Sat, Jun 14, 2025
Whatsapp

ਕਰਨਾਟਕ ਦੇ ਸੀਐਮ ਯੇਦੀਯੁਰੱਪਾ ਨੇ ਦਿੱਤਾ ਅਸਤੀਫਾ, ਹੋਏ ਭਾਵੁਕ

Reported by:  PTC News Desk  Edited by:  Jashan A -- July 26th 2021 12:34 PM -- Updated: July 26th 2021 12:40 PM
ਕਰਨਾਟਕ ਦੇ ਸੀਐਮ ਯੇਦੀਯੁਰੱਪਾ ਨੇ ਦਿੱਤਾ ਅਸਤੀਫਾ, ਹੋਏ ਭਾਵੁਕ

ਕਰਨਾਟਕ ਦੇ ਸੀਐਮ ਯੇਦੀਯੁਰੱਪਾ ਨੇ ਦਿੱਤਾ ਅਸਤੀਫਾ, ਹੋਏ ਭਾਵੁਕ

ਨਵੀਂ ਦਿੱਲੀ: ਕਰਨਾਟਕ (karnataka chief minister)ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ (bs yediyurappa) ਨੇ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਯੇਦੀਯੁਰੱਪਾ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਯੇਦੀਯੁਰੱਪਾ ਨੇ ਖ਼ੁਦ ਇਹ ਜਾਣਕਾਰੀ ਦਿੱਤੀ ਹੈ। ਯੇਦੀਯੁਰੱਪਾ ਭਾਵੁਕ ਹੋ ਗਏ ਤੇ ਕਿਹਾ, ‘ਮੈਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਦੁਪਹਿਰ ਦੇ ਖਾਣੇ ਤੋਂ ਬਾਅਦ ਮੈਂ ਰਾਜਪਾਲ ਨੂੰ ਮਿਲਾਂਗਾ। ਤੁਹਾਨੂੰ ਦੱਸ ਦੇਈਏ ਕਿ ਅੱਜ ਯੇਦੀਯੁਰੱਪਾ ਸਰਕਾਰ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋ ਗਏ ਹਨ। ਯੇਦੀਯੁਰੱਪਾ ਸਰਕਾਰ ਦੀ ਦੂਜੀ ਵਰ੍ਹੇਗੰਢ ਮੌਕੇ ਹਾਈ ਕਮਾਨ ਅੱਗੇ ਝੁੱਕ ਗਏ ਹਨ। -PTC News


Top News view more...

Latest News view more...

PTC NETWORK