Mon, Dec 22, 2025
Whatsapp

ਕਲਕੱਤਾ ਹਾਈਕੋਰਟ : ਨਾਬਾਲਗ ਕੁੜੀ ਦੀ ਸਹਿਮਤੀ ਨਾਲ ਸਾਰੀਰਿਕ ਸਬੰਧ ਬਣਾਉਣ ਵਾਲਾ ਦੋਸ਼ੀ ਰਿਹਾਅ

Reported by:  PTC News Desk  Edited by:  Riya Bawa -- September 23rd 2021 03:45 PM -- Updated: September 23rd 2021 03:58 PM
ਕਲਕੱਤਾ ਹਾਈਕੋਰਟ : ਨਾਬਾਲਗ ਕੁੜੀ ਦੀ ਸਹਿਮਤੀ ਨਾਲ ਸਾਰੀਰਿਕ ਸਬੰਧ ਬਣਾਉਣ ਵਾਲਾ ਦੋਸ਼ੀ ਰਿਹਾਅ

ਕਲਕੱਤਾ ਹਾਈਕੋਰਟ : ਨਾਬਾਲਗ ਕੁੜੀ ਦੀ ਸਹਿਮਤੀ ਨਾਲ ਸਾਰੀਰਿਕ ਸਬੰਧ ਬਣਾਉਣ ਵਾਲਾ ਦੋਸ਼ੀ ਰਿਹਾਅ

Calcutta High Court: ਕਲਕੱਤਾ ਹਾਈ ਕੋਰਟ ਨੇ ਅੱਜ 22 ਸਾਲਾ ਨੌਜਵਾਨ ਤੇ ਸਾਢੇ 16 ਸਾਲਾ ਨਾਬਾਲਗ ਵਿੱਚ ਸਹਿਮਤੀ ਨਾਲ ਸੈਕਸ ਕਰਨ ਦੇ ਮਾਮਲੇ ਵਿੱਚ ਬਲਾਤਕਾਰ ਦੇ ਦੋਸ਼ ਤੋਂ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਦੱਸ ਦੇਈਏ ਕਿ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਸਵੈਇੱਛਤ ਤੌਰ 'ਤੇ ਬਣਾਏ ਗਏ ਜਿਨਸੀ ਸਬੰਧਾਂ ਨੂੰ ਬੱਚਿਆਂ ਦੀ ਸੁਰੱਖਿਆ ਤੋਂ ਜਿਨਸੀ ਅਪਰਾਧ ਐਕਟ (ਪੋਕਸੋ) 2012 ਤਹਿਤ ਅਪਰਾਧ ਨਹੀਂ ਮੰਨਿਆ ਜਾ ਸਕਦਾ। ਇਸ ਦਾ ਮਤਲਬ ਹੈ ਕਿ ਜੇ ਰਿਸ਼ਤਾ ਦੋਵਾਂ ਦੀ ਸਹਿਮਤੀ ਨਾਲ ਹੈ, ਤਾਂ ਆਦਮੀ ਨੂੰ ਸਿਰਫ ਇਸ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਉਸ ਦਾ ਸਰੀਰਕ ਰੂਪ ਵੱਖਰਾ ਹੈ। ਪੋਕਸੋ ਐਕਟ ਬੱਚਿਆਂ ਦੀ ਸੁਰੱਖਿਆ ਲਈ ਹੈ, ਇਸ ਦੀ ਵਰਤੋਂ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਕਰਨ ਜਾਂ ਕਿਸੇ ਹੋਰ ਨਾਲ ਜ਼ਬਰਦਸਤੀ ਵਿਆਹ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ। ਇਸ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਨੌਜਵਾਨ ਨੂੰ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ਪੋਕਸੋ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। -PTC News


Top News view more...

Latest News view more...

PTC NETWORK
PTC NETWORK