Tue, Apr 30, 2024
Whatsapp

ਭੀਖੀ : ਮਾਨਸਾ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਪਿਓ-ਪੁੱਤ ਸਮੇਤ ਤਿੰਨ ਮੌਤਾਂ

Written by  Shanker Badra -- August 05th 2019 10:58 AM
ਭੀਖੀ : ਮਾਨਸਾ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਪਿਓ-ਪੁੱਤ ਸਮੇਤ ਤਿੰਨ ਮੌਤਾਂ

ਭੀਖੀ : ਮਾਨਸਾ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਪਿਓ-ਪੁੱਤ ਸਮੇਤ ਤਿੰਨ ਮੌਤਾਂ

ਭੀਖੀ : ਮਾਨਸਾ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਪਿਓ-ਪੁੱਤ ਸਮੇਤ ਤਿੰਨ ਮੌਤਾਂ:ਭੀਖੀ : ਬੁਢਲਾਡਾ ਟੀ ਪੁਆਇੰਟ ਦੇ ਨਜ਼ਦੀਕ ਮਾਨਸਾ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਟੱਕਰ ਏਨੀ ਭਿਆਨਕ ਸੀ ਕਿ ਜਿੱਥੇ ਕਾਰ ਦੇ ਪਰਖੱਚੇ ਉੱਡ ਗਏ ਉੱਥੇ ਕੈਂਟਰ ਵੀ ਪਲਟ ਗਿਆ ਹੈ। [caption id="attachment_325645" align="aligncenter" width="300"]Bhikhi Mansa Road On Accident , Father sons Including three died
ਭੀਖੀ : ਮਾਨਸਾ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਪਿਓ-ਪੁੱਤ ਸਮੇਤ ਤਿੰਨ ਮੌਤਾਂ[/caption] ਜਾਣਕਾਰੀ ਅਨੁਸਾਰ ਕਾਰ ਵਿੱਚ ਤਿੰਨ ਲੋਕ ਸਵਾਰ ਸਨ। ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਉਪਰੰਤ ਵਾਪਸ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਭੀਖੀ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਟੱਕਰ ਸਾਹਮਣਿਓਂ ਆ ਰਹੇ ਕੈਂਟਰ ਨਾਲ ਹੋ ਗਈ। ਜਿਸ ਵਿਚ ਕਾਰ ਬੁਰ੍ਹੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿਚ ਸਵਾਰ ਤਿੰਨੇ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। [caption id="attachment_325642" align="aligncenter" width="300"]Bhikhi Mansa Road On Accident , Father sons Including three died
ਭੀਖੀ : ਮਾਨਸਾ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਪਿਓ-ਪੁੱਤ ਸਮੇਤ ਤਿੰਨ ਮੌਤਾਂ[/caption] ਸੰਗਰੂਰ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਦਾ (21) ਕਾਰ ਸਵਾਰ ਮਨਪਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦੋਂ ਕਿ ਉਸ ਦੇ ਪਿਤਾ ਸਵਰਨ ਸਿੰਘ (51) ਅਤੇ ਉਨ੍ਹਾਂ ਦੇ ਰਿਸ਼ਤੇਦਾਰ 14 ਸਾਲਾ ਵਿਸਵਜੀਤ ਸਿੰਘ ਨੇ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਮ ਤੋੜ ਦਿੱਤਾ ਹੈ ਜੋ ਵਿਸ਼ਵਜੀਤ ਸਿੰਘ ਜ਼ਿਲ੍ਹਾ ਪਟਿਆਲਾ ਦੇ ਪਿੰਡ ਗੋਬਿੰਦਗੜ੍ਹ ਛੰਨਾ ਦਾ ਵਸਨੀਕ ਸੀ। [caption id="attachment_325644" align="aligncenter" width="300"]Bhikhi Mansa Road On Accident , Father sons Including three died
ਭੀਖੀ : ਮਾਨਸਾ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ , ਪਿਓ-ਪੁੱਤ ਸਮੇਤ ਤਿੰਨ ਮੌਤਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ-ਕਸ਼ਮੀਰ ਵਿੱਚ ਤਣਾਅ ਵਾਲਾ ਮਾਹੌਲ ਬਣਿਆ , ਇੰਟਰਨੈੱਟ ਸੇਵਾ ਬੰਦ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੁੱਗਣ ਦਾ ਕੈਂਟਰ ਚਾਲਕ ਰਮੇਸ਼ ਕੁਮਾਰ ਆਪਣੀ ਪਲਟੀ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਕੈਂਟਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਐਫਆਈਆਰ ਦਰਜ ਕਰ ਲਈ ਗਈ ਹੈ।ਪੁਲਿਸ ਨੇ ਦੱਸਿਆ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ। -PTCNews


Top News view more...

Latest News view more...