ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਕਸ਼ਨ-ਕੱਲ੍ਹ ਤੋਂ ਲੱਗੇਗਾ ਪੱਕਾ ਮੋਰਚਾ
ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਦੀਆ ਬਰੂਹਾਂ ਦੇ ਡਟੇ ਹੋਏ ਹਨ। ਦੂਜੇ ਪਾਸੇ 32 ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਗੰਨੇ ਦਾ ਮੁੱਲ ਵਧਾਉਣ ਲਈ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਕਿਸਾਨਾਂ ਵੱਲੋਂ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 20 ਅਗਸਤ ਨੂੰ ਜਲੰਧਰ ਵਿਖੇ ਗੰਨੇ ਦਾ ਰੇਟ ਵਧਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਕਾਲ 'ਤੇ ਧਰਨਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਨੀ ਦੇਰ ਸਰਕਾਰ ਸਾਡੀ ਮੰਗ ਨਹੀਂ ਮੰਨੇਗੀ ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ। ਕਿਸਾਨਾਂ ਨੇ ਸਾਰਿਆਂ ਨੂੰ ਅਪੀਲ ਹੈ ਕਿ ਤੁਸੀ ਵੱਧ ਚੜ ਕੇ ਇਸ ਧਰਨੇ ਵਿਚ ਸ਼ਮੂਲੀਅਤ ਕਰੋ।ਦੱਸ ਦੇਈਏ ਕਿ ਇਹ ਧਰਨਾ ਪੰਜਾਬ ਵਿਚ ਅਣਮਿਥੇ ਸਮੇਂ ਲਈ ਲਗਾਇਆ ਜਾ ਰਿਹਾ ਹੈ।
ਪੜ੍ਹੋ ਹੋਰ ਖ਼ਬਰਾਂ: ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ
ਪੰਜਾਬ ਵਿਚ ਗੰਨੇ ਦਾ ਮੁੱਲ ਘੱਟ ਮਿਲ ਰਿਹਾ ਹੈ ਜਦਕਿ ਬਾਕੀ ਸੂਬਿਆਂ ਦੀ ਗੱਲ ਕਰੀਏ ਤੇ ਉਥੇ ਗੰਨੇ ਦਾ ਵੱਧ ਮੁਨਾਫ਼ਾ ਮਿਲ ਰਿਹਾ ਹੈ। ਇਸ ਧਰਨੇ ਕਰਕੇ ਜਲੰਧਰ ਦੇ ਕੋਲ ਦਿੱਲੀ ਨੈਸ਼ਨਲ ਹਾਈਵੇ ਨੰਬਰ- 1 ਬੰਦ ਰਹੇਗਾ। ਪੰਜਾਬ ਦੇ ਜਲੰਧਰ ਕੈਂਟ ਸਾਹਮਣੇ ਪੱਕਾ ਮੋਰਚਾ 20 ਤਾਰੀਖ ਨੂੰ 7.30 ਵਜੇ ਵਜੇ ਲੱਗੇਗਾ। ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ 'ਤੇ ਪਿਛਲੇ ਸੀਜ਼ਨ ਦਾ 200 ਕਰੋੜ ਰੁਪਏ ਅਜੇ ਵੀ ਬਕਾਇਆ ਹੈ। ਪ੍ਰਾਈਵੇਟ ਮਿੱਲਾਂ ਦਾ 155 ਕਰੋੜ ਰੁਪਏ ਅਤੇ ਸਹਿਕਾਰੀ ਮਿੱਲਾਂ ਦਾ ਗੰਨਾ ਕਿਸਾਨਾਂ ਵੱਲ 45 ਕਰੋੜ ਰੁਪਏ ਦਾ ਬਕਾਇਆ ਹੈ।
ਪੰਜਾਬ ਦੇ ਕਿਸਾਨਾਂ ਨੇ ਕਿਹਾ ਕਿ ਹਰਿਆਣਾ ਦੇ ਉਤਪਾਦਕਾਂ ਨੂੰ ਪੰਜਾਬ ਵਿੱਚ ਉਨ੍ਹਾਂ ਨਾਲੋਂ 48 ਰੁਪਏ ਵੱਧ ਮਿਲ ਰਹੇ ਹਨ। ਕਿਸਾਨਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਤਕਰੀਬਨ 200 ਕਰੋੜ ਰੁਪਏ ਦੇ ਬਕਾਏ ਨੂੰ ਨਿਪਟਾਉਣ ਲਈ ਵੀ ਕਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਵਿੱਚ ਗੰਨੇ ਦੀ ਪ੍ਰਤੀ ਕੁਇੰਟਲ ਕੀਮਤ ਪਿਛਲੇ ਸਾਲ 350 ਰੁਪਏ ਸੀ ਅਤੇ ਹੁਣ ਇਸ ਨੂੰ ਵਧਾ ਕੇ 358 ਰੁਪਏ ਕਰ ਦਿੱਤਾ ਗਿਆ ਹੈ, ਪਰ ਪੰਜਾਬ ਵਿੱਚ, ਗੰਨਾ ਉਤਪਾਦਕਾਂ ਨੂੰ ਅਜੇ ਵੀ ਪਿਛਲੇ 5 ਸਾਲਾਂ ਤੋਂ 310 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਮਿਲ ਰਹੀ ਹੈ।
-PTCNews