Mon, Apr 29, 2024
Whatsapp

ਕੈਪਟਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਸਬੰਧੀ ਮਨਾਏ ਜਾ ਰਹੇ ਸਮਾਰੋਹਾਂ 'ਤੇ ਨਿਗਰਾਨੀ ਰੱਖਣ ਲਈ ਤਿੰਨ ਕਮੇਟੀਆਂ ਦਾ ਗਠਨ

Written by  Shanker Badra -- August 21st 2018 10:00 PM
ਕੈਪਟਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਸਬੰਧੀ ਮਨਾਏ ਜਾ ਰਹੇ ਸਮਾਰੋਹਾਂ 'ਤੇ ਨਿਗਰਾਨੀ ਰੱਖਣ ਲਈ ਤਿੰਨ ਕਮੇਟੀਆਂ ਦਾ ਗਠਨ

ਕੈਪਟਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਸਬੰਧੀ ਮਨਾਏ ਜਾ ਰਹੇ ਸਮਾਰੋਹਾਂ 'ਤੇ ਨਿਗਰਾਨੀ ਰੱਖਣ ਲਈ ਤਿੰਨ ਕਮੇਟੀਆਂ ਦਾ ਗਠਨ

ਕੈਪਟਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਸਬੰਧੀ ਮਨਾਏ ਜਾ ਰਹੇ ਸਮਾਰੋਹਾਂ 'ਤੇ ਨਿਗਰਾਨੀ ਰੱਖਣ ਲਈ ਤਿੰਨ ਕਮੇਟੀਆਂ ਦਾ ਗਠਨ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਨੂੰ ਮਨਾਉਣ ਸਬੰਧੀ ਪ੍ਰਬੰਧਾਂ 'ਤੇ ਨਿਗਰਾਨੀ ਰੱਖਣ ਲਈ ਤਿੰਨ ਕਮੇਟੀਆਂ ਦਾ ਗਠਨ ਕੀਤਾ ਹੈ।ਇਹ ਕਮੇਟੀ ਸੁਲਤਾਨਪੁਰ ਲੋਧੀ, ਡੇਰਾਬਾਬਾ ਨਾਨਕ ਅਤੇ ਬਟਾਲਾ ਵਰਗੇ ਗੁਰੂ ਜੀ ਦੇ ਚਰਨ ਛੋਹ ਸਥਾਨਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਵੀ ਨਿਗਰਾਨੀ ਰੱਖਣਗੀਆਂ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਬੰਧੀ ਸਮਾਰੋਹਾਂ ਦੀ ਤਿਆਰੀ ਜਾ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਦੇਹਾਤੀ ਅਤੇ ਸ਼ਹਿਰੀ ਇਲਾਕਿਆਂ ਲਈ ਇਕ ਬੁਨਿਆਦੀ ਢਾਂਚਾ ਵਿਕਾਸ ਕਮੇਟੀ ਅਤੇ ਇਕ ਸਮਾਰੋਹ ਕਮੇਟੀ ਦੇ ਗਠਨ ਦਾ ਐਲਾਨ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਸੱਭਿਆਚਾਰਕ ਮਾਮਲਿਆਂ ਬਾਰੇ ਕਮੇਟੀ ਦਾ ਵੀ ਗਠਨ ਕੀਤਾ ਜੋ ਇਨ੍ਹਾਂ ਸਮਾਰੋਹਾਂ ਦੀ ਵਿਆਪਕ ਰੂਪ ਰੇਖਾ ਤਿਆਰ ਕਰੇਗੀ ਜੋ ਕਿ ਵੱਖ-ਵੱਖ ਥਾਵਾਂ 'ਤੇ ਮਨਾਏ ਜਾਣਗੇ। ਇਸ ਮਕਸਦ ਲਈ ਗਠਿਤ ਕਾਰਜਕਾਰੀ ਕਮੇਟੀ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ 92 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟਾਂ ਦੀ ਟੈਂਡਰ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਪੀ.