Sun, Apr 28, 2024
Whatsapp

ਕਾਜੂ ਖਾਣ ਦੇ ਸਿਹਤ ਲਈ ਕੀ -ਕੀ ਫਾਇਦੇ ਅਤੇ ਨੁਕਸਾਨ ਹਨ , ਪੜ੍ਹੋ ਪੂਰੀ ਜਾਣਕਾਰੀ

Written by  Shanker Badra -- January 18th 2020 12:20 PM
ਕਾਜੂ ਖਾਣ ਦੇ ਸਿਹਤ ਲਈ ਕੀ -ਕੀ ਫਾਇਦੇ ਅਤੇ ਨੁਕਸਾਨ ਹਨ , ਪੜ੍ਹੋ ਪੂਰੀ ਜਾਣਕਾਰੀ

ਕਾਜੂ ਖਾਣ ਦੇ ਸਿਹਤ ਲਈ ਕੀ -ਕੀ ਫਾਇਦੇ ਅਤੇ ਨੁਕਸਾਨ ਹਨ , ਪੜ੍ਹੋ ਪੂਰੀ ਜਾਣਕਾਰੀ

ਕਾਜੂ ਖਾਣ ਦੇ ਸਿਹਤ ਲਈ ਕੀ -ਕੀ ਫਾਇਦੇ ਅਤੇ ਨੁਕਸਾਨ ਹਨ , ਪੜ੍ਹੋ ਪੂਰੀ ਜਾਣਕਾਰੀ:ਚੰਡੀਗੜ੍ਹ : ਕਾਜੂ ਨੂੰ ਸੁੱਕੇ ਮੇਵਿਆ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਖਾਣ 'ਚ ਸਵਾਦ ਤਾਂ ਹੁੰਦਾ ਹੀ ਹੈ, ਇਸਦੇ ਨਾਲ ਹੀ ਇਹ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ 'ਚ ਮੈਗਨੀਸ਼ੀਅਮ, ਕਾਪਰ, ਆਇਰਨ, ਪੋਟਾਸ਼ੀਅਮ, ਜਿੰਕ ਵਰਗੇ ਜਰੂਰੀ ਤੱਤ ਹੁੰਦੇ ਹਨ। [caption id="attachment_380846" align="aligncenter" width="300"]Cashew Eating health benefits And Disadvantages ਕਾਜੂ ਖਾਣ ਦੇ ਸਿਹਤ ਲਈ ਕੀ -ਕੀ ਫਾਇਦੇ ਅਤੇ ਨੁਕਸਾਨ ਹਨ , ਪੜ੍ਹੋ ਪੂਰੀ ਜਾਣਕਾਰੀ[/caption] ਉਂਝ ਤਾਂ ਕਾਜੂ ਇੱਕ ਡਰਾਈ ਫ਼ੂਡ ਹੈ, ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਊਰਜਾ ਮਿਲਦੀ ਹੈ। ਇਹ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਅਤੇ ਤੁਹਾਨੂੰ ਬਿਊਟੀ ‘ਚ ਵੀ ਕੰਮ ਆਉਂਦਾ ਹੈ। ਇਸ ਨਾਲ ਇਹ ਖੂਨ ਦਾ ਸੰਚਾਰ ਵੀ ਵਧਾਉਂਦੀ ਹੈ। [caption id="attachment_380845" align="aligncenter" width="300"]Cashew Eating health benefits And Disadvantages ਕਾਜੂ ਖਾਣ ਦੇ ਸਿਹਤ ਲਈ ਕੀ -ਕੀ ਫਾਇਦੇ ਅਤੇ ਨੁਕਸਾਨ ਹਨ , ਪੜ੍ਹੋ ਪੂਰੀ ਜਾਣਕਾਰੀ[/caption] ਗਰਭ ਅਵਸਥਾ ਇਕ ਅਜਿਹਾ ਪੜਾਅ ਹੈ, ਜਦੋਂ ਮਹਿਲਾ ਦੀ ਖਾਈ ਹੋਈ ਹਰ ਚੀਜ਼ ਦਾ ਅਸਰ ਉਸ ‘ਤੇ ਅਤੇ ਉਸ ਦੇ ਹੋਣ ਵਾਲੇ ਬੱਚੇ ‘ਤੇ ਪੈਂਦਾ ਹੈ। ਇਸ ਸੰਵੇਦਨਸ਼ੀਲ ਸਮੇਂ ਦੌਰਾਨ ਔਰਤਾਂ ਨੂੰ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ ਅਤੇ ਕਾਜੂ ਇਹਨਾਂ ਜ਼ਰੂਰਤਾਂ ਦੀ ਵਧੀਆ ਤਰੀਕੇ ਨਾਲ ਪੂਰਤੀ ਕਰਦਾ ਹੈ। ਕਾਜੂ ਵਿਚ ਮੌਜੂਦ ਰੇਸ਼ੇ ਕਬਜ਼ ਅਤੇ ਦਸਤ ਵਰਗੀ ਸਮਸਿਆਵਾਂ ਤੋਂ ਲੜਣ ‘ਚ ਕਾਰਗਰ ਹੁੰਦਾ ਹੈ। [caption id="attachment_380847" align="aligncenter" width="300"]Cashew Eating health benefits And Disadvantages ਕਾਜੂ ਖਾਣ ਦੇ ਸਿਹਤ ਲਈ ਕੀ -ਕੀ ਫਾਇਦੇ ਅਤੇ ਨੁਕਸਾਨ ਹਨ , ਪੜ੍ਹੋ ਪੂਰੀ ਜਾਣਕਾਰੀ[/caption] ਕਾਜੂ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਦਾ ਇਸਤੇਮਾਲ ਸਬਜ਼ੀ, ਮਿਠਾਈਆਂ, ਸੂਪ ਆਦਿ 'ਚ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਕਾਜੂ ਕਈ ਲੋਕਾਂ ਲਈ ਲਾਭਕਾਰੀ ਨਹੀਂ ਹੁੰਦਾ। ਆਓ ਜਾਣਦੇ ਹਾਂ ਕਿ ਕਿਨ੍ਹਾਂ ਲੋਕਾਂ ਨੂੰ ਕਾਜੂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਾਜੂ ਖਾਣ ਦੇ ਫਾਇਦੇ : (1) ਕਾਜੂ ਅਤੇ ਕਿਸ਼ਮਿਸ਼ : ਸਰੀਰ 'ਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਕਾਜੂ ਦੇ ਨਾਲ ਕਿਸ਼ਮਿਸ਼ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ। (2) ਦਿਲ ਦੀਆਂ ਬੀਮਾਰੀਆਂ ਦੂਰ :ਕਾਜੂ 'ਚ ਮੋਨੋ ਸੈਚੁਰੇਟਡ ਫੈਟ ਹੁੰਦਾ ਹੈ। ਇਹ ਦਿਲ ਨਾਲ ਸੰਬੰਧਿਤ ਬੀਮਾਰੀਆਂ ਦੀ ਰੋਕਥਾਮ ਕਰਨ 'ਚ ਫਾਇਦੇਮੰਦ ਹੈ। (3) ਪੇਟ ਦੇ ਕੀੜੇ : ਬੱਚਿਆਂ ਦੇ ਪੇਟ 'ਚ ਕੀੜੇ ਹੋਣ ਤਾਂ ਰੋਜ਼ਾਨਾ ਦੁੱਧ ਦੇ ਨਾਲ ਕਾਜੂ ਖਾਣ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਹਨ। (4) ਖੂਨ ਦੀ ਕਮੀ ਪੂਰੀ : ਕਾਜੂ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਸਰੀਰ 'ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਜੋ ਖੂਨ ਵਧਾਉਣ 'ਚ ਮਦਦਗਾਰ ਹੈ। ਕਾਜੂ ਦੇ ਨੁਕਸਾਨ (1) ਕਾਜੂ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਪੇਟ ਖਰਾਬ ਵੀ ਹੋ ਸਕਦਾ ਹੈ। ਦਸਤ ਦੇ ਰੋਗੀ ਨੂੰ ਕਾਜੂ ਨਹੀਂ ਖਾਣੇ ਚਾਹੀਦੇ। (2) ਸਰੀਰ 'ਚ ਕਿਸੇ ਤੱਤ ਦੇ ਵੱਧਣ ਨਾਲ ਵੀ ਸਿਹਤ ਸੰਬੰਧੀ ਬਹੁਤ ਸਾਰੀਆ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। (3)ਕਾਜੂ ਦੀ ਤਾਸੀਰ ਗਰਮ ਹੁੰਦੀ ਹੈ। ਗਰਮੀਆਂ ਦੇ ਮੌਸਮ 'ਚ ਕਾਜੂ ਨਾ ਖਾਓ। ਕਈ ਵਾਰ ਜ਼ਿਆਦਾ ਕਾਜੂ ਖਾਣ ਨਾਲ ਨੱਕ  ਚੋਂ ਖੂਨ ਵੀ ਨਿਕਲਣ ਲੱਗਦਾ ਹੈ। -PTCNews


Top News view more...

Latest News view more...