Tue, Apr 30, 2024
Whatsapp

ਕੈਨੇਡਾ ਗਏ ਪੰਜਾਬੀ ਮੁੰਡੇ ਪੜ੍ਹਾਈਂ ਦੀ ਥਾਂ ਕਰ ਰਹੇ ਨੇ ਇਹ ਗ਼ਲਤ ਕੰਮ , ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਕੀਤਾ ਮਜਬੂਰ

Written by  Shanker Badra -- November 16th 2019 10:44 AM
ਕੈਨੇਡਾ ਗਏ ਪੰਜਾਬੀ ਮੁੰਡੇ ਪੜ੍ਹਾਈਂ ਦੀ ਥਾਂ ਕਰ ਰਹੇ ਨੇ ਇਹ ਗ਼ਲਤ ਕੰਮ , ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਕੀਤਾ ਮਜਬੂਰ

ਕੈਨੇਡਾ ਗਏ ਪੰਜਾਬੀ ਮੁੰਡੇ ਪੜ੍ਹਾਈਂ ਦੀ ਥਾਂ ਕਰ ਰਹੇ ਨੇ ਇਹ ਗ਼ਲਤ ਕੰਮ , ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਕੀਤਾ ਮਜਬੂਰ

ਕੈਨੇਡਾ ਗਏ ਪੰਜਾਬੀ ਮੁੰਡੇ ਪੜ੍ਹਾਈਂ ਦੀ ਥਾਂ ਕਰ ਰਹੇ ਨੇ ਇਹ ਗ਼ਲਤ ਕੰਮ , ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਕੀਤਾ ਮਜਬੂਰ:ਕੈਨੇਡਾ : ਕੈਨੇਡਾ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਸ਼ਰੇਆਮ ਵੱਧਦੀਆਂ ਹੀ ਜਾ ਰਹੀਆਂ ਹਨ, ਹਾਲਾਤ ਇਹ ਹਨ ਕਿ ਹੁਣ ਤਾਂ ਗੁੰਡਾਗਰਦੀ ਇੰਨੀ ਸਿਖਰਾਂ 'ਤੇ ਪਹੁੰਚ ਚੁੱਕੀ ਹੈ ਕਿ ਨੌਜਵਾਨਾਂ ਵੱਲੋਂ ਸ਼ਰੇਆਮ ਬੇਸਬਾਲ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਕੈਨੇਡਾ ਵਿੱਚ ਲੜਾਈ ਦੀ ਵਾਇਰਲ ਹੋਈ ਵੀਡੀਓ ਸਾਡੇ ਸਾਹਮਣੇ ਇੱਕ ਵੱਡਾ ਸਵਾਲ ਖੜਾ ਕਰ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਵੱਸਦੇ ਤੇ ਪੰਜਾਬ 'ਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। [caption id="attachment_360266" align="aligncenter" width="300"]Canada Punjabi boys between fight , Two Youth Beating ਕੈਨੇਡਾ ਗਏ ਪੰਜਾਬੀ ਮੁੰਡੇ ਪੜ੍ਹਾਈਂ ਦੀ ਥਾਂ ਕਰ ਰਹੇ ਨੇ ਇਹ ਗ਼ਲਤ ਕੰਮ , ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਕੀਤਾ ਮਜਬੂਰ[/caption] ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚਪੰਜਾਬੀ ਨੌਜਵਾਨ ਹੱਥਾਂ ਵਿੱਚ ਬੇਸਬਾਲ ਫੜੀ ਇਹ ਆਪਸ ਵਿੱਚ ਲੜ ਰਹੇ ਹਨ। ਓਥੇ ਕੁੱਝ ਨੌਜਵਾਨ ਕਾਰ 'ਚ ਬੈਠੇ 2 ਮੁੰਡਿਆਂ ਨੂੰ ਕੁੱਟਦੇ ਹੋਏ ਵੀ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਉਨ੍ਹਾਂ ਦੀਆਂ ਕਾਰਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਭੰਨਤੋੜ ਕਰ ਰਹੇ ਹਨ ਅਤੇ ਗੰਦੀਆਂ ਗਾਲ੍ਹਾਂ ਕੱਢ ਰਹੇ ਹਨ। ਇਹ ਵੀਡੀਓ ਕੈਨੇਡਾ ਦੀ ਦੱਸੀ ਜਾ ਰਹੀ ਹੈ। [caption id="attachment_360267" align="aligncenter" width="300"]Canada Punjabi boys between fight , Two Youth Beating ਕੈਨੇਡਾ ਗਏ ਪੰਜਾਬੀ ਮੁੰਡੇ ਪੜ੍ਹਾਈਂ ਦੀ ਥਾਂ ਕਰ ਰਹੇ ਨੇ ਇਹ ਗ਼ਲਤ ਕੰਮ , ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਕੀਤਾ ਮਜਬੂਰ[/caption] ਓਧਰ ਇਸ ਤਰ੍ਹਾਂ ਦੀਆਂ ਲੜਾਈਆਂ ਤੋਂ ਕੈਨੇਡਾ ਵੱਸਦੇ ਪੰਜਾਬੀ ਵੀ ਚਿੰਤਤ ਹਨ। ਉਨ੍ਹਾਂ ਮੁਤਾਬਿਕ ਜੇਕਰ ਸਰਕਾਰ ਨੇ ਸਖ਼ਤੀ ਕਰ ਦਿੱਤੀ ਤਾਂ ਇਸ ਦਾ ਖ਼ਮਿਆਜ਼ਾ ਸਟੂਡੈਂਟ ਵੀਜ਼ੇ 'ਤੇ ਆਉਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। ਓਥੇ ਲੱਖਾਂ ਰੁਪਏ ਖ਼ਰਚ ਕਰ ਕੇ ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਮੁੰਡੇ, ਕੈਨੇਡੀਅਨ ਮੁਲਕ ਦੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਪੰਜਾਬੀ ਨੌਜਵਾਨ ਪੜ੍ਹਾਈਂ 'ਚ ਘੱਟ ਪਰ ਗੁੰਡਾਗਰਦੀ 'ਚ ਵੱਧ ਦਿਲਚਸਪੀ ਦਿਖਾ ਰਹੇ ਹਨ। [caption id="attachment_360268" align="aligncenter" width="300"]Canada Punjabi boys between fight , Two Youth Beating ਕੈਨੇਡਾ ਗਏ ਪੰਜਾਬੀ ਮੁੰਡੇ ਪੜ੍ਹਾਈਂ ਦੀ ਥਾਂ ਕਰ ਰਹੇ ਨੇ ਇਹ ਗ਼ਲਤ ਕੰਮ , ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਕੀਤਾ ਮਜਬੂਰ[/caption] ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਦਿਵਾਲੀ ਦੀ ਰਾਤ ਗੁੰਡਾਗਰਦੀ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਕੁਝ ਪੰਜਾਬੀ ਨੌਜਵਾਨ ਝਗੜਾ ਕਰ ਰਹੇ ਸਨ, ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਭਖਿਆ ਰਿਹਾ ਅਤੇ ਜਿਸ ਨਾਲ ਪੰਜਾਬੀਅਤ ਨੂੰ ਸ਼ਰਮਸਾਰ ਹੋਣਾ ਪਿਆ ਸੀ। -PTCNews


Top News view more...

Latest News view more...