ਮੁੱਖ ਖਬਰਾਂ

Bypoll election Results 2021: ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ

By Riya Bawa -- November 02, 2021 12:11 pm -- Updated:Feb 15, 2021

ਨਵੀਂ ਦਿੱਲੀ: ਦੇਸ਼ ਦੀਆਂ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਵਿੱਚ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ 30 ਅਕਤੂਬਰ ਨੂੰ ਪਈਆਂ ਸਨ।

Bypoll results 2021 live updates: Counting of votes in 3 Lok Sabha and 29 assembly seats today

-ਹਿਮਾਚਲ ਦੀ ਮੰਡੀ ਵਿੱਚ ਭਾਜਪਾ 301 ਵੋਟਾਂ ਨਾਲ ਅੱਗੇ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਭਾਜਪਾ ਨੂੰ 85442 ਵੋਟਾਂ ਮਿਲੀਆਂ ਹਨ ਜਦਕਿ ਕਾਂਗਰਸ ਨੂੰ 85141 ਵੋਟਾਂ ਮਿਲੀਆਂ ਹਨ। ਨੋਟਾ ਵਿੱਚ 3,277 ਵੋਟਾਂ ਪਈਆਂ ਹਨ।

-ਮੱਧ ਪ੍ਰਦੇਸ਼ ਉਪ ਚੋਣਾਂ 'ਚ ਭਾਜਪਾ ਸਾਰੀਆਂ ਚਾਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਖੰਡਵਾ ਲੋਕ ਸਭਾ ਸੀਟ ਭਾਜਪਾ ਦੇ ਖਾਤੇ 'ਚ ਜਾਂਦੀ ਨਜ਼ਰ ਆ ਰਹੀ ਹੈ।

-ਭਾਜਪਾ ਨੇ ਵਿਧਾਨ ਸਭਾ ਦੀਆਂ ਕੁੱਲ 29 ਸੀਟਾਂ 'ਚੋਂ ਅੱਠ 'ਤੇ ਬੜ੍ਹਤ ਬਣਾ ਲਈ ਹੈ। ਜਦਕਿ ਬੰਗਾਲ ਦੀਆਂ ਸਾਰੀਆਂ ਚਾਰ ਸੀਟਾਂ 'ਤੇ ਟੀਐਮਸੀ ਅੱਗੇ ਚੱਲ ਰਹੀ ਹੈ

ਬੀਤੇ ਦਿਨੀ ਜਿਨ੍ਹਾਂ ਲੋਕ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਈਆਂ ਸਨ , ਉਨ੍ਹਾਂ 'ਚ ਦਾਦਰਾ ਅਤੇ ਨਗਰ ਹਵੇਲੀ, ਹਿਮਾਚਲ 'ਚ ਮੰਡੀ ਅਤੇ ਮੱਧ ਪ੍ਰਦੇਸ਼ 'ਚ ਖੰਡਵਾ ਸ਼ਾਮਲ ਹਨ। ਅਸਾਮ ਦੀਆਂ ਪੰਜ, ਬੰਗਾਲ ਦੀਆਂ ਚਾਰ, ਮੱਧ ਪ੍ਰਦੇਸ਼, ਹਿਮਾਚਲ ਅਤੇ ਮੇਘਾਲਿਆ ਦੀਆਂ ਤਿੰਨ-ਤਿੰਨ, ਬਿਹਾਰ, ਰਾਜਸਥਾਨ ਅਤੇ ਕਰਨਾਟਕ ਦੀਆਂ ਦੋ-ਦੋ ਅਤੇ ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ ਦੀਆਂ ਇਕ-ਇਕ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ ਸੀ।

Bypolls results 2021: Counting of votes in three Lok Sabha and 29 assembly seats on Tuesday - The Financial Express

-ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਅਸਾਮ (5), ਪੱਛਮੀ ਬੰਗਾਲ (4), ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਮੇਘਾਲਿਆ (3-3), ਬਿਹਾਰ, ਕਰਨਾਟਕ ਤੇ ਰਾਜਸਥਾਨ (2-2), ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਤੇ ਤਿਲੰਗਾਨਾ (ਇੱਕ-ਇਕੱ) ਵਿਚ ਹੋਈਆਂ ਸਨ।

-ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਕਾਂਗਰਸ ਦੀ ਪ੍ਰਤਿਭਾ ਸਿੰਘ ਦਾ ਭਾਜਪਾ ਦੇ ਖੁਸ਼ਾਲ ਸਿੰਘ ਠਾਕੁਰ ਨਾਲ ਸਿੱਧਾ ਮੁਕਾਬਲਾ ਹੈ। ਹਰਿਆਣਾ ਦੇ ਏਲਨਾਬਾਦ ਤੋਂ ਆਈਐਨਐਲਡੀ ਮੁਖੀ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਚੌਟਾਲਾ ਕਾਂਗਰਸ ਦੇ ਪਵਨ ਬੇਨੀਵਾਲ ਤੇ ਭਾਜਪਾ-ਜੇਜੇਪੀ ਦੇ ਗੋਬਿੰਦ ਕਾਂਡਾ ਦਾ ਮੁਕਾਬਲਾ ਕਰ ਰਹੇ ਹਨ।

Kusheshwar Asthan, Tarapur Assembly Bypoll Results 2021 LIVE: Counting of Votes to Begin Shortly | LIVE Updates

ਵੇਖੋ ਲਿਸਟ
ਅਸਾਮ ਦੀਆਂ 5 ਸੀਟਾਂ- ਗੁਸਾਈਂਗਾਓਂ, ਭਬਾਨੀਪੁਰ, ਤਾਮੂਲਪੁਰ, ਮਰਿਆਨੀ ਅਤੇ ਥੋਰਾ ਵਿਧਾਨ ਸਭਾ ਸੀਟਾਂ 'ਤੇ ਚੋਣ
ਪੱਛਮੀ ਬੰਗਾਲ ਦੀਆਂ 4 ਸੀਟਾਂ 'ਤੇ ਚੋਣ- ਦਿਨਹਾਟਾ, ਸ਼ਾਂਤੀਪੁਰ, ਖਰਦਾਹ, ਗੋਸਾਬਾ ਵਿਧਾਨ ਸਭਾ ਸੀਟ।
ਮੱਧ ਪ੍ਰਦੇਸ਼ ਦੀਆਂ 3 ਸੀਟਾਂ- ਜੋਬਤ, ਰਾਏਗਾਂਵ ਅਤੇ ਪ੍ਰਿਥਵੀਪੁਰ ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ।
ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ- ਅਰਕੀ, ਫਤਿਹਪੁਰ ਅਤੇ ਜੁਬਲ-ਕੋਟਖਾਈ ਵਿਧਾਨ ਸਭਾ ਸੀਟਾਂ 'ਤੇ ਚੋਣ
ਮੇਘਾਲਿਆ ਦੀਆਂ 3 ਸੀਟਾਂ- ਮਾਵਰਿੰਗਕੇਂਗ, ਮਾਵਫਲਾਂਗ ਅਤੇ ਰਾਜਾਬਾਲਾ ਵਿਧਾਨ ਸਭਾ ਸੀਟਾਂ ਲਈ ਚੋਣ।
ਬਿਹਾਰ ਦੀਆਂ 2 ਸੀਟਾਂ - ਤਾਰਾਪੁਰ ਅਤੇ ਕੁਸ਼ੇਸ਼ਵਰਸਥਾਨ ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ।
ਕਰਨਾਟਕ ਦੀਆਂ 2 ਸੀਟਾਂ- ਸਿੰਗਾਦੀ ਅਤੇ ਹੰਗਲ ਵਿਧਾਨ ਸਭਾ ਸੀਟਾਂ 'ਤੇ ਚੋਣਾਂ।
ਰਾਜਸਥਾਨ ਦੀਆਂ 2 ਸੀਟਾਂ- ਵੱਲਭਨਗਰ ਅਤੇ ਧਾਰਿਆਵੜ ਵਿਧਾਨ ਸਭਾ ਸੀਟ 'ਤੇ ਚੋਣ
ਆਂਧਰਾ ਪ੍ਰਦੇਸ਼ ਦੀ ਬਡਵੇਲ ਵਿਧਾਨ ਸਭਾ ਸੀਟ
ਹਰਿਆਣਾ ਦੀ ਏਲਨਾਬਾਦ ਵਿਧਾਨ ਸਭਾ ਸੀਟ
ਮਹਾਰਾਸ਼ਟਰ ਦੀ ਦੇਗਲੂਰ ਵਿਧਾਨ ਸਭਾ ਸੀਟ
ਮਿਜ਼ੋਰਮ ਦੀ ਤੁਇਰਾਲ ਵਿਧਾਨ ਸਭਾ ਸੀਟ
ਨਾਗਾਲੈਂਡ ਅਤੇ ਤੇਲੰਗਾਨਾ ਹੁਜ਼ੁਰਾਬਾਦ ਵਿੱਚ ਇੱਕ-ਇੱਕ ਸੀਟ ਹੈ।

-PTC News

  • Share