Tue, Dec 23, 2025
Whatsapp

ਕੈਲੀਫੋਰਨੀਆ ਦੇ ਯੂਬਾ ਸਿਟੀ 'ਚ ਕਰਵਾਇਆ ਗਿਆ ਤੀਜਾ ਕੌਮਾਂਤਰੀ ਕਬੱਡੀ ਕੱਪ

Reported by:  PTC News Desk  Edited by:  Shanker Badra -- May 27th 2018 11:45 AM
ਕੈਲੀਫੋਰਨੀਆ ਦੇ ਯੂਬਾ ਸਿਟੀ 'ਚ ਕਰਵਾਇਆ ਗਿਆ ਤੀਜਾ ਕੌਮਾਂਤਰੀ ਕਬੱਡੀ ਕੱਪ

ਕੈਲੀਫੋਰਨੀਆ ਦੇ ਯੂਬਾ ਸਿਟੀ 'ਚ ਕਰਵਾਇਆ ਗਿਆ ਤੀਜਾ ਕੌਮਾਂਤਰੀ ਕਬੱਡੀ ਕੱਪ

ਕੈਲੀਫੋਰਨੀਆ ਦੇ ਯੂਬਾ ਸਿਟੀ 'ਚ ਕਰਵਾਇਆ ਗਿਆ ਤੀਜਾ ਕੌਮਾਂਤਰੀ ਕਬੱਡੀ ਕੱਪ:ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਤੀਜਾ ਕੌਮਾਂਤਰੀ ਕਬੱਡੀ ਕੱਪ ਕਰਵਾਇਆ ਗਿਆ ਹੈ।ਜਿਸ ਦੇ ਵਿੱਚ ਕੌਮਾਂਤਰੀ ਪੱਧਰ ਦੀ 8 ਟੀਮਾਂ ਦੇ ਵੱਲੋਂ ਹਿੱਸਾ ਲਿਆ ਗਿਆ ਹੈ।California Yuba City in Third International Kabaddi Cupਮਿੰਨੀ ਪੰਜਾਬ ਵੱਲੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ,ਕੈਲੀਫੋਰਨੀਆਂ ਵਿੱਚ ਕਰਵਾਏ ਗਏ ਇੰਨਟਰਨੈਸ਼ਨਲ ਕਬੱਡੀ ਕੱਪ ਵਿੱਚ ਕਬੱਡੀ ਦੀਆਂ ਟੀਮਾਂ ਦਾ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ ਹੈ।ਇਹ ਕੌਮਾਂਤਰੀ ਕਬੱਡੀ ਕੱਪ ਸਰਬ ਬਿਆਰਾ ਗਰੁੱਪ ਨੇ ਕਰਵਾਇਆ ਹੈ। https://www.facebook.com/PTCNewsAmerica/videos/639826439696386/ ਰਾਇਲ ਕਿੰਗਜ਼ ਯੂਬਾ ਸਿਟੀ ਦੀ ਟੀਮ ਨੇ ਕੈਨੇਡਾ ਵੈਸ਼ਟ ਨੂੰ ਹਰਾ ਕੇ ਕਬੱਡੀ ਕੱਪ ਆਪਣੇ ਨਾ ਕੀਤਾ ਹੈ। California Yuba City in Third International Kabaddi Cupਇਸ ਦੌਰਾਨ ਵੱਡੇ ਕੱਪ ਦੇ ਨਾਲ ਜੇਤੂ ਟੀਮ ਨੂੰ 21 ਹਜ਼ਾਰ ਡਾਲਰ ਨਗਦ ਇਨਾਮ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਵੈਸ਼ਟ ਕੈਨੇਡਾ ਨੂੰ 15 ਹਜ਼ਾਰ ਨਗਦ ਇਨਾਮ ਖਿਆੜਾ ਪਰਿਵਾਰ ਵੱਲੋਂ ਦਿੱਤਾ ਗਿਆ।ਇਸ ਤਰ੍ਹਾਂ ਅੰਡਰ 21 ਵਿਚ ਖਾਲਸਾ ਸਪੋਰਟਸ ਕਲੱਬ ਯੂਬਾ ਸਿਟੀ ਦੀ ਟੀਮ ਜਿਸਦੇ ਮਾਲਕ ਦਿਦਾਰ ਸਿੰਘ ਬੈਂਸ ਹਨ। California Yuba City in Third International Kabaddi Cupਖਾਲਸਾ ਸਪੋਰਟਸ ਕਲੱਬ ਦੀ ਟੀਮ ਨੇ ਕੈਲੀ ਸਪੋਰਟਸ ਕਲੱਬ ਮੈਕਸਮੈਟੋਂ ਦੀ ਟੀਮ ਨੂੰ ਹਰਾ ਕੇ ਮੈਚ ਜਿੱਤਿਆ,ਜਿਨਾਂ ਨੂੰ 2100 ਤੇ 1500 ਡਾਲਰ ਦੇ ਨਗਦ ਇਨਾਮ ਦਿੱਤੇ ਗਏ।California Yuba City in Third International Kabaddi Cupਇਸ ਕਬੱਡੀ ਕੱਪ ਦੌਰਾਨ ਓਪਨ ਕਬੱਡੀ ‘ਚ ਬੈਸਟ ਸਟਾਰ ਪਾਲਾ ਜਲਾਲਪੁਰ ਅਤੇ ਰੇਡਰ ਸੰਦੀਪ ਮੁਖੀਆ ਚੁਣੇ ਗਏ ਹਨ।ਲੋਕਾਂ ਦੇ ਭਾਰੀ ਇਕੱਠ ਤੇ ਕਬੱਡੀ ਪ੍ਰੇਮੀਆਂ ਨੇ ਇਸ ਕਬੱਡੀ ਕੱਪ ਤੇ ਸੰਗੀਤ ਦੇ ਪ੍ਰੋਗਰਾਮ ਦਾ ਪੂਰਾ ਆਨੰਦ ਮਾਣਿਆ ਹੈ। https://www.facebook.com/PTCNewsAmerica/videos/639891473023216/ -PTCNews


Top News view more...

Latest News view more...

PTC NETWORK
PTC NETWORK