Sat, Jul 12, 2025
Whatsapp

ਸੁਲਤਾਨਵਿੰਡ ਨਹਿਰ 'ਚ ਤੈਰਦੀ ਮਿਲੀ ਦੋ ਦਿਨਾਂ ਤੋਂ ਲਾਪਤਾ ਡਾਕਟਰ ਦੀ ਲਾਸ਼

Reported by:  PTC News Desk  Edited by:  Jasmeet Singh -- May 17th 2022 12:37 PM -- Updated: May 17th 2022 12:48 PM
ਸੁਲਤਾਨਵਿੰਡ ਨਹਿਰ 'ਚ ਤੈਰਦੀ ਮਿਲੀ ਦੋ ਦਿਨਾਂ ਤੋਂ ਲਾਪਤਾ ਡਾਕਟਰ ਦੀ ਲਾਸ਼

ਸੁਲਤਾਨਵਿੰਡ ਨਹਿਰ 'ਚ ਤੈਰਦੀ ਮਿਲੀ ਦੋ ਦਿਨਾਂ ਤੋਂ ਲਾਪਤਾ ਡਾਕਟਰ ਦੀ ਲਾਸ਼

ਸ੍ਰੀ ਅੰਮ੍ਰਿਤਸਰ ਸਾਹਿਬ, 17 ਮਈ: ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਅਧੀਨ ਆਉਂਦੀ ਸੁਲਤਾਨਵਿੰਡ ਨਹਿਰ 'ਚੋਂ ਡਾਕਟਰ ਸੰਜੀਵ ਵੋਹਰਾ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਸੋਗ ਦਾ ਮਾਹੌਲ ਹੈ। ਡਾ. ਵੋਹਰਾ ਦੁੱਖ ਨਿਵਾਰਨ ਹਸਪਤਾਲ ਵਿੱਚ ਕੰਮ ਕਰਦੇ ਸਨ ਤੇ ਗ੍ਰੀਨ ਐਵੀਨਿਊ ਦੇ ਰਹਿਣ ਵਾਲੇ ਸਨ। ਇਹ ਵੀ ਪੜ੍ਹੋ: ਅਡਾਨੀ ਸਮੂਹ ਦੀ ਹੋਈ ਸੀਮੈਂਟ ਕੰਪਨੀਆਂ 'ਅੰਬੂਜਾ' ਅਤੇ 'ਏਸੀਸੀ', ਇਨ੍ਹੇ ਪੈਸੇ ਖ਼ਰਚ ਤਾਂ ਇੱਕ ਨਵਾਂ ਭਾਰਤ ਬਣ ਜਾਂਦਾ ਉਹ ਪਿਛਲੇ 2 ਦਿਨਾਂ ਤੋਂ ਲਾਪਤਾ ਸਨ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਮਗਰੋਂ ਛਾਣਬੀਣ ਦੌਰਾਨ ਡਾਕਟਰ ਦੀ ਗੱਡੀ ਤਾਰਾ ਵਾਲਾ ਪੁਲ ਨੇੜੇ ਮਿਲੀ ਸੀ। ਪੁਲਿਸ ਨੇ ਗੱਡੀ ਮਿਲਣ ਤੋਂ ਬਾਅਦ ਗੋਤਾਖੋਰਾਂ ਨੂੰ ਨਹਿਰ ਵਿੱਚ ਉਤਾਰ ਕੇ ਡਾਕਟਰ ਦੀ ਲਾਸ਼ਾਂ ਬਰਾਮਦ ਕੀਤੀ ਹੈ। ਪੁਲਿਸ ਨੇ ਆਪਣੀ ਮੁੱਢਲੀ ਜਾਂਚ ਵਿੱਚ ਇਸ ਮਾਮਲੇ 'ਚ ਅਪਰਾਧਿਕ ਗਤੀਵਿਧੀ ਨੂੰ ਨਕਾਰਦਿਆਂ ਇਸਨੂੰ ਖੁਦਕੁਸ਼ੀ ਨਾਲ ਜੋੜਿਆ ਹੈ। ਪਰਿਵਾਰ ਮੁਤਾਬਕ ਐਤਵਾਰ ਜਾਨੀ 15 ਮਈ ਨੂੰ ਉਹ ਕਾਰ ਵਿੱਚ ਘਰੋਂ ਨਿਕਲਿਆ ਸੀ ਅਤੇ ਮੁੜ ਕੇ ਵਾਪਸ ਨਹੀਂ ਆਇਆ। ਰਿਸ਼ਤੇਦਾਰਾਂ ਨੇ ਆਲੇ-ਦੁਆਲੇ ਕਾਫ਼ੀ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲੱਗਾ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮਕਬੂਲਪੁਰਾ ਤੋਂ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਦਸਿਆ ਕਿ ਸਾਨੂੰ 15 ਤਾਰੀਖ ਨੂੰ ਡਾ. ਸੰਜੀਵ ਵੋਹਰਾ ਦੀ ਗੁਮਸ਼ੁਦਗੀ ਦੀ ਰਿਪੋਰਟ ਮਿਲੀ ਸੀ, ਜਿਸਦੀ ਮੁਢਲੀ ਤਫਤੀਸ਼ ਵਿਚ ਸਾਨੂੰ ਤਾਰਾ ਵਾਲਾ ਪੁਲ ਤੋਂ ਉਸਦੇ ਕਪੜੇ ਅਤੇ ਗੱਡੀ ਬਰਾਮਦ ਹੋਈ ਸੀ ਅਤੇ ਅੱਜ ਸਵੇਰੇ ਉਸਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਬਾਹਰ ਕੱਢਵਾ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਫਿਲਹਾਲ ਆਤਮਹੱਤਿਆ ਦਾ ਮਾਮਲਾ ਲਗ ਰਿਹਾ ਹੈ ਪਰ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਜਲਦ ਹੀ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਲਹਿਰਾ ਮੁਹੱਬਤ ਤੋਂ ਬਾਅਦ ਹੁਣ ਰੂਪਨਗਰ ਦੇ ਥਰਮਲ ਪਲਾਂਟ 'ਚ ਲੀਕੇਜ, ਪਲਾਂਟ ਦੇ 4 ਵਿੱਚੋਂ 2 ਯੂਨਿਟ ਠੱਪ ਪੁਲਿਸ ਨੇ ਨੇੜੇ ਦੀ ਦਰਗਾਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਹੈ। ਫੁਟੇਜ 'ਚ ਐਤਵਾਰ ਦੁਪਹਿਰ ਕਰੀਬ 12.30 ਵਜੇ ਡਾਕਟਰ ਵੋਹਰਾ ਕਾਰ 'ਚੋਂ ਉਤਰ ਕੇ ਨਹਿਰ ਦੇ ਕੰਢੇ ਪਹੁੰਚੇ ਸਨ। ਅੱਧਾ ਘੰਟਾ ਉੱਥੇ ਰੁੱਕ ਕੇ ਫਿਰ ਅਚਾਨਕ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਡਾ. ਵੋਹਰਾ ਦੀ ਪਤਨੀ ਡਾ. ਵੰਦਨਾ ਇੱਕ ਗਾਇਨੀਕੋਲੋਜਿਸਟ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਵੀ ਹਨ। -PTC News


Top News view more...

Latest News view more...

PTC NETWORK
PTC NETWORK