Sun, Apr 5, 2026
Whatsapp

ਆਮਿਰ ਖ਼ਾਨ ਦੀ ਲੰਬੀ ਦਾੜ੍ਹੀ, ਸਰਦਾਰ ਲੁੱਕ ਨੂੰ ਪੰਜਾਬੀਆਂ ਵੱਲੋਂ ਮਿਲ ਰਿਹੈ ਖੂਬ ਪਿਆਰ (ਤਸਵੀਰਾਂ)

Reported by:  PTC News Desk  Edited by:  Jashan A -- November 26th 2019 06:56 PM
ਆਮਿਰ ਖ਼ਾਨ ਦੀ ਲੰਬੀ ਦਾੜ੍ਹੀ, ਸਰਦਾਰ ਲੁੱਕ ਨੂੰ ਪੰਜਾਬੀਆਂ ਵੱਲੋਂ ਮਿਲ ਰਿਹੈ ਖੂਬ ਪਿਆਰ (ਤਸਵੀਰਾਂ)

ਆਮਿਰ ਖ਼ਾਨ ਦੀ ਲੰਬੀ ਦਾੜ੍ਹੀ, ਸਰਦਾਰ ਲੁੱਕ ਨੂੰ ਪੰਜਾਬੀਆਂ ਵੱਲੋਂ ਮਿਲ ਰਿਹੈ ਖੂਬ ਪਿਆਰ (ਤਸਵੀਰਾਂ)

ਆਮਿਰ ਖ਼ਾਨ ਦੀ ਲੰਬੀ ਦਾੜ੍ਹੀ, ਸਰਦਾਰ ਲੁੱਕ ਨੂੰ ਪੰਜਾਬੀਆਂ ਵੱਲੋਂ ਮਿਲ ਰਿਹੈ ਖੂਬ ਪਿਆਰ (ਤਸਵੀਰਾਂ),ਆਪਣੀ ਬਾਕਮਾਲ ਐਕਟਿੰਗ ਲਈ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਇਨ੍ਹੀ ਦਿਨੀਂ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜਿਸ 'ਚ ਉਹ ਸਰਦਾਰ ਦੀ ਲੁੱਕ 'ਚ ਨਜ਼ਰ ਆਉਣਗੇ। ਉਨ੍ਹਾਂ ਨੇ ਇਸ ਕਿਰਦਾਰ ਲਈ ਕਾਫ਼ੀ ਮਿਹਨਤ ਕੀਤੀ। ਇਸ ਫਿਲਮ ਦਾ ਨਾਮ ਹੈ ਲਾਲ ਸਿੰਘ ਚੱਢਾ, ਜੋ ਇਸ ਸਮੇਂ ਖੂਬ ਸੁਰਖੀਆਂ ਬਟੋਰ ਰਹੀ ਹੈ। Amir Khanਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ‘ਚ ਸ਼ੁਰੂ ਹੋਈ ਸੀ। ਜਿੱਥੋਂ ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਪਰ ਇਸ ਵਾਰ ਆਮਿਰ ਖ਼ਾਨ ਨੇ ਆਪੇ ਇੰਸਟਾਗ੍ਰਾਮ ਉੱਤੇ ਆਪਣੀ ਸਰਦਾਰ ਵਾਲੀ ਲੁੱਕ ਸਾਂਝੀ ਕੀਤੀ ਹੈ। ਹੋਰ ਪੜ੍ਹੋ: ਸਾਬਕਾ ਕਪਤਾਨ ਧੋਨੀ ਪਹੁੰਚੇ ਆਪਣੀ ਬੇਟੀ ਜੀਵਾ ਦੇ ਸਕੂਲ (ਵੀਡੀਓ) ਜਿਸ 'ਚ ਉਹ ਸੰਘਣੀ ਦਾੜ੍ਹੀ ਤੇ ਪੱਗ ਵਿਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। Amir Khanਤੁਹਾਨੂੰ ਦੱਸ ਦਈਏ ਕਿ ਲਾਲਾ ਸਿੰਘ ਚੱਡਾ ਫ਼ਿਲਮ ਸਾਲ 1994 'ਚ ਆਈ ਹਾਲੀਵੁੱਡ ਫ਼ਿਲਮ ਫਾਰੈਸਟਗੰਪ ਦੀ ਹਿੰਦੀ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ। ਇਸ ਫ਼ਿਲਮ ‘ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਖ਼ਾਨ ਲੀਡ ਰੋਲ ਵਿਚ ਨਜ਼ਰ ਆਉਣਗੇ। -PTC News


Top News view more...

Latest News view more...

PTC NETWORK
PTC NETWORK