ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਜਾ ਰਹੀ ਹੈ ਵੈਕਸੀਨ ਅਤੇ ਸਰਕਾਰੀ ਹਸਪਤਾਲਾਂ ਕੋਲ ਵੈਕਸੀਨ ਨਹੀਂ : ਬਿਕਰਮ ਸਿੰਘ ਮਜੀਠੀਆ

By Baljit Singh - June 09, 2021 5:06 pm

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਚ ਕੋਰੋਨਾ ਵੈਕਸੀਨ ਦੀ ਘਾਟ ਅਤੇ ਮਹਾਂਮਾਰੀ ਦੇ ਸਮੇਂ 'ਤੇ ਵੈਕਸੀਨ ਦੀ ਕਾਲਾਬਾਜ਼ਾਰੀ ਲੈ ਕੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਇਸ ਦੌਰ ਵਿੱਚ ਪੰਜਾਬ ਸਰਕਾਰ ਨੂੰ ਲੋਕਾਂ ਨੂੰ ਬਾਂਹ ਫੜਨੀ ਚਾਹੀਦੀ ਹੈ  ਨਾ ਕਿ ਕਮਾਈ ਕਰਨੀ ਕਰਨੀ ਚਾਹੀਦੀ ਹੈ।

ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਕੋਰੋਨਾ ਦੀਆਂ ਦਵਾਈਆਂ ਉੱਤੇ 12 ਤੋਂ 18 ਫੀਸਦੀ ਜੀਐੱਸਟੀ ਲੱਗ ਰਿਹੈ ਪਰ ਕੀ ਇਸ ਉੱਤੇ ਸੂਬਾ ਸਰਕਾਰ ਆਪਣਾ ਹਿੱਸਾ ਛੱਡ ਰਹੀ ਹੈ? ਹਰ ਗੱਲ ਉੱਤੇ ਪੰਜਾਬ ਸਰਕਾਰ ਕਮਾਈ ਉੱਤੇ ਹੋਈ ਹੈ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹੈ ਕਿ ਇਕ ਪਾਸੇ ਪੰਜਾਬ ਸਰਕਾਰ ਦਿੱਲੀ ਜਾ ਕੇ ਕਹਿ ਰਹੀ ਹੈ ਕਿ ਸਾਡੇ ਕੋਲ ਵੈਕਸੀਨ ਨਹੀਂ ਹੈ ਤੇ ਉਥੇ ਹੀ ਦੂਜੇ ਪਾਸੇ ਕਰੋੜਾਂ ਰੁਪਏ ਇਸੇ ਵੈਕਸੀਨ ਤੋਂ ਕਮਾਇਆ ਜਾ ਰਿਹਾ। ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਜਾ ਰਹੀ ਹੈ ਤੇ ਸਰਕਾਰੀ ਹਸਪਤਾਲਾਂ ਕੋਲ ਵੈਕਸੀਨ ਦੀ ਕਮੀ ਹੈ।

ਪੜੋ ਹੋਰ ਖਬਰਾਂ: ਹੁਸ਼ਿਆਰਪੁਰ 'ਚ ਸਫਾਈ ਕਰਮਚਾਰੀਆਂ ਦਾ ਰੋਸ਼ ਅੱਜ 28ਵੇਂ ਦਿਨ 'ਚ ਪੁੱਜਾ

ਇਸ ਦੌਰਾਨ ਉਨ੍ਹਾਂ ਪੰਜਾਬ ਸਿਹਤ ਮੰਤਰੀ ਨੂੰ ਵੀ ਘੇਰਿਆਂ ਤੇ ਕਿਹਾ ਕਿ ਮੈਂ ਵਿਧਾਨ ਸਭਾ ਵਿਚ ਵੀ ਕਹਿ ਚੁੱਕਿਆ ਹਾਂ ਕਿ ਪੰਜਾਬ ਸਰਕਾਰ ਨੂੰ ਆਪਣੀਆਂ ਸਿਹਤ ਸੇਵਾਵਾਂ ਉੱਤੇ ਇੰਨਾ ਭਰੋਸਾ ਹੈ ਕਿ ਸੂਬਾ ਸਰਕਾਰ ਦੇ ਇਕ ਵਜੀਰ ਦਾ ਵੀ ਇਲਾਜ ਸਰਕਾਰੀ ਹਸਪਤਾਲ ਵਿਚ ਨਹੀਂ ਹੋਇਆ ਸਾਰਿਆਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿਚ ਹੋਇਆ। ਸਰਕਾਰੀ ਸਿਹਤ ਸੇਵਾਵਾਂ ਸੁਧਾਰਣਾ ਇਸ ਵੇਲੇ ਦੀ ਵੱਡੀ ਚਿੰਤਾ ਹੈ। ਕਾਲਾ ਬਾਜ਼ਾਰੀ ਬੰਦ ਹੋਣੀ ਚਾਹੀਦੀ ਹੈ ਤੇ ਸਿਹਤ ਮੰਤਰੀ ਨੂੰ ਡਿਸਮਿਸ ਕਰਨਾ ਚਾਹੀਦਾ ਹੈ।

ਆਓ ਵੀਡੀਓ ਵਿਚ ਦੇਖਦੇ ਹਾਂ ਹੋਰ ਕੀ ਬੋਲੇ ਬਿਕਰਮ ਮਜੀਠੀਆ।

-PTC News

adv-img
adv-img