Sat, Dec 13, 2025
Whatsapp

ਰੋਜ਼ੀ ਰੋਟੀ ਲਈ ਪੈਰਿਸ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

Reported by:  PTC News Desk  Edited by:  Jashan A -- June 22nd 2019 01:37 PM
ਰੋਜ਼ੀ ਰੋਟੀ ਲਈ ਪੈਰਿਸ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

ਰੋਜ਼ੀ ਰੋਟੀ ਲਈ ਪੈਰਿਸ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

ਰੋਜ਼ੀ ਰੋਟੀ ਲਈ ਪੈਰਿਸ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ 'ਚ ਪਰਿਵਾਰ,ਭੁਲੱਥ: ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਪੰਜਾਬੀ ਨੌਜਵਾਨ ਦੀ ਅਟੈਕ ਆਉਣ ਨਾਲ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਭੁਲੱਥ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਇਮੈਨੂੰਅਲ ਪਾਲ ਪੁੱਤਰ ਚੰਦ ਪਾਲ ਜੋ ਕਿ ਲਗਭਗ 4 ਸਾਲਾਂ ਤੋਂ ਪੈਰਿਸ ਵਿੱਚ ਪੱਕਾ ਹੋਣ ਲਈ ਮਿਹਨਤ ਕਰ ਰਿਹਾ ਸੀ। ਹੋਰ ਪੜ੍ਹੋ: ਦਿੱਲੀ 'ਚ ਸਿੱਖ ਡਰਾਈਵਰ ਕੁੱਟਮਾਰ ਦਾ ਮਾਮਲਾ: ਦਿੱਲੀ ਹਾਈ ਕੋਰਟ 'ਚ ਦਾਖਲ ਹੋਈ ਜਨਹਿੱਤ ਪਟੀਸ਼ਨ, CBI ਨੂੰ ਜਾਂਚ ਕਰਨ ਦੀ ਕੀਤੀ ਮੰਗ ਪੈਰਿਸ ਦੇ ਸਮੇਂ ਅਨੁਸਾਰ ਮੰਗਲਵਾਰ ਦੀ ਰਾਤ 12 ਵਜੇ ਇਮੈਨੂੰਅਲ ਸੌਂ ਗਿਆ ਅਤੇ ਬੁੱਧਵਾਰ ਦੀ ਸਵੇਰ ਉੱਠਿਆ ਹੀ ਨਹੀਂ ਜਦੋਂ ਉਸ ਦਾ ਚੈਕਅੱਪ ਕਰਵਾਇਆ ਗਿਆ ਤੇ ਉਹ ਮ੍ਰਿਤਕ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। -PTC News


Top News view more...

Latest News view more...

PTC NETWORK
PTC NETWORK