ਮੁੱਖ ਖਬਰਾਂ

ਭੁਪਿੰਦਰ ਮਾਨ ਨੂੰ ਚਾਰ ਮੈਂਬਰੀ ਕਮੇਟੀ 'ਚ ਖੇਤੀ ਕਾਨੂੰਨਾਂ ਖਿਲਾਫ ਲੈਣਾ ਚਾਹੀਦਾ ਸੀ ਸਟੈਂਡ : ਸ਼੍ਰੋਮਣੀ ਅਕਾਲੀ ਦਲ

By Jagroop Kaur -- January 14, 2021 9:42 pm -- Updated:January 14, 2021 9:42 pm

ਚੰਡੀਗੜ੍ਹ, 14 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਖੇਤੀ ਮਾਹਿਰ ਭੁਪਿੰਦਰ ਸਿੰਘ ਮਾਨ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਦੀ ਮੈਂਬਰਸ਼ਿਪ ਤੋਂ ਪਾਸੇ ਹੋ ਕੇ ਕਿਸਾਨ ਜਥੇਬੰਦੀਆਂ ਦਾ ਕੇਸ ਕਮਜ਼ੋਰ ਕਰਨ ਦੀ ਥਾਂ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿਚ ਸਟੈਂਡ ਲੈਣਾ ਚਾਹੀਦਾ ਸੀ। ਅਕਾਲੀ ਦਲ ਸੱਜੇ ਪੱਖੀ ਖੇਤੀ ਮਾਹਿਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਅਸ਼ੋਕ ਗੁਲਾਟੀ ਵੀ ਸਖ਼ਤੀ ਨਾਲ ਵਰਿ੍ਹਆ ਤੇ ਕਿਹਾ ਕਿ ਉਹਨਾਂ ਨੇ ਚਾਰ ਮੈਂਬਰੀ ਕਮੇਟੀ ਦੀ ਮੈਂਬਰਸ਼ਿਪ ਪ੍ਰਵਾਨ ਕਰ ਕੇ ਭੇਡ ਦੇ ਭੇਸ ਵਿਚ ਲੋਮੜੀ ਵਾਲਾ ਕੰਮ ਕੀਤਾ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਤਿੰਨ ਨਫਰਤ ਭਰੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਬੋਲ ਰਹੇ ਸਨ ਤੇ ਇਹਨਾਂ ਨੂੰ ਭਾਰਤੀ ਖੇਤੀਬਾੜੀ ਲਈ 1991 ਦਾ ਦੌਰ ਕਰਾਰ ਦਿੱਤਾ ਸੀ।

ਪੜ੍ਹੋ ਹੋਰ :ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਬਣਾਵੇ ਕੇਂਦਰ ਸਰਕਾਰ: ਮੁੱਖ ਮੰਤਰੀ ਪੰਜਾਬ

Jakhar come out of Negative mindset: Maheshinder Singh Grewal

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਅਸ਼ੋਕ ਗੁਲਾਟੀ ਦੇ ਦੋਗਲੇਪਨ ਤੋਂ ਹੈਰਾਨ ਨੇ ਜਿਹਨਾਂ ਨੇ ਚਾਰ ਮੈਂਬਰੀ ਕਮੇਟੀ ਦੀ ਮੈਂਬਰਸ਼ਿਪ ਪ੍ਰਵਾਨ ਕਰ ਲਈ ਜਦਕਿ ਉਹ ਇਹ ਜਾਣਦੇ ਹਨ ਕਿ ਉਹ ਪਹਿਲਾਂ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬਣਾਏ ਮਾਹਿਰਾਂ ਦੇ ਮੈਂਬਰ ਦੇ ਮੈਂਬਰ ਰਹੇ ਹਨ।

Supreme Court on farm laws 2020 made a committee for talks, but Bhupinder Singh Mann, National President of Bharatiya Kisan Union opted out.ਪੜ੍ਹੋ ਹੋਰ :ਜਾਣੋ ਤੁਹਾਡੇ ਬੱਚਿਆਂ ਲਈ ਕਿਵੇਂ ਸਾਰਥਕ ਸਿੱਧ ਹੋ ਸਕਦਾ ਹੈ ‘ਉਡਾਣ ਪ੍ਰਾਜੈਕਟ’!

