Tue, Apr 30, 2024
Whatsapp

‘ਕੈਰੀ ਆਨ ਜੱਟਾ 2’ ਦੀ ਟੀਮ ਨੇ ਅੱਜ ਅੰਮ੍ਰਿਤਸਰ 'ਚ ਲਗਾਈਆਂ ਰੌਣਕਾਂ

Written by  Shanker Badra -- May 24th 2018 05:48 PM
‘ਕੈਰੀ ਆਨ ਜੱਟਾ 2’ ਦੀ ਟੀਮ ਨੇ ਅੱਜ ਅੰਮ੍ਰਿਤਸਰ 'ਚ ਲਗਾਈਆਂ ਰੌਣਕਾਂ

‘ਕੈਰੀ ਆਨ ਜੱਟਾ 2’ ਦੀ ਟੀਮ ਨੇ ਅੱਜ ਅੰਮ੍ਰਿਤਸਰ 'ਚ ਲਗਾਈਆਂ ਰੌਣਕਾਂ

‘ਕੈਰੀ ਆਨ ਜੱਟਾ 2’ ਦੀ ਟੀਮ ਨੇ ਅੱਜ ਅੰਮ੍ਰਿਤਸਰ 'ਚ ਲਗਾਈਆਂ ਰੌਣਕਾਂ:ਕਾਮੇਡੀ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ-2' ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿਚ 6 ਸਾਲਾਂ ਬਾਅਦ ਹਾਜ਼ਰ ਹੋਏ ਪ੍ਰਸਿਧ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਸੋਨਮ ਬਾਜਵਾ ਦੀ ਜੋੜੀ ਨੇ ਅੱਜ ਫ਼ਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ 'ਚ ਦਸਤਕ ਦਿੱਤੀ ਹੈ। Carry On Jatta 2 team Amritsar in Implanted pillsਇਹ ਫ਼ਿਲਮ 1 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿਗਾਰ ਬਣਨ ਜਾ ਰਹੀ ਹੈ।ਇਸ ਫ਼ਿਲਮ ਨੂੰ ਉਘੇ ਕਲਾਕਾਰ ਕੰਗ ਨੇ ਡਾਇਰੈਕਟ ਕੀਤਾ ਹੈ।ਇਸ ਮੌਕੇ ਫ਼ਿਲਮ ਦੀ ਟੀਮ ਨੇ ਅੰਮ੍ਰਿਤਸਰ 'ਚ ਇਸ ਫ਼ਿਲਮ ਬਾਰੇ ਜਾਣਕਾਰੀ ਦਿੱਤੀ ਹੈ।ਇਸ ਮੌਕੇ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਅਦਾਕਾਰ ਸੋਨਮ ਬਾਜਵਾ ਤੇ ਗਿੱਪੀ ਗਰੇਵਾਲ ਨੇ ਕਿਹਾ ਕਿ ਇਹ ਫ਼ਿਲਮ ਇੱਕ ਪਰਿਵਾਰਕ ਤੇ ਕਾਮੇਡੀ ਡਰਾਮਾ ਹੈ। Carry On Jatta 2 team Amritsar in Implanted pillsਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਹੈ ਕਿ ਇਹ ਫ਼ਿਲਮ ਪਹਿਲੇ ਭਾਗ ਤੋਂ ਜ਼ਿਆਦਾ ਵਧੀਆ ਹੈ ਅਤੇ ਇਸ 'ਚ ਜ਼ਿਆਦਾ ਲੋਕ ਆਨੰਦ ਲੈਣਗੇ।ਇਸ ਫਿਲਮ ਨੂੰ ਲੋਕ ਬਹੁਤ ਹੀ ਪਸੰਦ ਕਰਨਗੇ ਅਤੇ ਪੁਰਾਣੀ ਫਿਲਮ ਦੇ ਡਾਈਲੋਗ ਅੱਜ ਵੀ ਯਾਦ ਹਨ।ਪੁਰਾਣੀ ਫ਼ਿਲਮ ਦੇ ਵਿੱਚ ਜੋ ਵੀ ਕਮੀਆਂ ਸਨ ਉਨ੍ਹਾਂ ਨੂੰ ਦੂਰ ਕੀਤਾ ਗਿਆ ਹੈ। Carry On Jatta 2 team Amritsar in Implanted pillsਇਸ ਮੌਕੇ ਜਸਵਿੰਦਰ ਭੱਲਾ ਅਤੇ ਸੋਨਮ ਬਾਜਵਾ ਨੇ ਫਿਲਮ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਹ ਕਿਸ ਤਰ੍ਹਾਂ ਇਸ ਫਿਲਮ ਦੇ ਵਿੱਚ ਇੱਕ ਕਮੇਡੀ ਦੇ ਪਾਤਰ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਹਨ। Carry On Jatta 2 team Amritsar in Implanted pillsਇਸ ਫ਼ਿਲਮ ਵਿਚ ਸੋਨਮ ਬਾਜਵਾ,ਮਹੀ ਗਿੱਲ,ਅਦਾਕਾਰ ਦੀ ਥਾਂ 'ਤੇ ਨਵੀਂ ਹੈਰੋਇਨ ਦਾ ਰੋਲ ਕਰਦੀ ਹੋਈ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰੇਗੀ।ਅਦਾਕਾਰਾ ਉਪਾਸ਼ਨਾ ਸਿੰਘ ਵੀ ਵਿਸ਼ੇਸ਼ ਭੂਮਿਕਾ ਅਦਾ ਕਰੇਗੀ।ਇਸ ਫ਼ਿਲਮ ਵਿਚ ਹੋਰ ਕਲਾਕਾਰ ਬੀਨੂ ਢਿੱਲੋਂ,ਬੀ.ਐਲ.ਸ਼ਰਮਾ,ਗੁਰਪ੍ਰੀਤ ਸਿੰਘ ਘੁੱਗੀ ਤੇ ਕਰਮਜੀਤ ਅਨਮੋਲ ਵੀ ਖ਼ਾਸ ਕਿਰਦਾਰ ਨਿਭਾਉਣਗੇ। -PTCNews


Top News view more...

Latest News view more...