ਹੋਰ ਖਬਰਾਂ

ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ, ਮਾਪਿਆਂ ਨੂੰ ਨਹੀਂ ਮਿਲਿਆ ਅੰਤਿਮ ਸਸਕਾਰ ਕਰਨ ਦਾ ਮੌਕਾ

By Jashan A -- November 29, 2019 1:40 pm

ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ, ਮਾਪਿਆਂ ਨੂੰ ਨਹੀਂ ਮਿਲਿਆ ਅੰਤਿਮ ਸਸਕਾਰ ਕਰਨ ਦਾ ਮੌਕਾ,ਮੋਹਾਲੀ: ਵਿਦੇਸ਼ਾਂ 'ਚ ਆਪਣੇ ਸੁਪਨੇ ਸਾਕਾਰ ਕਰਨ ਜਾ ਰਹੇ ਪੰਜਾਬੀ ਨੌਜਵਾਨ ਮੌਤ ਦਾ ਸ਼ਿਕਾਰ ਹੋ ਰਹੇ ਹਨ, ਆਏ ਦਿਨ ਕਿਸੇ ਨਾ ਕਿਸੇ ਦੇਸ਼ ਤੋਂ ਅਜਿਹੀ ਦੁਖਭਰੀ ਖਬਰ ਸਾਹਮਣੇ ਆ ਰਹੀ ਹੈ।

Canada Youth Death ਅਜਿਹੀ ਇੱਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿਥੇ ਮੋਹਾਲੀ ਦੇ ਸੈਕਟਰ-67 ਨਿਵਾਸੀ ਨੌਜਵਾਨ ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਹੈਪੀ ਵਜੋਂ ਹੋਈ ਹੈ।

ਹੋਰ ਪੜ੍ਹੋ: ਜੰਮੂ-ਕਸ਼ਮੀਰ: ਬੜਗਾਮ 'ਚ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਵੱਲੋਂ 1 ਅੱਤਵਾਦੀ ਢੇਰ

Canada Youth Death ਹੈਪੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਨੂੰ ਨਾ ਹੀ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਨ ਦਾ ਮੌਕਾ ਮਿਲਿਆ ਅਤੇ ਨਾ ਹੀ ਉਸ ਦਾ ਆਖਰੀ ਵਾਰ ਚਿਹਰਾ ਦੇਖ ਸਕੇ।

Canada Youth Death ਜਾਣਕਾਰੀ ਅਨੁਸਾਰ ਮਿ੍ਤਕ ਨੂੰ ਕੈਨੇਡਾ ’ਚ ਪੀ. ਆਰ. ਮਿਲ ਚੁੱਕੀ ਸੀ, ਜਿੱਥੇ ਉਹ ਆਪਣੀ ਪਤਨੀ ਅਤੇ ਧੀ ਨਾਲ ਰਹਿ ਰਿਹਾ ਸੀ। ਮਾਪਿਆਂ ਦਾ ਕਹਿਣਾ ਹੈ ਕਿ ਭਾਵੇਂ ਹੀ ਉਹ ਆਪਣੇ ਬੇਟੇ ਦਾ ਅੰਤਿਮ ਸਸਕਾਰ ਖੁਦ ਆਪਣੇ ਹੱਥਾਂ ਨਾ ਕਰ ਸਕੇ ਅਤੇ ਨਾ ਹੀ ਅੰਤਿਮ ਸਸਕਾਰ ਦੇ ਮੌਕੇ ਬੇਟੇ ਦੇ ਅੰਤਿਮ ਦਰਸ਼ਨ ਹੀ ਕਰ ਸਕੇ ਹਨ ਪਰ ਬੇਟੇ ਦੀ ਲਾਸ਼ ਕਈ ਦਿਨਾਂ ਤਕ ਖ਼ਰਾਬ ਨਾ ਹੋਵੇ ਸਕੇ, ਇਸ ਲਈ ਉਨ੍ਹਾਂ ਨੇ ਇਹ ਸੋਚ ਕੇ ਸਬਰ ਕਰ ਲਿਆ ਕਿ ਉਹ ਆਪਣੇ ਬੇਟੇ ਦੀ ਲਾਸ਼ ਨੂੰ ਰੁਲਣ ਨਹੀਂ ਦੇਣਗੇ।

-PTC News

  • Share