Sun, Apr 28, 2024
Whatsapp

ਪਹਿਲੀ ਵਾਰ ਅਲੱਗ ਅੰਦਾਜ਼ 'ਚ ਦਿਖਿਆ ਬੌਬੀ ਦਿਓਲ ਦਾ ਪਰਿਵਾਰ (ਵੀਡੀਓ)

Written by  Joshi -- June 01st 2018 02:35 PM -- Updated: June 01st 2018 02:36 PM
ਪਹਿਲੀ ਵਾਰ ਅਲੱਗ ਅੰਦਾਜ਼ 'ਚ ਦਿਖਿਆ ਬੌਬੀ ਦਿਓਲ ਦਾ ਪਰਿਵਾਰ (ਵੀਡੀਓ)

ਪਹਿਲੀ ਵਾਰ ਅਲੱਗ ਅੰਦਾਜ਼ 'ਚ ਦਿਖਿਆ ਬੌਬੀ ਦਿਓਲ ਦਾ ਪਰਿਵਾਰ (ਵੀਡੀਓ)

bobby deol family: ਪਹਿਲੀ ਵਾਰ ਅਲੱਗ ਅੰਦਾਜ਼ 'ਚ ਦਿਖਿਆ ਬੌਬੀ ਦਿਓਲ ਦਾ ਪਰਿਵਾਰ (ਵੀਡੀਓ) ਫਿਲਮ ਇੰਡਟਸਰੀ ਤੋਂ ਗਾਇਬ ਹੋ ਚੁੱਕੇ ਧਰਮਿੰਦਰ ਦੇ ਛੋਟੇ ਬੇਟੇ ਬੌਬੀ ਦਿਓਲ 'ਰੇਸ ੩' ਨਾਲ ਇੱਕ ਵਾਰ ਫਿਰ ਧਮਾਕੇਦਾਰ ਵਾਪਸੀ ਦੀਆਂ ਤਿਆਰੀਆਂ 'ਚ ਹਨ। ਇਸ ਦੌਰਾਨ ਕਾਫੀ ਦੇਰ ਬਾਅਦ ਬੌਬੀ ਆਪਣੇ ਪਰਿਵਾਰ ਨਾਲ ਇਕੱਠੇ ਦਿਖਾਈ ਦਿੱਤੇ, ਜਿੱਥੇ ਉਹਨਾਂ ਨਾਲ ਪਤਨੀ ਤਾਨਿਆ ਅਤੇ ਬੇਟੇ ਸਨ। bobby deol family videoਦੱਸ ਦੇਈਏ ਕਿ ਦਿਓਲ ਦੀ ਪਤਨੀ ਪਾਰਟੀ ਲਵਰ ਨਾ ਹੋਣ ਕਾਰਨ ਮੀਡੀਆ ਤੋਂ ਦੂਰ ਹੀ ਰਹਿਣਾ ਪਸੰਦ ਕਰਦੀ ਹੈ। ੩੦ ਮਈ ੧੯੯੬ ਨੂੰ ਤਾਨਿਆ ਆਹੂਜਾ ਨਾਲ ਵਿਆਹ ਕਰਨ ਵਾਲੇ ਦਿਓਲ ਦਾ ਸਹੁਰਾ ਦੇਵੇਂਦਰ ਆਹੂਜਾ ੨੦ ਵੀਂ ਸੈਂਚੂਰੀ ਫਾਈਨੈਂਸ ਲਿਮੀਟੇਡ ਕੰਪਨੀ ਦੇ ਮੈਨੇਜ਼ਿੰਗ ਡਾਇਰੈਕਟਰ ਸਨ। ਬੌਬੀ ਦੀ ਪਹਿਲੀ ਫਿਲਮ 'ਬਰਸਾਤ' ਰਿਲੀਜ਼ ਹੋਣ ਤੋਂ ਬਾਅਦ ਇਕ ਦਿਨ ਮੁੰਬਈ ਦੇ ਇਕ ਇਟੇਲੀਅਨ ਹੋਟਲ 'ਚ ਬੌਬੀ ਨੇ ਤਾਨਿਆ ਨੂੰ ਦੇਖਿਆ ਅਤੇ ਆਪਣਾ ਦਿਲ ਹਾਰ ਬੈਠਾ ਸੀ।

Bobby Deol snapped with family and friends post wedding anniversary dinner in Bandra last night #instalike #instalove #instadaily #manavmanglani @manav.manglani

A post shared by Manav Manglani (@manav.manglani) on


ਧਰਮਿੰਦਰ ਦੀ ਨੂੰਹ ਤੇ ਬੇਟੇ ਬੌਬੀ ਦਿਓਲ ਨੇ ਮਿਲ ਕੇ ਇਕ ਰੇਸਟੋਰੈਂਟ ਖੋਲ੍ਹਿਆ ਹੈ। ਜ਼ਿਕਰਯੋਗ ਹੈ ਕਿ ਸਫਲਤਾ ਅਤੇ ਅਸਫਲਤਾ ਦੇ ਦੌਰ 'ਚ ਬੌਬੀ ਦੀ ਪਤਨੀ ਨੇ ਉਹਨਾਂ ਦਾ ਹਰ ਕਦਮ 'ਤੇ ਪੂਰਾ ਸਾਥ ਦਿੱਤਾ ਹੈ। —PTC News

Top News view more...

Latest News view more...