Mon, Jun 16, 2025
Whatsapp

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ BSF ਨੇ ਬਰਾਮਦ ਕੀਤੀ 10 ਕਿੱਲੋ ਹੈਰੋਇਨ

Reported by:  PTC News Desk  Edited by:  Shanker Badra -- February 11th 2021 08:15 PM
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ BSF ਨੇ ਬਰਾਮਦ ਕੀਤੀ 10 ਕਿੱਲੋ ਹੈਰੋਇਨ

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ BSF ਨੇ ਬਰਾਮਦ ਕੀਤੀ 10 ਕਿੱਲੋ ਹੈਰੋਇਨ

ਅਜਨਾਲਾ : ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਅੱਜ ਬੀਐੱਸਐੱਫ ਨੂੰ 10 ਪੈਕਟ ਹੈਰੋਇਨ ਬਰਾਮਦ ਹੋਈ ਹੈ। ਇਸ ਦੌਰਾਨ ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਹੈਰੋਇਨ ਦੇ ਨਾਲ-ਨਾਲ ਸਰਹੱਦ ਪਾਰ ਨਸ਼ੇ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ। [caption id="attachment_474160" align="aligncenter" width="700"]BSF recovers 10 kg heroin near India-Pakistan international border ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ BSF ਨੇ ਬਰਾਮਦ ਕੀਤੀ 10 ਕਿੱਲੋ ਹੈਰੋਇਨ[/caption] ਪੜ੍ਹੋ ਹੋਰ ਖ਼ਬਰਾਂ : ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ' ਦੀ ਤਰਜ਼ 'ਤੇ ਚੱਲ ਰਹੀ ਹੈ  ਅੱਜ ਸਵੇਰੇ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਕੰਡਿਆਲੀ ਤਾਰ ਨੇੜੇ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਸੀ, ਜਿਸ ਦੌਰਾਨ 10 ਕਿਲੋਂ ਹੈਰੋਇਨ ਬਰਾਮਦ ਹੋਈ ਹੈ। ਇਸ ਦੌਰਾਨ ਬਰਾਮਦ ਹੈਰੋਇਨ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। [caption id="attachment_474159" align="aligncenter" width="700"]BSF recovers 10 kg heroin near India-Pakistan international border ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ BSF ਨੇ ਬਰਾਮਦ ਕੀਤੀ 10 ਕਿੱਲੋ ਹੈਰੋਇਨ[/caption] ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਵਾਹਗਾ ਸਰਹੱਦ ਨਜ਼ਦੀਕ ਜਿਸ ਜਗ੍ਹਾ 'ਤੇ ਬੀ.ਐਸ.ਐਫ ਵੱਲੋਂ ਕੰਡਿਆਲੀ ਤਾਰ ਨਜ਼ਦੀਕ ਪਹੁੰਚੇ 2 ਭਾਰਤੀ ਤਸਕਰਾਂ 'ਤੇ ਗੋਲੀ ਚਲਾਈ ਗਈ ਸੀ, ਉਸ ਜਗ੍ਹਾ ਦੇ ਨਜ਼ਦੀਕ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਇਹ 10 ਪੈਕਟ ਹੈਰੋਇਨ ਬਰਾਮਦ ਹੋਈ ਹੈ। ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਹੋਈ ਹਿੰਸਕ ਝੜਪ, 2 ਅਕਾਲੀ ਵਰਕਰਾਂ ਦੀ ਮੌਤ [caption id="attachment_474161" align="aligncenter" width="700"]BSF recovers 10 kg heroin near India-Pakistan international border ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ BSF ਨੇ ਬਰਾਮਦ ਕੀਤੀ 10 ਕਿੱਲੋ ਹੈਰੋਇਨ[/caption] ਦੱਸ ਦੇਈਏ ਕਿ ਮਿਲੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 50 ਕਰੋੜ ਰੁਪਏ ਦੇ ਕਰੀਬ ਦੀ ਦੱਸੀ ਜਾ ਰਹੀ ਹੈ। -PTCNews


Top News view more...

Latest News view more...

PTC NETWORK