ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖਬਰੀ, ਵੀਜ਼ਾ ਸ਼ਰਤਾਂ 'ਤੇ ਆਇਆ ਫੈਸਲਾ
Canada Student Visa: ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖਬਰੀ, ਵੀਜ਼ਾ ਸ਼ਰਤਾਂ 'ਤੇ ਆਇਆ ਇਹ ਫੈਸਲਾ
ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇੱਕ ਖੁਸ਼ਖਬਰੀ ਹੈ ਕਿ ਸਰਕਾਰ ਨੇ ਵੀਜ਼ਾ ਸ਼ਰਤਾਂ ਨੂੰ ਨਰਮ ਕਰਨ ਦਾ ਫੈਸਲਾ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਆਵਾਸ ਮੰਤਰੀ ਅਨਵਰ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਪ੍ਰਵਾਸੀਆਂ ਅਤੇ ਆਵਾਸ ਸਬੰਧੀ ਕਈ ਮਸਲਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਕਈ ਵੱਡੇ ਮੁੱਦੇ ਜਿਵੇਂਕਿ ਮਾਪਿਆਂ ਨੂੰ ਸੱਦਣ 'ਚ ਆਸਾਨੀ, ਵਿਦਿਆਰਥੀ ਵੀਜ਼ਾ ਸ਼ਰਤਾਂ, ਨਾਗਰਿਕਤਾ ਲਈ ਸਮਾਂ ਹੱਦ ਘਟਾਉਣਾ ਆਦਿ ਬਾਰੇ ਵਿਭਾਗ ਚੰਗੀ ਤਰ੍ਹਾਂ ਕਾਰਵਾਈ ਕਰ ਰਿਹਾ ਹੈ।
ਸਰਾਏ ਨੇ ਗੱਲਬਾਤ ਕਰਦਿਆਂ ਇਮੀਗ੍ਰੇਸ਼ਨ ਏਜੰਟਾਂ ਦੀ ਲੁੱਟ ਅਤੇ ਧੋਖੇਬਾਜ਼ੀ ਬਾਰੇ ਮੰਨਿਆ ਅਤੇ ਕਿਹਾ ਕਿ ਅਜਿਹੇ ਧੋਖੇਬਾਜਾਂ 'ਤੇ ਨਕੇਲ ਕੱਸਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ।
—PTC News