ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ
ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ:ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਕਾਲ਼ਾ ਹਿਰਨ ਸ਼ਿਕਾਰ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਨੇ ਵੀਰਵਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਹੈ।ਉੱਥੇ ਹੀ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅੱਜ 10.30 ਵਜੇ ਸੈਸ਼ਨਜ਼ ਕੋਰਟ ਵਿਚ ਸੁਣਵਾਈ ਹੋਵੇਗੀ।ਇਸ ਤੋਂ ਪਹਿਲਾ ਸਜ਼ਾ ਹੋਣ ਮਗਰੋਂ ਸਲਮਾਨ ਖਾਨ ਨੂੰ ਜੋਧਪੁਰ ਦੀ ਕੇਂਦਰੀ ਜੇਲ੍ਹ ਭੇਜਿਆ ਗਿਆ,ਜਿੱਥੇ ਉਨ੍ਹਾਂ ਨੇ ਰਾਤ ਬਿਤਾਈ ਹੈ।ਸਲਮਾਨ ਦੇ ਜੋਧਪੁਰ ਜੇਲ੍ਹ ਪੁੱਜਣ 'ਤੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਕਰਾਇਆ ਗਿਆ।ਸਲਮਾਨ ਖਾਨ ਦੇ ਵੱਲੋਂ ਜੋਧਪੁਰ ਦੇ ਸਤਰ ਅਦਾਲਤ ਵਿਚ ਜ਼ਮਾਨਤ ਅਰਜੀ ਦਰਜ ਕੀਤੀ ਗਈ ਹੈ ਜਿਸ 'ਤੇ ਅੱਜ ਕੋਰਟ ਸੁਣਵਾਈ ਕਰੇਗਾ।ਮੁੱਖ ਕਾਨੂੰਨੀ ਮਜਿਸਟਰੇਟ ਦੇਵ ਕੁਮਾਰ ਖਤਰੀ ਨੇ ਆਪਣੇ ਲਿਖਤੀ ਫੈਸਲੇ ਵਿਚ ਕਿਹਾ, ''ਆਰੋਪੀ ਲੋਕਾਂ ਦਾ ਮਨਪਸੰਦੀ ਐਕਟਰ ਹੈ ਜਿਸ ਦੇ ਕੰਮਾਂ ਦੀ ਲੋਕ ਨਕਲ ਕਰਦੇ ਹਨ।ਇਸ ਦੇ ਬਾਵਜੂਦ ਵੀ ਆਰੋਪੀ ਨੇ ਦੋ ਕਾਲ਼ਾ ਹਿਰਨਾਂ ਦਾ ਸ਼ਿਕਾਰ ਕੀਤਾ।ਮੁੱਖ ਕਾਨੂੰਨੀ ਮਜਿਸਟਰੇਟ ਦੇਵ ਕੁਮਾਰ ਖਤਰੀ ਨੇ ਸਲਮਾਨ ਦੀ ਸਜ਼ਾ ਉੱਤੇ ਫੈਸਲਾ ਸੁਣਾਇਆ।ਹੁਣ ਦੇਖਣਾ ਇਹ ਹੋਵੇਗਾ ਕਿ ਸਲਮਾਨ ਖਾਨ ਨੂੰ ਜ਼ਮਾਨਤ ਮਿਲਦੀ ਹੈ ਜਾਂ ਫ਼ਿਰ ਜੇਲ੍ਹ ਅੰਦਰ ਹੀ ਰਹਿਣਾ ਪਵੇਗਾ।ਇਸ ਦਾ ਫ਼ੈਸਲਾ ਅੱਜ 10.30 ਵਜੇ ਹੀ ਹੋਵੇਗਾ। -PTCNews