Tue, Dec 23, 2025
Whatsapp

ਬ੍ਰਿਟਿਸ਼ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਇਹਨਾਂ ਦੇਸ਼ਾਂ ਦੇ ਲੋਕ ਹੋਣਗੇ ਬ੍ਰਿਟੇਨ ਫੌਜ 'ਚ ਭਰਤੀ

Reported by:  PTC News Desk  Edited by:  Joshi -- November 06th 2018 06:30 AM -- Updated: November 06th 2018 06:32 AM
ਬ੍ਰਿਟਿਸ਼ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਇਹਨਾਂ ਦੇਸ਼ਾਂ ਦੇ ਲੋਕ ਹੋਣਗੇ ਬ੍ਰਿਟੇਨ ਫੌਜ 'ਚ ਭਰਤੀ

ਬ੍ਰਿਟਿਸ਼ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਇਹਨਾਂ ਦੇਸ਼ਾਂ ਦੇ ਲੋਕ ਹੋਣਗੇ ਬ੍ਰਿਟੇਨ ਫੌਜ 'ਚ ਭਰਤੀ

ਬ੍ਰਿਟਿਸ਼ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਇਹਨਾਂ ਦੇਸ਼ਾਂ ਦੇ ਲੋਕ ਹੋਣਗੇ ਬ੍ਰਿਟੇਨ ਫੌਜ 'ਚ ਭਰਤੀ,ਲੰਡਨ: ਬ੍ਰਿਟਿਸ਼ ਸਰਕਾਰ ਨੇ ਹੁਣ ਆਪਣੀ ਆਰਮਡ ਪੁਲਿਸ ਵਿੱਚ ਵੱਖ ਵੱਖ ਦੇਸ਼ਾ ਦੇ ਲੋਕਾਂ ਨੂੰ ਭਰਤੀ ਕਰਨ ਦਾ ਐਲਾਨ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਉਹਨਾਂ ਆਪਣੀ ਆਰਮਡ ਫੋਰਸ 'ਚ ਸੁਰੱਖਿਆ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਲਈ ਰਾਸ਼ਟਰ ਮੰਡਲ ਦੇਸ਼ਾਂ (ਕਾਮਨਵੈਲਥ) ਦੇ ਬਿਨੈਕਾਰਾਂ ਨੂੰ ਭਰਤੀ ਲਈ ਨਿਯਮਾਂ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਵੀ ਕੈਂਡੀਡੇਟ ਅਪਲਾਈ ਕਰਨਾ ਚੌਂਦੇ ਹਨ ਉਹ ਜਲਦੀ ਤੋਂ ਜਲਦੀ ਆਪਣੇ ਦੇਸ਼ ਨਾਲ ਨਾਲ ਸੰਪਰਕ ਕਰ ਲੈਣ। ਮਿਲੀ ਜਾਣਕਾਰੀ ਮੁਤਾਬਕ ਬ੍ਰਿਟਿਸ਼ ਸਰਕਾਰ ਨੇ ਭਾਰਤ, ਆਸਟਰੇਲੀਆ, ਕੈਨੇਡਾ, ਕੀਨੀਆ, ਫੀਜ਼ੀ ਜਿਹੇ ਦੇਸ਼ਾਂ ਤੋਂ ਲੋਕ ਬ੍ਰਿਟਿਸ਼ ਸੁਰੱਖਿਆ ਬਲਾਂ 'ਚ ਭਰਤੀ ਹੋਣ ਲਈ ਕਿਹਾ ਹੈ ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਲਦੀ ਤੋਂ ਜਲਦੀ ਅਪਲਾਈ ਕਰ ਦਵੋ। ਹੋਰ ਪੜ੍ਹੋ:ਨਵਜੋਤ ਸਿੱਧੂ ਪਾਕਿਸਤਾਨ ਦਾ ਨੁੰਮਾਇਦਾ ਬਣ ਚੁੱਕਿਆ ਹੈ: ਅਕਾਲੀ ਦਲ ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਸਰਕਾਰ ਨੂੰ ਪਿਛਲੇ ਕੁਝ ਸਮੇਂ ਤੋਂ ਹੀ ਸੁਰੱਖਿਆ ਬਲਾ ਦੀ ਕਮੀ ਬਹੁਤ ਜਿਆਦਾ ਮਹਿਸੂਸ ਹੋ ਰਹੀ ਸੀ ਜਿਸ ਦੌਰਾਨ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ। ਸੂਤਰਾਂ ਅਨੁਸਾਰ ਉਹਨਾਂ ਕਿਹਾ ਕਿ 'ਅਸੀਂ ਹੁਣ ਕਾਮਨਵੈਲਥ ਦੇਸ਼ਾਂ ਦੇ ਨਾਗਰਿਕਾਂ ਲਈ ਬ੍ਰਿਟੇਨ 'ਚ 5 ਸਾਲ ਦਾ ਪ੍ਰਵਾਸ ਦੇ ਨਿਯਮ ਨੂੰ ਖਤਮ ਕਰਨ ਅਤੇ ਥਲ ਸੈਨਾ, ਸ਼ਾਹੀ ਨੌ-ਸੈਨਾ, ਸ਼ਾਹੀ ਹਵਾਈ ਫੌਜ 'ਚ 1,350 ਰੰਗਰੂਟ (ਸਿਪਾਹੀ) ਭਰਤੀ ਕਰਨ ਦਾ ਫੈਸਲਾ ਕੀਤਾ ਹੈ।ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਰੇਕ ਕੈਂਡੀਡੇਟ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। —PTC News


Top News view more...

Latest News view more...

PTC NETWORK
PTC NETWORK