ਮੁੱਖ ਖਬਰਾਂ

Budget 2019 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ,ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਵਧਾਈ ਜਾਵੇਗੀ ਹੱਦ

By Shanker Badra -- July 05, 2019 11:07 am -- Updated:Feb 15, 2021

Budget 2019 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ,ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਵਧਾਈ ਜਾਵੇਗੀ ਹੱਦ:ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਸ਼ੁੱਕਰਵਾਰ ਸਵੇਰੇ 11:00 ਵਜੇ ਪੇਸ਼ ਕੀਤਾ ਹੈ।ਇਸ ਬਜਟ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹਨ। ਇਸ ਬਜਟ ਵਿੱਚ ਸਰਕਾਰੀ ਖ਼ਜ਼ਾਨੇ ਦੇ ਘਾਟੇ ਨੂੰ ਕਾਬੂ ਹੇਠ ਰੱਖਣ ਦੇ ਨਾਲ-ਨਾਲ ਆਰਥਿਕ ਵਾਧੇ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਉੱਤੇ ਜ਼ੋਰ ਰਹਿ ਸਕਦਾ ਹੈ।

Budget 2019 : Finance Minister Nirmala Sitharaman present Budget 2019
Budget 2019 : ਕੇਂਦਰੀ ਵਿੱਤ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ , ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਵਧਾਈ ਜਾਵੇਗੀ ਹੱਦ

ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਦੇਸ਼ ਸਵਦੇਸ਼ੀ ਨਾਲ ਮੇਕ ਇਨ ਇੰਡੀਆ ਵੱਲ ਵੱਧ ਰਿਹੈ ਹੈ ਅਤੇ ਇਸ ਵੇਲੇ 'ਨਿਊ ਇੰਡੀਆ' ਉੱਤੇ ਜ਼ੋਰ ਦੇਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੀਮਾ ਸੈਕਟਰ ਵਿਚ 100 ਫ਼ੀਸਦੀ ਨਿਵੇਸ਼ ਹੋਵੇਗਾ। ਸੈਟੇਲਾਈਟ ਲਾਂਚ ਦੀ ਸਮਰਥਾ ਵਧਾਈ ਜਾਵੇਗੀ ਅਤੇ ਭਾਰਤ ਪੁਲਾੜ ਤਾਕਤ ਵਜੋਂ ਉੱਭਰਿਆ ਹੈ।

Budget 2019 : Finance Minister Nirmala Sitharaman present Budget 2019
Budget 2019 : ਕੇਂਦਰੀ ਵਿੱਤ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ , ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਵਧਾਈ ਜਾਵੇਗੀ ਹੱਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ , ਪੜ੍ਹੋ ਖ਼ਬਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਐਮ.ਐਸ.ਐਮ.ਈ. ਨੂੰ ਕਰਜ 'ਤੇ ਦੋ ਫੀਸਦੀ ਦੀ ਛੋਟ ਹੋਵੇਗੀ।ਉਨ੍ਹਾਂ ਕਿਹਾ ਚਾਰ ਸਾਲਾ ਵਿਚ ਗੰਗਾ ਨਦੀ 'ਤੇ ਕਾਰਗੋ ਦੀ ਆਵਾਜਾਈ ਸ਼ੁਰੂ ਹੋਵੇਗੀ।ਬਿਜਲੀ ਦਰਾਂ ਵਿਚ ਵੱਡੇ ਸੁਧਾਰ ਦੀ ਯੋਜਨਾ। ਤਿੰਨ ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦੀ ਯੋਜਨਾ ਅਤੇ 59 ਮਿੰਟਾਂ ਵਿਚ ਛੋਟੇ ਦੁਕਾਨਦਾਰਾਂ ਨੂੰ ਲੋਨ ਦੇਣ ਦੀ ਯੋਜਨਾ ਹੋਵੇਗੀ।ਵਿੱਤ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਘਰ ਦੇਣ ਦੀ ਯੋਜਨਾ 'ਤੇ ਕੰਮ ਜਾਰੀ ਹੈ ਅਤੇ ਹਰ ਸਾਲ 20 ਲੱਖ ਕਰੋੜ ਦੇ ਨਿਵੇਸ਼ ਦੀ ਲੋੜ ਹੈ।
-PTCNews

  • Share