ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ6 ਪਾਕਿਸਤਾਨੀ ਨੌਜਵਾਨਾਂ ਨੂੰ ਬੀ.ਐੱਸ.ਐੱਫ਼ ਨੇ ਕੀਤਾ ਗ੍ਰਿਫ਼ਤਾਰ
ਅੰਮ੍ਰਿਤਸਰ :ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦੀ ਚੌਕੀ ਪੁਲ ਕੰਜਰੀ ਨੇੜਿਓਂ ਸੀਮਾ ਸੁਰੱਖਿਆ ਬਲਾਂ (ਬੀ.ਐਸ.ਐਫ. ) ਨੇ ਬੀਤੀ ਰਾਤ 6 ਪਾਕਿਸਤਾਨੀ ਨੌਜਵਾਨਾਂ ਨੂੰ ਫੜਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਨੌਜਵਾਨਾਂ ਦੀ ਉਮਰ 20 ਤੋਂ 21 ਸਾਲ ਦੇ ਦਰਮਿਆਨ ਹੈ। ਉਨ੍ਹਾਂ ਨੂੰ ਸ਼ਾਮ 5ਵਜੇਂ ਦੇ ਆਸ-ਪਾਸ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਤੋਂ ਫੜਿਆ ਗਿਆ ਹੈ।
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ
[caption id="attachment_464796" align="aligncenter" width="275"]
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ6 ਪਾਕਿਸਤਾਨੀ ਨੌਜਵਾਨਾਂ ਨੂੰਬੀ.ਐੱਸ.ਐੱਫ਼ ਨੇ ਕੀਤਾ ਗ੍ਰਿਫ਼ਤਾਰ[/caption]
ਜਾਣਕਾਰੀ ਮੁਤਾਬਕ ਇਹ ਸਾਰੇ ਨੌਜਵਾਨ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਰਹਿਣ ਵਾਲੇ ਹਨ। ਫੜੇ ਗਏ ਪਾਕਿਸਤਾਨੀ ਨੌਜਵਾਨ ਮੁਹੰਮਦ ਆਸਿਫ਼ (25) ਪੁੱਤਰ ਆਸ਼ਿਕ ਹੁਸੈਨ, ਮੁਹੰਮਦ ਉਮਰ ਫ਼ਾਰੂਕ (21) ਪੁੱਤਰ ਮੁਹੰਮਦ ਆਯੂਬ, ਮੁਹੰਮਦ ਆਰਿਫ਼ (22) ਪੁੱਤਰ ਸ਼ਾਹਜਾਦ ਖ਼ਾਨ, ਮੁਹੰਮਦ ਅਰਸਲਾਨ (14) ਪੁੱਤਰ ਬਿਲਾਲ ਵਾਸੀ ਪਿੰਡ ਕੋਕਰ ਪੁਲਿਸ ਥਾਣਾ ਡੇਰਾ ਸਮਾਈਲ ਖ਼ਾਨ, ਜ਼ਿਲ੍ਹਾ ਡੇਰਾ ਇਸਮਾਈਲ ਖ਼ਾਨ ਦੇ ਰਹਿਣ ਵਾਲੇ ਹਨ।
[caption id="attachment_464795" align="aligncenter" width="286"]
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ6 ਪਾਕਿਸਤਾਨੀ ਨੌਜਵਾਨਾਂ ਨੂੰਬੀ.ਐੱਸ.ਐੱਫ਼ ਨੇ ਕੀਤਾ ਗ੍ਰਿਫ਼ਤਾਰ[/caption]
ਉੱਥੇ ਹੀ ਬਾਕੀ ਦੋ ਨੌਜਵਾਨ ਰਾਜਾ ਅੱਬਾਸ (19) ਪੁੱਤਰ ਗ਼ੁਲਾਮ ਸੱਬੀਰ ਅਤੇ ਸ਼ੌਕਤ (18) ਪੁੱਤਰ ਯਾਸਿਨ ਵਾਸੀ ਪਿੰਡ ਹਿੰਮਤ ਪੁਲਿਸ ਥਾਣਾ ਡੇਰਾ ਸਮਾਈਲ ਖ਼ਾਨ, ਜ਼ਿਲ੍ਹਾ ਡੇਰਾ ਇਸਮਾਈਲ ਖ਼ਾਨ ਦੇ ਰਹਿਣ ਵਾਲੇ ਹਨ। ਸੂਤਰਾਂ ਅਨੁਸਾਰ ਉਕਤ ਨੌਜਵਾਨਾਂ ਤੋਂ ਫ਼ਿਲਹਾਲ ਸੁਰੱਖਿਆ ਅਤੇ ਖ਼ੁਫ਼ੀਆਂ ਏਜੰਸੀਆਂ ਦੀ ਸਾਂਝੀ ਟੀਮ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਭੁਲੇਖੇ ਨਾਲ ਸਰਹੱਦ 'ਤੇ ਪਹੁੰਚ ਗਏ ਜਾਂ ਉਨ੍ਹਾਂ ਦਾ ਕੋਈ ਗਲਤ ਮਕਸਦ ਸੀ।
ਪੜ੍ਹੋ ਹੋਰ ਖ਼ਬਰਾਂ :ਮਹਾਰਾਸ਼ਟਰ : ਭੰਡਾਰਾ ਦੇ ਜ਼ਿਲ੍ਹਾ ਹਸਪਤਾਲ 'ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਹੋਈ ਮੌਤ
[caption id="attachment_464794" align="aligncenter" width="299"]
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ6 ਪਾਕਿਸਤਾਨੀ ਨੌਜਵਾਨਾਂ ਨੂੰਬੀ.ਐੱਸ.ਐੱਫ਼ ਨੇ ਕੀਤਾ ਗ੍ਰਿਫ਼ਤਾਰ[/caption]
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਦੇ ਇਕ ਵਿਅਕਤੀ ਅਲੀ ਹੈਦਰ, ਜਿਸ ਨੇ ਗਲਤੀ ਨਾਲ 31ਦਸੰਬਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਪਾਰ ਕਰ ਲਈ ਸੀ। ਉਸ ਨੂੰ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
-PTCNews