ਮਹਾਰਾਣੀ ਐਲੀਜ਼ਾਬੇਥ ਨਾਲ ਮਿਲ ਬੋਲੇ ਬਾਈਡੇਨ, 'ਮੈਨੂੰ ਮੇਰੀ ਮਾਂ ਦੀ ਯਾਦ ਆ ਗਈ'

By Baljit Singh - June 14, 2021 8:06 pm

ਲੰਡਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ (Joe Biden) ਨੇ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਬਾਅਦ ਬਾਈਡੇਨ ਨੇ ਕਿਹਾ ਕਿ ਮਹਾਰਾਣੀ ਨਾਲ ਮਿਲ ਕੇ ਉਨ੍ਹਾਂ ਨੂੰ ਆਪਣੀ ਮਾਂ ਦੀ ਯਾਦ ਆ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿੰਡਸਰ ਕਾਸਲ ਵਿਚ ਚਾਹ ਦੌਰਾਨ ਮਹਾਰਾਣੀ ਐਲੀਜ਼ਾਬੇਥ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਬਾਰੇ ਵੀ ਪੁੱਛਿਆ।

ਪੜੋ ਹੋਰ ਖਬਰਾਂ: 73 ਫੀਸਦੀ ਬਜ਼ੁਰਗਾਂ ਨਾਲ ਲਾਕਡਾਊਨ ਦੌਰਾਨ ਹੋਇਆ ਗਲਤ ਵਤੀਰਾ

ਬਾਈਡੇਨ ਨੇ ਜੀ-7 ਸਮਿਟ ਦੇ ਖਤਮ ਹੋਣ ਤੋਂ ਬਾਅਦ ਮਹਾਰਾਣੀ ਨਾਲ ਮੁਲਕਾਤ ਕੀਤੀ। ਉਨ੍ਹਾਂ ਨੇ ਲੰਡਨ ਤੋਂ ਨਿਕਲਣ ਤੋਂ ਪਹਿਲਾਂ ਦੱਸਿਆ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਉਨ੍ਹਾਂ ਦੀ ਬੇਇੱਜ਼ਤੀ ਹੋਵੇਗੀ ਪਰ ਉਨ੍ਹਾਂ ਨੂੰ ਵੇਖਕੇ ਮੈਨੂੰ ਆਪਣੀ ਮਾਂ ਯਾਦ ਆ ਗਈ, ਜਿਵੇਂ ਉਹ ਵਿੱਖਦੀ ਹੈ ਅਤੇ ਉਦਾਰਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹ ਬਹੁਤ ਦਿਆਲੂ ਹੈ, ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਪਰ ਸਾਡੀ ਚੰਗੀ ਗੱਲਬਾਤ ਹੋਈ।

ਪੜੋ ਹੋਰ ਖਬਰਾਂ: ਹੁਣ ਅਮਰੀਕਾ ਜਾਣ ਵੇਲੇ ਵਿਦਿਆਰਥੀਆਂ ਨੂੰ ਨਹੀਂ ਪਵੇਗੀ ਕਿਸੇ ‘ਟੀਕਾ ਸਰਟੀਫਿਕੇਟ’ ਦੀ ਲੋੜ

ਬਾਈਡਨ ਨੇ ਕਿਹਾ ਕਿ ਉਹ ਉਨ੍ਹਾਂ ਦੋ ਨੇਤਾਵਾਂ ਦੇ ਬਾਰੇ ਵਿਚ ਜਾਨਣਾ ਚਾਹੁੰਦੀ ਸੀ, ਜਿਨ੍ਹਾਂ ਨਾਲ ਮੈਂ ਮਿਲਣ ਵਾਲਾ ਹਾਂ। ਮਿਸਟਰ ਪੁਤਿਨ ਅਤੇ ਉਹ ਸ਼ੀ ਜਿਨਪਿੰਗ ਬਾਰੇ ਜਾਨਣਾ ਚਾਹੁੰਦੀ ਸੀ ਅਤੇ ਅਸੀਂ ਕਾਫ਼ੀ ਦੇਰ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਹੋਰ ਦੇਰ ਰੁਕਣਾ ਚਾਹੁੰਦੇ ਸਨ। ਬਾਈਡੇਨ ਨੇ ਮਹਾਰਾਣੀ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ ਹੈ।

ਪੜੋ ਹੋਰ ਖਬਰਾਂ: ਕੇਂਦਰ ਸਰਕਾਰ ਦਾ ਨਵਾਂ ਹੁਕਮ, ਇਨ੍ਹਾਂ ਅਧਿਕਾਰੀਆਂ ਨੂੰ ਆਉਣਾ ਪਵੇਗਾ ਦਫਤਰ

ਫਰਸਟ ਲੇਡੀ ਜਿਲ ਬਾਈਡੇਨ ਨੇ ਪਹਿਲਾਂ ਕਿਹਾ ਸੀ ਕਿ ਉਹ ਮਹਾਰਾਣੀ ਨਾਲ ਮਿਲਣ ਲਈ ਉਤਸ਼ਾਹਿਤ ਹੈ ਅਤੇ ਇਹ ਟ੍ਰਿਪ ਦਾ ਰੋਚਕ ਹਿੱਸਾ ਹੈ। ਬਾਈਡੇਨ ਤੋਂ ਪਹਿਲਾਂ 2018 ਵਿਚ ਟਰੰਪ, 2016 ਵਿਚ ਓਬਾਮਾ, 2008 ਵਿਚ ਜਾਰਜ ਡਬਲਯੂ ਬੁਸ਼ ਅਤੇ 1982 ਵਿਚ ਰਾਨਲਡ ਰੀਗਨ ਵੀ ਮਹਾਰਾਣੀ ਨਾਲ ਮਿਲ ਚੁੱਕੇ ਹਨ।

-PTC News

adv-img
adv-img