ਉਹਨਾਂ ਕਿਹਾ ਕਿ ਇਕ ਹੋਰ ਵੱਡੀ ਮਾਯੁਸ ਕਰਨ ਵਾਲੀ ਗੱਲ ਇਹ ਹੈ ਕਿ ਭੁਪਿੰਦਰ ਸਿੰਘ ਮਾਨ ਨੇ ਕਿਸਾਨ ਪੁੱਤਰ ਹੋਣ ’ਤੇ ਵੀ ਕਿਸਾਨਾਂ ਨੂੰ ਧੋਖਾ ਦਿੱਤਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ’ਤੇ ਕਮੇਟੀ ਲਈ ਨਾਮਜ਼ਦ ਹੋਣਾ ਪ੍ਰਵਾਨ ਕਰ ਲਿਆ। ਉਹਨਾਂ ਕਿਹਾ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਸ੍ਰੀ ਮਾਨ ਨੇ ਨਾ ਸਿਰਫ ਮੁੱਖ ਮੰਤਰੀ ਦੇ ਹੱਥਾਂ ਵਿਚ ਕੁਠਪੁਤਲੀ ਵਜੋਂ ਕੰਮ ਕੀਤਾ ਬਲਕਿ ਦੋਹਾਂ ਦੀ ਵਰਤੋਂ ਸੂਬੇ ਅਤੇ ਦੇਸ਼ ਦੇ ਕਿਸਾਨਾਂ ਦੋਹਾਂ ਦੀ ਪਿੱਠ ਵਿਚ ਛੁਰਾ ਮਾਰਨ ਲਈ ਕੀਤੀ ਗਈ।

Farmers Protest : Farmer leader Balbir Singh Rajewal letter to the farmers

ਵੇਰਵੇ ਸਾਂਝੇ ਕਰਦਿਆਂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਮਾਨ ਵੱਲੋਂ ਕਮੇਟੀ ਦੀ ਮੈਂਬਰਸ਼ਿਪ ਤੋਂ ਪਾਸੇ ਹੋਣ ਦਾ ਪੱਤਰ ਹੀ ਇਸ ਗੱਲ ਦਾ ਸਬੂਤ ਹੈ ਕਿ ਉਹ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਦੇ ਵੀ ਦਬਾਅ ਹੇਠ ਸਨ ਕਿ ਉਹ ਖੇਤੀ ਕਾਨੂੰਨਾਂ ਦੇ ਹੱਕ ਵਿਚ ਫੈਸਲਾ ਦੇਣ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੁ ਨੇ ਕਿਹਾ ਕਿ ਉਹ ਆਪਣੇ ਆਪ ਨੁੰ ਕਮੇਟੀ ਦੀ ਮੈਂਬਰਸ਼ਿਪ ਤੋਂ ਪਾਸੇ ਕਰ ਰਹੇ ਹਨ ਤਾਂ ਜੋ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਾ ਕਰ ਸਕਣ।
Farmers Protest against farm laws 2020: Farmer leader Balbir Singh Rajewal issued clarification on Kisan Republic Day parade.
ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸ੍ਰੀ ਮਾਨ ਦੀ ਅੰਤਰ ਆਤਮਾ ਉਹਨਾਂ ਨੂੰ ਝੰਜੋੜ ਰਹੀ ਸੀ ਤੇ ਉਹ ਕਿਸੇ ਵੀ ਤਰੀਕੇ ਆਪਣੇ ਪੰਜਾਬੀ ਭਰਾਵਾਂ ਨੁੰ ਧੋਖਾ ਨਹੀਂ ਦੇਣਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਉਹਨਾਂ ਨੂੰ ਕੁਝ ਮਨਮਰਜ਼ੀ ਨਾਲ ਚੁਣੇ ਬੰਦੇ ਮਾਹਿਰਾਂ ਦੀ ਕਮੇਟੀ ਵਿਚ ਸ਼ਾਮਲ ਕਰ ਕੇ ਲੋਕ ਵਿਰੋਧੀ ਕਾਨੂੰਨ ਜਬਰੀ ਲਾਗਊ ਕਰਵਾਉਣ ਦੀ ਸਾਜ਼ਿਸ਼ ਖਿਲਾਫ ਲੜਨਾ ਚਾਹੀਦਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਸ੍ਰੀ ਮਾਨ ਦੇ ਆਪਣੇ ਆਪ ਨੁੰ ਕਮੇਟੀ ਤੋਂ ਪਾਸੇ ਕਰਨ ਦੇ ਪੱਤਰ ਨੇ ਕਾਂਗਰਸ ਤੇ ਭਾਜਪਾ ਦੀ ਖੇਡ ਵੀ ਮੁਕਾ ਦਿੱਤੀ ਹੈ ਜੋ ਸਾਰੇ ਵੇਖ ਰਹੇ ਹਨ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਕੌਣ ਕਿਸਾਨੀ ਅੰਦੋਲਨ ਨੁੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਮਾਹਿਰ ਕਮੇਟੀ ਨੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ ਖਾਸ ਤੌਰ ’ਤੇ ਇਸ ਗੱਲ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਤਾਂ ਕਮੇਟੀ ਨਾਲ ਗੱਲਬਾਤ ਕਰਨ ਤੋਂ ਵੀ ਨਾਂਹ ਕਰ ਦਿੱਤੀਹ ੈ। ਇਸ ਲਈ ਇਸ ਕਮੇਟੀ ਦੇ ਮੈਂਬਰਾਂ ਨੁੰ ਤੁਰੰਤ ਇਸ ਕੰਮ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ।
  • Share