀ। ਭਗਵੰਤ ਸਿੰਘ ਮਾਨ ਨੇ 'ਹੋਲੀ ਮਿਲਨ ਸਮਾਗਮ' 'ਚ ਕੀਤੀ ਸ਼ਿਰਕਤਇਸ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਰਾਜ ਭਵਨ ਵਿਖੇ 'ਹੋਲੀ ਮਿਲਨ ਸਮਾਗਮ' ਵਿੱਚ ਸ਼ਿਰਕਤ ਕੀਤੀ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਗੁਲਦਸਤਾ ਦੇ ਕੇ ਭਗਵੰਤ ਮਾਨ ਦਾ ਭਰਵਾਂ ਸਵਾਗਤ ਕੀਤਾ। ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀ ਇਸ ਮੌਕੇ ਭਗਵੰਤ ਮਾਨ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਭਗਵੰਤ ਸਿੰਘ ਮਾਨ ਨੇ 'ਹੋਲੀ ਮਿਲਨ ਸਮਾਗਮ' 'ਚ ਕੀਤੀ ਸ਼ਿਰਕਤਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਸਾਰੇ ਪਤਵੰਤਿਆਂ ਨੇ ਹੋਲੀ ਦੇ ਜਸ਼ਨ ਮਨਾਉਣ ਲਈ ਇੱਕ ਦੂਜੇ 'ਤੇ ਗੁਲਾਬ ਦੀਆਂ ਫੁੱਲਾਂ ਦੀ ਵਰਖਾ ਕੀਤੀ ਅਤੇ ਗੁਲਾਲ ਦੇ ਛਿੜਕਾਅ ਕੀਤੇ। ਇਸ ਮੌਕੇ ਉਨ੍ਹਾਂ ਨੇ ਹੋਲੀ ਦੇ ਤਿਉਹਾਰ ਦੀਆਂ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ। ਇਹ ਵੀ ਪੜ੍ਹੋ : ਫਾਟਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ


Top News view more...

Latest News view more...

PTC NETWORK