Sun, May 19, 2024
Whatsapp

ਐਗਜਿਟ ਪੋਲ ਮਗਰੋਂ ਕਾਂਗਰਸ ਦਾ ਵੱਡਾ ਬਿਆਨ, ਪੰਜਾਬ 'ਚ ਕਾਂਗਰਸ ਦੀ ਵੱਡੀ ਹੋਵੇਗੀ ਜਿੱਤ

Written by  Pardeep Singh -- March 08th 2022 01:13 PM
ਐਗਜਿਟ ਪੋਲ ਮਗਰੋਂ ਕਾਂਗਰਸ ਦਾ ਵੱਡਾ ਬਿਆਨ, ਪੰਜਾਬ 'ਚ ਕਾਂਗਰਸ  ਦੀ ਵੱਡੀ ਹੋਵੇਗੀ ਜਿੱਤ

ਐਗਜਿਟ ਪੋਲ ਮਗਰੋਂ ਕਾਂਗਰਸ ਦਾ ਵੱਡਾ ਬਿਆਨ, ਪੰਜਾਬ 'ਚ ਕਾਂਗਰਸ ਦੀ ਵੱਡੀ ਹੋਵੇਗੀ ਜਿੱਤ

ਚੰਡੀਗੜ੍ਹ: ਪੰਜਾਬ ਦੇ ਐਗਜ਼ਿਟ ਪੋਲ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਕਾਂਗਰਸ ਪੰਜਾਬ ਵਿੱਚ ਭਾਰੀ ਬਹੁਮਤ ਲੈ ਕੇ ਜਿੱਤੇਗੀ। ਇਸ ਮੌਕੇ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੂੰ ਮਾਲਵਾ ਵਿੱਚ 30, ਮਾਝਾ ਵਿੱਚ 15 ਤੇ ਦੋਆਬਾ ਵਿੱਚ 15 ਸੀਟਾਂ ਜਿੱਤ ਕੇ ਸਰਕਾਰ ਬਣਾ ਰਹੀ ਹੈ। ਐਗਜਿਟ ਪੋਲ ਮਗਰੋਂ ਕਾਂਗਰਸ ਦਾ ਵੱਡਾ ਬਿਆਨ, ਪੰਜਾਬ 'ਚ ਕਾਂਗਰਸ  ਦੀ ਵੱਡੀ ਹੋਵੇਗੀ ਜਿੱਤ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਸਾਰੇ ਐਗਜ਼ਿਟ ਪੋਲ ਗਲਤ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਭਰੋਸੇਯੋਗਤਾ ਨਹੀਂ ਹੈ। ਵੇਰਕਾ ਨੇ ਆਪਣੇ ਅੰਕੜੇ ਨੂੰ ਅਸਲ ਕਹਿੰਦਿਆਂ ਦਾਅਵਾ ਕੀਤਾ ਕਿ ਇਹ ਅੰਕੜਾ ਵਧੇਗਾ ਪਰ ਘਟੇਗਾ ਨਹੀਂ। ਉਨ੍ਹਾਂ  ਨੇ ਕਿਹਾ ਕਿ ਮੈਂ ਉਹ ਡਾਕਟਰ ਹਾਂ ਜੋ ਸਿਆਸੀ ਪਾਰੇ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਕਾਂਗਰ ਪਾਰਟੀ ਨੇ ਐਗਜ਼ਿਟ ਪੋਲ ਦੇ ਅੰਕੜਿਆ ਨੂੰ ਰੱਦ ਕੀਤਾ ਹੈ। ਐਗਜਿਟ ਪੋਲ ਮਗਰੋਂ ਕਾਂਗਰਸ ਦਾ ਵੱਡਾ ਬਿਆਨ, ਪੰਜਾਬ 'ਚ ਕਾਂਗਰਸ  ਦੀ ਵੱਡੀ ਹੋਵੇਗੀ ਜਿੱਤ

ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਪਿਛਲੇ ਵਾਰੀ ਜਿਤਾਇਆ ਜਾ ਰਿਹਾ ਸੀ ਪਰ ਉਹ ਹਾਰ ਗਈ ਸੀ ਇਸ ਵਾਰ ਵੀ ਉਸ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਮੇਸ਼ਾ ਐਗਜਿਟ ਪੋਲ ਗਲਤ ਜਾਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾਉਣਗੇ।
ਐਗਜਿਟ ਪੋਲ ਮਗਰੋਂ ਕਾਂਗਰਸ ਦਾ ਵੱਡਾ ਬਿਆਨ, ਪੰਜਾਬ 'ਚ ਕਾਂਗਰਸ  ਦੀ ਵੱਡੀ ਹੋਵੇਗੀ ਜਿੱਤ
-PTC News

Top News view more...

Latest News view more...

LIVE CHANNELS
LIVE CHANNELS