Thu, May 2, 2024
Whatsapp

ਕੈਨੇਡਾ ਕਰੇਗਾ 151 ਸਾਲ ਪੂਰੇ, ਪੰਜਾਬੀਆਂ ਨੇ ਵੀ ਕੀਤੀਆਂ ਪੂਰੀਆਂ ਤਿਆਰੀਆਂ, ਦੇਸ਼ 'ਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ

Written by  Joshi -- July 01st 2018 03:07 PM
ਕੈਨੇਡਾ ਕਰੇਗਾ 151 ਸਾਲ ਪੂਰੇ, ਪੰਜਾਬੀਆਂ ਨੇ ਵੀ ਕੀਤੀਆਂ ਪੂਰੀਆਂ ਤਿਆਰੀਆਂ, ਦੇਸ਼ 'ਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ

ਕੈਨੇਡਾ ਕਰੇਗਾ 151 ਸਾਲ ਪੂਰੇ, ਪੰਜਾਬੀਆਂ ਨੇ ਵੀ ਕੀਤੀਆਂ ਪੂਰੀਆਂ ਤਿਆਰੀਆਂ, ਦੇਸ਼ 'ਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ

ਕੈਨੇਡਾ ਕਰੇਗਾ 151 ਸਾਲ ਪੂਰੇ, ਪੰਜਾਬੀਆਂ ਨੇ ਵੀ ਕੀਤੀਆਂ ਪੂਰੀਆਂ ਤਿਆਰੀਆਂ, ਦੇਸ਼ 'ਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ Canada Day 1 july preparations ਅੱਜ 1 ਜੁਲਾਈ ਹੈ, ਭਾਵ ਕੈਨੇਡਾ ਡੇਅ ਹੈ ਅਤੇ ਅੱਜ ਕੈਨੇਡਾ ਨੇ ਆਪਣੇ 151 ਸਾਲ ਪੂਰੇ ਕਰ ਲਏ ਹਨ। ਕੈਨੇਡਾ ਵਾਸੀ ਇਸ ਦਿਨ ਨੂੰ "ਲਾਂਗ ਵੀਕੈਂਡ" (ਹਫਤੇ 'ਚ ਤਿੰਨ ਦਿਨਾਂ ਦੀ ਛੁੱਟੀ) ਨਾਲ ਬਤੀਤ ਕਰ ਰਹੇ ਹਨ। ਅੱਜ ਦੇਸ਼ ਭਰ 'ਚ ਜਸ਼ਨ ਅਤੇ ਜੋਸ਼ ਦਾ ਮਾਹੌਲ ਰਹਿਣ ਵਾਲਾ ਹੈ ਅਤੇ ਕੈਨੇਡੀਅਨ ਵਾਸੀ ਪਟਾਕੇ ਅਤੇ ਆਤਿਸ਼ਬਾਜੀ ਚਲਾ ਕੇ ਇਸ ਦਿਨ ਦਾ ਜਸ਼ਨ ਮਨਾਉਣਗੇ। ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ, ਪਾਰਲੀਮੈਂਟ ਹਿੱਲ ਦੇ ਬਾਹਰ ਦੇ ਜਸ਼ਨ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸ਼ਿਰਕਤ ਨਾ ਕਰਨ ਦੀ ਸੰਭਾਵਮਾ ਹੈ ਕਿਉਂਕਿ ਇਸ ਮੌਕੇ ਟਰੂਡੋ ਓਨਟਾਰੀਓ ਮੌਜੂਦ ਹੋਣਗੇ।

In BRAMPTON now and will see you tomorrow on the stage at CANADA DAY MELA and TRUCK SHOW ? Love u for all love and support

A post shared by Gagan Kokri (@gagankokri) on


ਕੈਨੇਡਾ 'ਚ ਭਾਰਤੀ ਖਾਸਕਰ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਹਨ ਅਤੇ ਕੈਨੇਡਾ ਨੂੰ ਪੰਜਾਬੀਆਂ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਲਈ ਪੰਜਾਬੀ ਭਾਈਚਾਰੇ ਵੱਲੋਂ ਕਈ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ 'ਚ ਨਾਮੀ ਗਾਇਕ ਅਤੇ ਹੋਰ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀਆਂ ਹਸਤੀਆਂ ਸ਼ਮੂਲੀਅਤ ਕਰਦੀਆਂ ਹਨ। ਹਾਂਲ਼ਾਕਿ, ਮੌਸਮ ਵਿਭਾਗ ਦੀ ਭਵਿੱਖਬਾਣੀ ਕਹਿੰਦੀ ਹੈ ਕਿ ਕੈਨੇਡਾ ਡੇਅ ਮੌਕੇ ਵਰਖਾ ਦੇ ਛਿੱਟੇ ਇਸ ਜਸ਼ਨ ਨੂੰ ਥੋੜ੍ਹਾ ਠੰਢਾ ਕਰ ਸਕਦੇ ਹਨ। Canada Day 1 july preparations —PTC News

Top News view more...

Latest News view more...