Fri, Jun 20, 2025
Whatsapp

ਯੂ.ਪੀ ਦੇ ਬਾਰਾਬੰਕੀ 'ਚ ਭਿਆਨਕ ਸੜਕ ਹਾਦਸਾ, ਬੱਸ ਨੂੰ ਟਰੱਕ ਨੇ ਮਾਰੀ ਟੱਕਰ, 18 ਲੋਕਾਂ ਦੀ ਹੋਈ ਮੌਤ

Reported by:  PTC News Desk  Edited by:  Jashan A -- July 28th 2021 08:27 AM
ਯੂ.ਪੀ ਦੇ ਬਾਰਾਬੰਕੀ 'ਚ ਭਿਆਨਕ ਸੜਕ ਹਾਦਸਾ, ਬੱਸ ਨੂੰ ਟਰੱਕ ਨੇ ਮਾਰੀ ਟੱਕਰ, 18 ਲੋਕਾਂ ਦੀ ਹੋਈ ਮੌਤ

ਯੂ.ਪੀ ਦੇ ਬਾਰਾਬੰਕੀ 'ਚ ਭਿਆਨਕ ਸੜਕ ਹਾਦਸਾ, ਬੱਸ ਨੂੰ ਟਰੱਕ ਨੇ ਮਾਰੀ ਟੱਕਰ, 18 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ: ਉੱਤਰ ਪ੍ਰਦੇਸ਼ (UP) ਦੇ ਬਾਰਾਬੰਕੀ 'ਚ ਭਿਆਨਕ ਸੜਕ ਹਾਦਸਾ (Road Accident) ਹੋਇਆ ਹੈ, ਜਿਥੇ ਇੱਕ ਬੱਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇਨੀ ਭਿਆਨਕ ਸੀ ਕਿ ਗੱਡੀਆਂ ਦੇ ਪਰਖਚੇ ਉੱਡ ਗਏ ਨਾਲ ਹੀ ਲਾਸ਼ਾਂ ਵੀ ਸੜਕ 'ਤੇ ਖਿੰਡ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖਮੀ ਵੀ ਹੋ ਗਏ ਹਨ। ਹਾਦਸਾ ਬਾਰਾਬੰਕੀ ਦੇ ਰਾਮਸਨੇਹੀ ਘਾਟ ਦੇ ਕੋਲ ਅਯੋਧਿਆ- ਲਖਨਊ ਹਾਈਵੇਅ 'ਤੇ ਬੀਤੀ ਰਾਤ ਨੂੰ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਹਰਿਆਣੇ ਦੇ ਪਲਵਲ ਤੋਂ ਬਿਹਾਰ ਜਾ ਰਹੀ ਸੀ। ਬਸ ਵਿੱਚ ਮਜਦੂਰ ਸਵਾਰ ਸਨ, ਜੋ ਬਿਹਾਰ ਪਰਤ ਰਹੇ ਸਨ। ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਮੋਰੰਡਮ ਦੇ ਕੇ ਯਾਦ ਕਰਵਾਏ ਵਾਅਦੇ, ਤੁਸੀਂ ਵੀ ਪੜ੍ਹੋ ਜ਼ਖਮੀਆਂ ਨੇ ਦੱਸਿਆ ਕਿ ਉਹ ਸਾਰੇ ਪੰਜਾਬ ਅਤੇ ਹਰਿਆਣਾ ਵਿੱਚ ਮਜਦੂਰੀ ਕਰਦੇ ਸਨ ਅਤੇ ਆਪਣੇ ਘਰ ਬਿਹਾਰ ਪਰਤ ਰਹੇ ਸਨ। ਉਧਰ ਜਿਵੇਂ ਹੀ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ 'ਸੀ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। -PTC News


Top News view more...

Latest News view more...

PTC NETWORK
PTC NETWORK