ਕੈਬਿਨਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸੰਭਾਲਿਆ ਨਵਾਂ ਅਹੁਦਾ, ਸਿੱਧੂ ਅਜੇ ਵੀ ਨਾਰਾਜ਼
ਕੈਬਿਨਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸੰਭਾਲਿਆ ਨਵਾਂ ਅਹੁਦਾ, ਸਿੱਧੂ ਅਜੇ ਵੀ ਨਾਰਾਜ਼,ਚੰਡੀਗੜ੍ਹ: ਪੰਜਾਬ ਦੇ ਕੈਬਿਨਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ। ਓ. ਪੀ. ਸੋਨੀ ਨੇ ਅੱਜ ਨਵੇਂ ਮੈਡੀਕਲ ਸਿੱਖਿਆ ਤੇ ਆਜ਼ਾਦੀ ਘੁਲਾਟੀਏ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਦੱਸ ਦੇਈਏ ਕਿ ਫੇਰਬਦਲ ਤੋਂ ਬਾਅਦ ਬਾਕੀ ਸਾਰੇ ਮੰਤਰੀਆਂ ਨੇ ਤਾਂ ਆਪੋ-ਆਪਣੇ ਨਵੇਂ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਪਰ ਓ. ਪੀ. ਸੋਨੀ ਅਤੇ ਨਵਜੋਤ ਸਿੰਘ ਸਿੱਧੂ ਕੈਪਟਨ ਤੋਂ ਨਾਰਾਜ਼ ਚੱਲ ਰਹੇ ਸਨ। ਹੋਰ ਪੜ੍ਹੋ: ਸਿੱਖਿਆ ਮੰਤਰੀ ਨੇ ਉਡਾਈਆਂ ਚੋਣ ਜ਼ਾਬਤੇ ਦੀਆਂ ਧੱਜੀਆਂ ,ਪੰਜਾਬ 'ਚ ਚੋਣ ਜ਼ਾਬਤੇ ਦੌਰਾਨ ਕੀਤੇ ਵੱਡੇ ਐਲਾਨ ਫਿਲਹਾਲ ਓ. ਪੀ. ਸੋਨੀ ਨੇ ਸਾਰੇ ਗਿਲੇ-ਸ਼ਿਕਵੇ ਦੂਰ ਕਰਦੇ ਹੋਏ ਆਪਣਾ ਵਿਭਾਗ ਸੰਭਾਲ ਲਿਆ ਹੈ ਅਤੇ ਸਿੱਧੂ ਅਜੇ ਨਰਾਜ਼ ਚੱਲ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਓਮ ਪ੍ਰਕਾਸ਼ ਸੋਨੀ ਪਹਿਲਾਂ ਸਿੱਖਿਆ ਮੰਤਰੀ ਵਜੋਂ ਕੰਮ ਕਰ ਰਹੇ ਸਨ। -PTC News