ਡਬਲਯੂ.ਡੀ ਵਿਭਾਗ ਨੂੰ ਆਖਿਆ ਹੈ ਜਿਸ ਦੇ ਵਾਸਤੇ 75 ਕਰੋੜ ਰੁਪਏ ਪਹਿਲਾਂ ਹੀ ਪ੍ਰਵਾਨ ਹੋ ਚੁੱਕੇ ਹਨ।ਇਹ ਰਾਸ਼ੀ ਸੁਲਤਾਨਪੁਰ ਲੋਧੀ ਦੀਆਂ 15 ਪ੍ਰਮੁੱਖ ਸੜਕਾਂ ਦੇ ਵਾਸਤੇ ਹੈ ਜਿਨ੍ਹਾਂ ਦੀ ਲੰਬਾਈ 142 ਕਿਲੋਮੀਟਰ ਬਣਦੀ ਹੈ।ਇਸ ਤੋਂ ਇਲਾਵਾ ਇਕ ਉੱਚ ਪੱਧਰੀ ਪੁਲ ਅਤੇ ਆਧੁਨਿਕ ਰੈਸਟ ਹਾਉਸ ਵੀ ਉਸਾਰਿਆ ਜਾਣਾ ਹੈ।ਇਨ੍ਹਾਂ ਤਿੰਨ ਕਮੇਟੀਆਂ ਬਾਰੇ ਵਿਸਤਿ੍ਤ ਜਾਣਕਾਰੀ ਦਿੰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਸਥਾਨਕ ਸਰਕਾਰ ਮੰਤਰੀ ਅਤੇ ਦੇਹਾਤੀ ਵਿਕਾਸ ਤੇ ਪੰਚਾਇਤ ਮੰਤਰੀ, ਦੇਹਾਤੀ ਅਤੇ ਸ਼ਹਿਰੀ ਬੁਨਿਆਦੀ ਢਾਂਚਾ ਵਿਕਾਸ ਕਮੇਟੀਆਂ ਦੀ ਅਗਵਾਈ ਕਰਨਗੇ ਜਦਕਿ ਸੱਭਿਆਚਾਰਕ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲਿਆਂ ਬਾਰੇ ਕਮੇਟੀ ਦੀ ਅਗਵਾਈ ਕਰਨਗੇ। ਇਹ ਸਮਾਰੋਹ ਮਨਾਉਣ ਲਈ 2145 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵਾਸਤੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਇਕ ਵਿਸਤਿ੍ਤ ਪ੍ਰਸਤਾਵ ਪੇਸ਼ ਕਰ ਚੁੱਕੇ ਮੁੱਖ ਮੰਤਰੀ ਛੇਤੀਂ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਕੇ ਇਹ ਸਮਾਰੋਹ ਸਫਲਤਾਪੂਰਨ ਮਨਾਏ ਜਾਣ ਲਈ ਕੇਂਦਰੀ ਸਹਾਇਤਾ ਦੀ ਮੰਗ ਬਾਰੇ ਸੂਬਾ ਸਰਕਾਰ ਦੀ ਸੂਚੀ ਪੇਸ਼ ਕਰਨਗੇ।ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਪਵਿੱਤਰ ਕਾਲੀ ਵੇਈ ਦੀ ਸਫਾਈ ਪ੍ਰਾਥਮਿਕਤਾ ਦੇ ਆਧਾਰ 'ਤੇ ਕਰਾਏ ਜਾਣ ਦੇ ਵੀ ਹੁਕਮ ਦਿੱਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਨੇਕਾਂ ਮੁੱਢਲੇ ਸਾਲ ਗੁਜ਼ਾਰੇ ਸਨ।ਉਨ੍ਹਾਂ ਨੇ ਇਸ ਮਹਾਨ ਸਮਾਰੋਹ ਨੂੰ ਸਫਲਤਾਪੂਰਨ ਮਨਾਉਣ ਲਈ ਸੰਤ ਸਮਾਜ ਨੂੰ ਇਸ ਵਿੱਚ ਸ਼ਾਮਲ ਕਰਨ ਵਾਸਤੇ ਸਹਿਕਾਰਤਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੂੰ ਆਖਿਆ। -PTCNews


Top News view more...

Latest News view more...