Sun, Jul 20, 2025
Whatsapp

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲੋਂ ਮਿਲੇ ਜ਼ਿੰਦਾ ਬੰਬ ਮਾਮਲੇ 'ਚ ਵੱਡਾ ਖੁਲਾਸਾ, ਅੱਤਵਾਦੀ ਜੇ.ਐਸ ਮੁਲਤਾਨੀ ਦਾ ਹੱਥ

Reported by:  PTC News Desk  Edited by:  Pardeep Singh -- May 20th 2022 07:45 PM
ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲੋਂ ਮਿਲੇ ਜ਼ਿੰਦਾ ਬੰਬ ਮਾਮਲੇ 'ਚ ਵੱਡਾ ਖੁਲਾਸਾ, ਅੱਤਵਾਦੀ ਜੇ.ਐਸ ਮੁਲਤਾਨੀ ਦਾ ਹੱਥ

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲੋਂ ਮਿਲੇ ਜ਼ਿੰਦਾ ਬੰਬ ਮਾਮਲੇ 'ਚ ਵੱਡਾ ਖੁਲਾਸਾ, ਅੱਤਵਾਦੀ ਜੇ.ਐਸ ਮੁਲਤਾਨੀ ਦਾ ਹੱਥ

ਚੰਡੀਗੜ੍ਹ:  ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲੋਂ ਮਿਲੇ ਜ਼ਿੰਦਾ ਬੰਬ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਬੰਬ ਮਾਮਲੇ ਵਿੱਚ ਅੱਤਵਾਦੀ ਜੇ.ਐਸ ਮੁਲਤਾਨੀ ਨਾਲ ਤਾਰ ਜੁੜੇ ਹੋਏ ਹਨ। ਜੇ.ਐਸ.ਮੁਲਤਾਨੀ ਦੀ ਪਹਿਲਾ ਵੀ ਅੱਤਵਾਦੀ ਗਤੀਵਿਧੀਆ ਵਿੱਚ ਭਾਲ ਹੈ।  ਤੁਹਾਨੂੰ ਦੱਸ ਦੇਈਏ ਕਿ ਸੈਕਟਰ 45 ਸਥਿਤ ਮਾਡਰਨ ਬੁੜੈਲ ਜੇਲ੍ਹ ਦੀ ਬਾਹਰਲੀ ਕੰਧ ਨੇੜੇ ਮਿਲੇ ਬੰਬ ਨੂੰ ਨੈਸ਼ਨਲ ਸਕਿਉਰਿਟੀ ਗਰੁੱਪ (ਐੱਨਐੱਸਜੀ) ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤਾ ਗਿਆ। 23 ਅਪ੍ਰੈਲ ਸ਼ਨੀਵਾਰ ਰਾਤ ਚੈਕਿੰਗ ਦੌਰਾਨ ਪੁਲੀਸ ਨੂੰ ਬੁੜੈਲ ਜੇਲ੍ਹ ਦੀ ਪਿਛਲੀ ਕੰਧ ਨਾਲ ਇੱਕ ਟਿਫਿਨ ਬੰਬ ਮਿਲਿਆ ਸੀ। ਐੱਨਐੱਸਜੀ ਦੀ ਟੀਮ ਨੇ ਲਗਪਗ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਸ ਬੰਬ ਨੂੰ ਡਿਫਿਊਜ ਕਰ ਦਿੱਤਾ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।  ਧਮਾਕਾਖੇਜ਼ ਸਮੱਗਰੀ ਸਬੰਧੀ ਜਾਂਚ ਕਰਨ ਲਈ ਪੁਲਿਸ ਦੇ ਸਨੀਫਰ ਡੌਗਸ ਵੀ ਇੱਥੇ ਲਿਆਂਦੇ ਗਏ ਸਨ। ਬੁੜੈਲ ਜੇਲ੍ਹ ਦੇ ਬਾਹਰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਇਹ ਵੀ ਪੜ੍ਹੋ;ਬਿਜਲੀ ਦੇ ਬਿੱਲ ਦੇ ਨਾਂ 'ਤੇ ਹੋ ਰਹੀ ਆਨਲਾਈਨ ਠੱਗੀ, ਹੋ ਜਾਓ ਸਾਵਧਾਨ -PTC News


Top News view more...

Latest News view more...

PTC NETWORK
PTC NETWORK